nabaz-e-punjab.com

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਸੰਭਾਲਿਆ ਚਾਰਜ

ਉੱਘੇ ਸਨਅਤਕਾਰ ਤੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਦਾ ਧੜਾ ਮੁੜ ਹੋਇਆ ਕਾਬਿਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਸਾਲ 2017 ਅਤੇ 2018 ਲਈ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਸ੍ਰੀ ਗਗਨ ਛਾਬੜਾ ਨੂੰ ਪ੍ਰਧਾਨ, ਸ੍ਰੀ ਆਰ ਪੀ ਸਿੰਘ ਅਤੇ ਸ੍ਰੀ ਯੋਗੇਸ਼ ਸਾਗਰ ਨੂੰ ਮੀਤ ਪ੍ਰਧਾਨ, ਰਾਜੀਵ ਗੁਪਤਾ ਨੂੰ ਜਨਰਲ ਸਕੱਤਰ, ਸ੍ਰੀ ਮੁਕੇਸ਼ ਬਾਂਸਲ ਨੂੰ ਵਿੱਤ ਸਕੱਤਰ, ਸ੍ਰੀ ਵਿਵੇਕ ਕਪੂਰ ਨੂੰ ਜਾਇੰਟ ਵਿੱਤ ਸਕੱਤਰ, ਸ੍ਰੀ ਆਈ ਐਸ ਛਾਬੜਾ, ਸ੍ਰੀ ਜਗਦੀਪ ਸਿੰਘ ਅਤੇ ਸ੍ਰੀ ਕਮਲ ਕੁਮਾਰ ਧੂਪਰ ਨੂੰ ਜਾਇੰਟ ਸਕੱਤਰ ਚੁਣਿਆ ਗਿਆ ਹੈ।
ਪਿਛਲੇ 2 ਸਾਲਾਂ ਤੋੱ ਸੰਸਥਾ ਦੇ ਪ੍ਰਧਾਨ ਚਲੇ ਆ ਰਹੇ ਸ੍ਰੀ ਸੰਜੀਵ ਵਸ਼ਿਸ਼ਟ ਅਤੇ ਚੁਣੇ ਗਏ ਅਹੁਦੇਦਾਰਾਂ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬੀਤੇ ਸਨਿੱਚਰਵਾਰ ਨੂੰ ਹੋਈ ਸੰਸਥਾ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਚੋਣ ਦਾ ਇਹ ਅਸਲ ਸਰਬਸੰਮਤੀ ਨਾਲ ਸਿਰੇ ਚੜ੍ਹਿਆ।
ਨਵੀਂ ਟੀਮ ਤੇ ਸ੍ਰੀ ਸੰਜੀਵ ਵਸ਼ਿਸ਼ਟ ਦੀ ਸਪਸ਼ੱਟ ਛਾਪ ਨਜ਼ਰ ਆਉਂਦੀ ਹੈ। ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਸ੍ਰੀ ਗਗਨ ਛਾਬੜਾ ਸ੍ਰੀ ਵਸ਼ਿਸ਼ਟ ਨਾਲ ਜਨਰਲ ਸਕੱਤਰ ਸੀ। ਸ੍ਰੀ ਯੋਗੇਸ਼ ਸਾਗਰ ਉਹਨਾਂ ਦੀ ਟੀਮ ਵਿੱਚ ਸੀਨੀਅਰ ਮੀਤ ਪ੍ਰਧਾਨ ਰਹੇ ਹਨ। ਸ੍ਰੀ ਮੁਕੇਸ਼ ਬੰਸਲ ਪਿਛਲੀ ਟੀਮ ਵਿੱਚ ਵੀ ਵਿੱਤ ਸਕੱਤਰ ਸਨ। ਇਸ ਵਾਰ ਬਣੇ ਮੀਤ ਪ੍ਰਧਾਨ ਸ੍ਰੀ ਆਰ ਪੀ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਰਾਜੀਵ ਗੁਪਤਾ ਪਿਛਲੀ ਵਾਰ ਕੋ ਆਪਟਿਡ ਮੈਂਬਰ ਸਨ।
ਇਸ ਮੌਕੇ ਸ੍ਰੀ ਸੰਜੀਵ ਵਸ਼ਿਸ਼ਟ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਜਾਣਕਾਰੀ ਦਿਤੀ ਅਤੇ ਨਵੀਂ ਟੀਮ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਨਵੇੱ ਬਣੇ ਪ੍ਰਧਾਨ ਸ੍ਰੀ ਗਗਨ ਛਾਬੜਾ ਨੇ ਸੰਸਥਾ ਵੱਲੋੱ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿਤੀ। ਉਹਨਾਂ ਕਿਹਾ ਕਿ ਸੰਸਥਾ ਦਾ ਮੁੱਖ ਟੀਚਾ ਸਕਿਲ ਡਿਵੈਲਪਮੈਂਟ ਨੂੰ ਬੜਾਵਾ ਦੇਣਾ ਅਤੇ ਨਵੇੱ ਕਲਸਟਰ ਵਿਕਸਿਤ ਕਰਨਾ ਹੋਵੇਗਾ। ਉਹਨਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਸਕਿਲ ਡਿਵੈਲਪਮੈਂਟ ਵਾਸਤੇ ਸਿਡਬੀਂ ਦੇ ਸਹਿਯੋਗ ਨਾਲ ਵਿਸ਼ੇਸ਼ ਕੋਰਸ ਚਲਾਇਆ ਜਾ ਰਿਹਾ ਹੈ। ਜਿੱਥੇ ਮੁਫਤ ਸਿਖਲਾਈ ਦੀ ਵਿਵਸਥਾ ਹੈ ਅਤੇ ਸਿਖਲਾਈ ਹਾਸਿਲ ਕਰਨ ਵਾਲਿਆਂ ਨੂੰ ਸਥਾਨਕ ਉਦਯੋਗਾਂ ਵਿੱਚ ਨੌਕਰੀ ਵੀ ਦਿਵਾਈ ਜਾਂਦੀ ਹੈ। ਇਸ ਮੌਕੇ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਅਨੁਰਾਗ ਅਗਰਵਾਲ, ਗੁਰਕਿਰਪਾਲ ਸਿੰਘ ਅਤੇ ਸ੍ਰੀ ਕੇ ਐਸ ਮਾਕਨ ਵੀ ਹਾਜ਼ਿਰ ਸਨ। ਇਸ ਦੌਰਾਨ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੀ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਕਰਦਿਆਂ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…