
ਨਿਰੰਕਾਰੀ ਮਿਸ਼ਨ: 36 ਅੌਰਤਾਂ ਸਮੇਤ 253 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿਭਾਗ) ਵੱਲੋਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਤਵਾਰ ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਫੇਜ਼-6 ਵਿੱਚ 26ਵਾਂ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਚੰਡੀਗੜ੍ਹ ਬਰਾਂਚ ਦੇ ਸੰਯੋਜਕ ਨਵਨੀਤ ਪਾਠਕ ਨੇ ਕੀਤਾ। ਸਥਾਨਕ ਸ਼ਾਖਾ ਦੇ ਸੰਯੋਜਕ ਡਾ. ਜੇ.ਕੇ. ਚੀਮਾ ਨੇ ਦੱਸਿਆ ਕਿ ਕੈਂਪ ਵਿੱਚ 36 ਅੌਰਤਾਂ ਸਮੇਤ 253 ਨਿਰੰਕਾਰੀ ਸ਼ਰਧਾਲੂਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਬੋਲਦਿਆਂ ਨਵਨੀਤ ਪਾਠਕ ਨੇ ਕਿਹਾ ਕਿ ਸਮਾਜ ਵਿੱਚ ਭਾਈਚਾਰਾ ਖੂਨ ਦੇ ਰਿਸ਼ਤਿਆਂ ਨਾਲ ਬਣਦਾ ਹੈ ਅਤੇ ਖੂਨਦਾਨ ਕਰਨ ਨਾਲ ਖੂਨ ਦੇ ਰਿਸ਼ਤੇ ਬਣਦੇ ਹਨ। ਖੇਤਰੀ ਸੰਚਾਲਕ ਕਰਨੈਲ ਸਿੰਘ ਨੇ ਸੈਦਪੁਰ ਅਤੇ ਟੀਡੀਆਈ ਦੇ ਮੁਖੀ, ਖੂਨਦਾਨੀਆਂ ਅਤੇ ਆਸ-ਪਾਸ ਤੋਂ ਆਏ ਸ਼ਰਧਾਲੂਆਂ ਦਾ ਧੰਨਵਾਦ ਕੀਤਾ।