ਨਾਈਪਰ ਨੇ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ, ਵੱਖ-ਵੱਖ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ, ਮੁਹਾਲੀ, 16 ਫਰਵਰੀ:
ਰਸਾਇਣ ਅਤੇ ਖਾਦ ਮੰਤਰਾਲੇ, ਫਾਰਮਾਸਿਊਟੀਕਲ ਵਿਭਾਗ ਭਾਰਤ ਸਰਕਾਰ ਦੀ ਅਗਵਾਈ ਹੇਠ ਰਾਸ਼ਟਰੀ ਸੰਸਥਾਨ ਫਾਰਮਾਸਿਊਟੀਕਲ ਸਿੱਖਿਆ ਅਤੇ ਖੋਜ (ਨਾਈਪਰ) ਵੱਲੋਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਨੀਤੀ ਆਯੋਗ ਭਾਰਤ ਸਰਕਾਰ ਦੇ ਮੈਂਬਰ ਡਾ. ਵਿਨੋਦ ਪਾਲ ਮੁੱਖ ਮਹਿਮਾਨ ਸਨ ਜਦੋਂਕਿ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਡਾ. ਰਾਜੀਵ ਸਿੰਘ ਰਘੂਵੰਸ਼ੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਨਾਈਪਰ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਵੱਖ-ਵੱਖ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਸਾਲਾਨਾ ਰਿਪੋਰਟ ਪੇਸ਼ ਕੀਤੀ।
ਪ੍ਰੋ. ਦੁਲਾਲ ਪਾਂਡਾ ਨੇ ਦੱਸਿਆ ਕਿ ਸੰਸਥਾ ਆਦਰਸ਼ ਫੈਕਲਟੀ-ਵਿਦਿਆਰਥੀ ਅਨੁਪਾਤ ਲਈ ਵੀ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਈਪਰ ਵਿਖੇ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਡਰੱਗ ਖੋਜ ਅਤੇ ਵਿਕਾਸ ’ਤੇ ਸੈਂਟਰ ਆਫ਼ ਐਕਸੀਲੈਂਸ ਦਾ ਵਰਚੂਅਲ ਉਦਘਾਟਨ ਕਰਨ ਬਾਰੇ ਦੱਸਿਆ। ਨੀਤੀ ਆਯੋਗ ਭਾਰਤ ਸਰਕਾਰ ਦੇ ਮੈਂਬਰ (ਸਿਹਤ) ਡਾ. ਵਿਨੋਦ ਪਾਲ ਨੇ ਕੋਵਿਡ-19 ਟੀਕਾ ਖੋਜ ਅਤੇ ਟੀਕਾਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਸਾਰੇ ਸਵਦੇਸ਼ੀ ਟੀਕਿਆਂ ਦੇ ਵਿਕਾਸ ਮਾਰਗ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਜਸ਼ੀਲ ਰਣਨੀਤੀ ਲਈ ਦੋ ਡੋਮੇਨਾਂ ਉੱਤਮਤਾ ਅਤੇ ਮੁੱਲ ’ਤੇ ਕੰਮ ਕਰਨਾ ਚਾਹੀਦਾ ਹੈ। ਡਾ. ਪਾਲ ਨੇ ਭਵਿੱਖ ਦੀਆਂ ਮਹਾਮਾਰੀਆਂ ਦੀ ਸਥਿਤੀ ਵਿੱਚ ਟੀਕੇ ਲਗਾਉਣ ਦੇ ਭਾਰਤ ਦੇ 100 ਦਿਨਾਂ ਦੇ ਮਿਸ਼ਨ ਬਾਰੇ ਵੀ ਦੱਸਿਆ।
ਡਾ. ਰਾਜੀਵ ਸਿੰਘ ਰਘੂਵੰਸ਼ੀ ਨੇ ਦੱਸਿਆ ਕਿ ਭਾਰਤੀ ਫਾਰਮੇਸੀ ਕਾਰੋਬਾਰ ਦਾ ਟੀਚਾ 2030 ਤੱਕ 130 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਕਿਉਂਕਿ ਟੀਚਾ ਮੌਜੂਦਾ ਵਪਾਰਕ ਮੁੱਲ ਤੋਂ ਦੁੱਗਣਾ ਹੈ, ਇਸ ਲਈ ਸਾਨੂੰ ਵਾਲੀਅਮ ਦੀ ਖੇਡ ਤੋਂ ਮੁੱਲ ਦੀ ਖੇਡ ਵੱਲ ਬਦਲਣਾ ਪਵੇਗਾ। ਉਨ੍ਹਾਂ ਦੱਸਿਆ ਕਿ ਫਾਰਮਾ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲੇ ਨਾਲੋਂ ਉੱਦਮੀ ਬਣਨਾ ਚਾਹੀਦਾ ਹੈ।
ਇਸ ਮੌਕੇ ਜਨਰਲ ਸਾਇੰਸ ਕੁਇਜ਼, ਜਨਰਲ ਗਿਆਨ ਕੁਇਜ਼ ਅਤੇ ਭਾਸ਼ਣ-ਜਿਨਸੀ ਸ਼ੋਸ਼ਣ ’ਤੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਵੰਡੇ। ਸਰਵੋਤਮ ਕਰਮਚਾਰੀ ਪੁਰਸਕਾਰ ਸ੍ਰੀਮਤੀ ਕੰਵਲਜੀਤ ਕੌਰ, ਬੀਬੈਸਟ ਪ੍ਰਸ਼ਾਸਕੀ ਸਹਾਇਤਾ ਲਈ ਪੀਆਰਓ (ਐਕਟਿੰਗ) ਅਤੇ ਮੁਹੰਮਦ ਯਾਮੀਨ ਸੈਫੀ, ਜੂਨੀਅਰ ਸਰਵੋਤਮ ਤਕਨੀਕੀ ਸਹਾਇਤਾ ਲਈ ਤਕਨੀਕੀ ਸਹਾਇਕ ਨੂੰ ਦਿੱਤਾ ਗਿਆ।
ਇਸ ਮੌਕੇ ਨਾਈਪਰ ਨੇ ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਆਈਪੀਸੀ), ਫਾਰਮਾਕੋਪੀਆ ਕਮਿਸ਼ਨ ਫਾਰ ਇੰਡੀਅਨ ਮੈਡੀਸਨ ਐਂਡ ਹੋਮਿਓਪੈਥੀ ਅਤੇ ਬ੍ਰਿਕ-ਨੈਬੀ ਮੁਹਾਲੀ ਨਾਲ ਐਮਓਯੂ ’ਤੇ ਹਸਤਾਖਰ ਵੀ ਕੀਤੇ। ਅਖੀਰ ਵਿੱਚ ਨਾਈਪਰ ਦੇ ਡੀਨ ਪ੍ਰੋ. ਕੇ.ਬੀ. ਟਿਕੂ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ

ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ:…