Share on Facebook Share on Twitter Share on Google+ Share on Pinterest Share on Linkedin ਐਸਟੀਐਫ਼ ਮੁਹਾਲੀ ਵੱਲੋਂ 790 ਗਰਾਮ ਹੈਰੋਇਨ ਸਮੇਤ ਨਾਇਜੀਰੀਅਨ ਅੌਰਤ ਤੇ ਦੋ ਹੋਰ ਨੌਜਵਾਨ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ: ਐਸਟੀਐਫ ਮੁਹਾਲੀ ਵੱਲੋਂ ਏਆਈਜੀ ਹਰਪ੍ਰੀਤ ਸਿੰਘ ਅਤੇ ਐਸਪੀ ਰਜਿੰਦਰ ਸਿੰਘ ਸੋਹਲ ਦੀ ਨਿਗਰਾਨੀ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਦੋ ਵੱਖ-ਵੱਖ ਥਾਵਾਂ ਤੋਂ ਇੱਕ ਨਾਇਜੀਰੀਅਨ ਅੌਰਤ ਨੂੰ 280 ਗਰਾਮ ਹੈਰੋਇਨ ਅਤੇ 2 ਹੋਰ ਨੌਜਵਾਨਾਂ ਨੂੰ 510 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਇਸ ਸਬੰਧੀ ਨਾਇਜੀਰੀਅਨ ਅੌਰਤ ਮਰੀਅਮ ਵਾਨੋ ਵਾਸੀ ਨਾਈਜੀਰੀਆ ਹਾਲ ਵਾਸੀ ਕ੍ਰਿਸ਼ਨਾਪੁਰੀ ਨਵੀਂ ਦਿੱਲੀ ਅਤੇ ਹਰਮਨਪ੍ਰੀਤ ਸਿੰਘ ਪਿੰਡ ਡਾਬਾ ਜ਼ਿਲ੍ਹਾ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਉਰਫ਼ ਪਟਵਾਰੀ ਵਾਸੀ ਕਬੀਰ ਨਗਰ ਲੁਧਿਆਣਾ ਦੇ ਖ਼ਿਲਾਫ਼ ਐਸਟੀਐਫ਼ ਥਾਣਾ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਏਆਈਜੀ ਹਰਪ੍ਰੀਤ ਸਿੰਘ ਅਤੇ ਐਸਪੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਾਲੀ ਐਸਟੀਐਫ ਟੀਮ ਦੇ ਹੁਕਮਾਂ ਤੇ ਥਾਣਾ ਐਸ. ਟੀ. ਐਫ ਦੇ ਮੁਖੀ ਰਾਮ ਦਰਸ਼ਨ ਅਤੇ ਏਐਸਆਈ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਪੁਰਾਣੇ ਬੈਰੀਅਰ ਮੁਹਾਲੀ ਵਿਖੇ ਮੌਜੂਦ ਸਨ। ਇਸ ਦੌਰਾਨ ਉਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਇੱਕ ਨਾਇਜੀਰੀਅਨ ਅੌਰਤ ਜਿਸ ਦਾ ਨਾਮਮਰੇਅਮ ਵਾਨੋ ਹੈ ਨਸ਼ੇ ਦੀ ਵੱਡੀ ਖੇਪ ਸਮੇਤ ਚੰਡੀਗੜ੍ਹ ਵਾਲੇ ਪਾਸਿਉਂ ਮੁਹਾਲੀ ਕਿਸੇ ਗਾਹਕ ਨੂੰ ਦੇਣ ਲਈ ਆ ਰਹੀ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਨਾਈਜੀਰੀਅਨ ਅੌਰਤ ਨੂੰ ਪੁਰਾਣੇ ਬੈਰੀਅਰ ਕੋਲੋਂ 280 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛ-ਗਿੱਛ ਦੌਰਾਨ ਪਤਾ ਚੱਲਿਆ ਕਿ ਉਕਤ ਨਾਈਜੀਰੀਅਨ ਅੌਰਤ 2016 ਵਿੱਚ ਮੈਡੀਕਲ ਵੀਜ਼ੇ ਤੇ ਭਾਰਤ ਆਈ ਸੀ ਤੇ ਉਸ ਨੇ ਦਿੱਲੀ ਵਿਚ ਸੈਲੂਨ ਤੇ ਹੇਅਰ ਡਰੈਸਿੰਗ ਦਾ ਕੰਮ ਸ਼ੁਰੂ ਕਰ ਦਿੱਤਾ, ਮਗਰੋਂ ਪੈਸੇ ਦੇ ਲਾਲਚ ’ਚ ਪੈ ਕੇ ਹੈਰੋਇਨ ਸਪਲਾਈ ਕਰਨ ਲਈ ਮੁਹਾਲੀ ਆਈ ਸੀ। ਇਸੇ ਤਰਾਂ ਦੂਜੇ ਮਾਮਲੇ ਵਿੱਚ ਥਾਣੇਦਾਰ ਹਰਭਜਨ ਸਿੰਘ ਨੇ ਫੇਜ਼-4 ਵਿਚਲੀ ਬੋਵਨ ਵਿਲੀਆ ਪਾਰਕ ਕੋਲੋਂ ਹਰਮਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਪਟਵਾਰੀ ਨੂੰ ਸਵਿਫਟ ਕਾਰ ਦੀ ਤਲਾਸ਼ੀ ਦੌਰਾਨ 510 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਛਗਿੱਛ ਦੌਰਾਨ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ, ਬੀਸੀਏ ਦੀ ਪੜ੍ਹਾਈ ਦੌਰਾਨ ਉਹ ਗਲਤ ਸੰਗਤ ਵਿੱਚ ਪੈ ਗਿਆ ਅਤੇ ਨਸ਼ਾ ਛੱਡਣ ਤੋਂ ਬਾਅਦ ਉਹ ਡੁਬਈ ਚਲਾ ਗਿਆ। ਇਸ ਮਗਰੋਂ ਉੱਥੋਂ ਵਾਪਸ ਆ ਕੇ ਦਿੱਲੀ ਤੋਂ ਹੈਰੋਇਨ ਦੀ ਤਸਕਰੀ ਕਰਨ ਲੱਗ ਪਿਆ। ਜਦੋਂਕਿ ਮਨਪ੍ਰੀਤ ਸਿੰਘ ਉਰਫ ਪਟਵਾਰੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਵੀ 12ਵੀਂ ਪਾਸ ਹੈ। ਉਹ ਆਪਣੇ ਪਿਤਾ ਨਾਲ ਪਟਵਾਰਖਾਨੇ ’ਚ 2003 ਤੋਂ ਲੈ ਕੇ 2014 ਤੱਕ ਕੰਮ ਕਰਦਾ ਰਿਹਾ। ਇਸ ਦੌਰਾਨ ਉਸ ਦੀ ਸੰਦੀਪ ਕੁਮਾਰ ਉਰਫ ਸਨੀ ਨਾਲ ਮੁਲਾਕਾਤ ਹੋ ਗਈ ਅਤੇ ਉਹ ਨਸ਼ੇ ਕਰਨ ਲੱਗ ਪਿਆ। ਪਟਵਾਰੀ ਖਿਲਾਫ ਧਾਣਾ ਥਾਣਾ ਡਾਬਾ ਅਤੇ ਥਾਣਾ ਦੁਗਰੀ ’ਚ 2 ਨਸ਼ਾ ਤਸਕਰੀ ਦੇ ਮਾਮਲੇ ਦਰਜ਼ ਹਨ, ਇਸੇ ਤਰਾਂ ਉਸ ਖਿਲਾਫ ਥਾਣਾ ਡਾਬਾ ’ਚ ਚੋਰੀ ਦਾ 1 ਅਤੇ ਥਾਣਾ ਡਵੀਜ਼ਨ ਨੰ-7 ਲੁਧਿਆਣਾ ਵਿਖੇ ਇਰਾਦਾ ਕਤਲ ਦਾ ਇੱਕ ਮਾਮਲਾ ਦਰਜ ਹੈ। ਉਹ ਦਿੱਲੀ ਤੋਂ ਹੈਰੋਇਨ ਦੀ ਸਪਲਾਈ ਲਿਆ ਕੇ ਲੁਧਿਆਣਾ ਵਿਚਲੇ ਆਪਣੇ ਪੱਕੇ ਗਾਹਕਾਂ ਨੂੰ ਵੇਚਦਾ ਸੀ। ਉਕਤ ਨਾਇਜੀਰੀਅਨ ਅੌਰਤ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਅੱਜ ਮੁਹਾਲੀ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ