ਲਾਇਨਜ਼ ਕਲੱਬ ਖਰੜ ਫਰੈਂਡਜ ਦੀ ਨਵੀਂ ਚੁਣੀ ਗਈ ਟੀਮ ਨੇ ਅਹੁਦੇ ਸੰਭਾਲੇ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਸਤੰਬਰ:
ਲਾਇਨਜ਼ ਕਲੱਬ ਖਰੜ ਫਰੈਡਜ਼ ਦੀ ਸਾਲ 2017-18 ਲਈ ਨਵੇ ਚੁਣੇ ਗਏ ਪ੍ਰਧਾਨ ਲਾਇਨ ਨਰਿੰਦਰ ਸਿੰਘ ਰਾਣਾ ਅਤੇ ਬਾਕੀ ਅਹੁੱਦੇਦਾਰਾਂ ਦੀ ਤਾਜਪੋਸੀ ਸਮਾਗਮ ਪ੍ਰਧਾਨ ਸੁਖਦੇਵ ਭਾਰਦਵਾਜ਼ ਦੀ ਪ੍ਰਧਾਨਗੀ ਹੇਠ ਜੇ.ਟੀ.ਪੀ.ਐਲ. ਕਲੱਬ ਖਰੜ ਵਿਖੇ ਹੋਇਆ। ਪੀ.ਡੀ.ਜੀ. ਐਮ.ਐਮ. ਕੌਸਲ ਨੇ ਕਲੱਬ ਵਿਚ ਨਵੇਂ ਸਾਮਲ ਹੋਏ ਮੈਬਰਾਂ ਨੂੰ ਲਾਇਨਜ਼ ਦੇ ਸੰਵਿਧਾਨ ਅਤੇ ਕੰਮਾਂ ਬਾਰੇ ਦੱਸਿਆ ਤੇ ਸਹੁੰ ਚੁਕਾਈ। ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 321 ਐਫ ਦੇ ਐਮ.ਜੇ.ਐਫ.ਲਾਇਨ ਬਰਿੰਦਰ ਸਿੰਘ ਸੋਹਲ ਵੀ.ਡੀ.ਜੀ.-1 ਨੇ ਕਲੱਬ ਦੇ ਨਵੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਅਤੇ ਦੂਸਰੇ ਅਹੁੱਦੇਦਾਰਾਂ ਨੂੰ ਉਨ੍ਹਾਂ ਦਾ ਕੰਮ ਬਾਰੇ ਦੱਸਿਆ ਅਤੇ ਕਿਹਾ ਇਹ ਸੰਸਥਾ ਸਮਾਜ ਸੇਵੀ ਕੰਮਾਂ ਵਿਚ ਅਹਿਮ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਦਾ ਅਹਿਮ ਪ੍ਰੋਜੈਕਟ ਅਸੀ 2020 ਸਾਲ ਤੱਕ ਦੇਸ਼ ਵਿਚੋ ਅੰਨਾਪਣ ਦੂਰ ਕਰਨਾ ਹੈ। ਰਿਜਨ ਚੇਅਰਪਰਸਨ ਲਾਇਨ ਜੇ.ਐਸ. ਰਾਹੀਂ ਨੇ ਕਿਹਾ ਸਾਰੇ ਲਾਈਨ ਮੈਂਬਰਾਂ ਨੂੰ ਇਕੱਠੇ ਹੋ ਕੇ ਸਮਾਜ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਸਕੱਤਰ ਸੁਵੀਰ ਧਵਨ, ਪੀ.ਆਰ.ਓ.ਤੇਜਿੰਦਰ ਸਿੰਘ ਤੇਜੀ, ਹਰਬਟ ਸ਼ਾਹ, ਪੀਟਰ,ਸਤਪਾਲ ਸਿੰਘ ਸੱਤਾ,ਰਵਿੰਦਰ ਸਿੰਘ ਸੈਣੀ, ਦਵਿੰਦਰ ਸਿੰਘ ਵਿੱਕੀ, ਕਮਲਜੀਤ ਕੌਰ, ਹਰਜੀਤ ਕੌਰ,ਜੇ.ਐਸ.ਪਾਲ, ਕੁਲਵੰਤ ਸਿੰਘ, ਦਵਿੰਦਰ ਗੁਪਤਾ ਕੈਬਨਿਟ ਸਕੱਤਰ ਪਬਲੀਕੇਸ਼ਨ, ਸੁਭਾਸ ਅਗਰਗਵਾਲ ਡਿਸਟ੍ਰਿਕਟ ਬਲੱਡ ਡੋਨੇਸ਼ਨ ਇੰਚਾਰਜ਼, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ ਸਮੇਤ ਹੋਰ ਸ਼ਹਿਰ ਨਿਵਾਸੀ,ਕਲੱਬ ਦੇ ਅਹੁੱਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…