ਆਬਾਦੀ ਕੰਟਰੋਲ, ਨਸ਼ਿਆਂ ਅਤੇ ਕੈਂਸਰ ਦੀ ਰੋਕਥਾਮ ਲਈ ਖੋਜ ਕਰੇਗਾ ਅਦਾਰਾ ਨਾਈਪਰ: ਪ੍ਰੋ. ਰਾਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਭਾਰਤ ਸਰਕਾਰ ਦੇ ਮਹੱਤਵ ਪੂਰਨ ਅਦਾਰੇ ਨਾਈਪਰ ਵੱਲੋਂ ਪੰਜਾਬ ਦੇ ਆਬਾਦੀ ਕੰਟਰੋਲ, ਨਸ਼ਿਆਂ ਅਤੇ ਕੈਂਸਰ ਦੇ ਰੋਕਥਾਮ ਲਈ ਖੋਜ ਦਾ ਕੰਮ ਕੀਤਾ ਜਾਵੇਗਾ ਤਾਂ ਜੋ ਕਿ ਇਨ੍ਹਾਂ ਦੇ ਉਪਰ ਕੰਟਰੋਲ ਕੀਤਾ ਜਾ ਸਕੇ। ਇਸ ਗੱਲ ਦਾ ਖੁਲਾਸਾ ਨਾਈਪਰ ਕੈਂਪਸ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸੰਸਥਾ ਦੇ ਡਾਇਰੈਕਟਰ ਪ੍ਰੋ. ਰਘੁਰਾਮ ਰਾਓ ਅਕਿਕ ਨੇਪਲੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਾਈਪਰ ਵੱਲੋਂ ਹੋਰ ਖੇਤਰਾਂ ਦੇ ਵਿੱਚ ਵੀ ਖੋਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦਾ ਫਾਰਮੇਸ਼ੀ ਹੱਬ ਬਣ ਗਿਆ ਹੈ ਅਤੇ ਪਿੱਛਲੇ 25 ਸਾਲਾਂ ਵਿਚ ਇਸ ਕੰਮ ਵਿਚ ਨਾਈਪਰ ਨੇ ਆਪਣਾ ਮਹੱਤਵਪੂਰਣ ਯੋਗਦਾਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਨਾਈਪਰ ਫਾਰਮੇਸ਼ੀ ਸਿੱਖਿਆ ਦੇ ਵਿਚ ਮੌਲਿਕ ਬਦਲਾਅ ਲਿਆ ਹੈ ਅਤੇ ਫਾਰਮਾ ਸੈਕਟਰ ਦੇ ਸਮਰਣਨ ਨਾਲ ਕੲ ਹੋਰ ਮਹੱਤਵਪੂਰਨ ਬਦਲਾਅ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਫਾਰਮਾ ਸਿੱਖਿਆ ਤੇ ਖੋਜ ਨੂੰ ਵਧਾਵਾ ਦੇਣ ਦੇ ਲਈ ਕਈ ਵਿਦਿਅਕ ਸੰਸਥਾਵਾਂ ਤੇ ਮੋਹਰੀ ਫਾਰਮਾ ਕੰਪਨੀਆਂ ਦੇ ਨਾਲ ਸਮਝੌਤਾ ਕੀਤਾ ਗਿਆ ਹੈ ਜਿਨ੍ਹਾਂ ਦੇ ਵਿਚ ਪੀਜੀਆਈ ਚੰਡੀਗੜ੍ਹ, ਆਈਐਸਐਫ਼ ਕਾਲਜ ਪੰਜਾਬ, ਡਾਬਰ ਇੰਡੀਆ ਲਿ. ਇਮਟੈਕ ਚੰਡੀਗੜ੍ਹ ਅਤੇ ਹੋਰ ਕਈ ਸੰਸਥਾਵਾਂ ਸ਼ਾਮਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਨੇ ਗਰੀਨ ਵਿੰਡੋ ਨੀਤੀ, ਪਾਰਦਰਸ਼ਤਾ ਨੀਤੀ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਨਵੀਂ ਨੀਤੀ ਬਣਾਈ ਗਈ ਹੈ।
ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਨਾਈਪਰ ਮੁਹਾਲੀ ਵੱਲੋਂ ਡਿਗਰੀ ਵੰਡ ਸਮਾਰੋਹ 14 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਮੌਕੇ 281 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣਗੀਆਂ ਜਿਨ੍ਹਾਂ ਵਿੱਚ 26 ਪੀਐਚਡੀ ਵਿਦਿਆਰਥੀ, 255 ਫਾਰਮਾ, ਟੈਕਨੋਲਾਜੀ ਅਤੇ ਮੈਨੇਜਮੈਂਟ ਮਾਸਟਰ ਦੇ ਵਿਦਿਆਰਥੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਦਮ ਸ੍ਰੀ ਐਵਾਰਡ ਨਾਲ ਸਨਮਾਨਤ ਪ੍ਰੋ. ਜੀ ਡੀ ਯਾਦਵ ਕੁਲਪਤੀ ਰਸਾਇਣ ਤੰਤਰਗਿਆਨ ਸੰਸਥਾ, ਮੁੰਬਈ ਇਸ ਸਮਾਰੋਹ ਦੇ ਵਿੱਚ ਆਪਣਾ ਮੁੱਖ ਭਾਸ਼ਣ ਦੇਣਗੇ। ਇਸ ਮੌਕੇ ਪ੍ਰੋ. ਪੀ ਵੀ ਭਰਤਮ ਡੀਨ ਨਾਈਪਰ ਅਤੇ ਰਜਿਸਟਾਰ ਪੀਜੇਪੀ ਸਿੰਘ ਅਤੇ ਪੀਆਰਓ ਤੇ ਵਿਗਿਆਨਕ ਇੰਦਰਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…