ਨਿਰੰਕਾਰੀ ਮਿਸ਼ਨ: 317 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ, ਮੁਹਾਲੀ, 7 ਜੁਲਾਈ:
ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ (ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿਭਾਗ) ਵੱਲੋਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਤਵਾਰ ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਫੇਜ਼-6 ਵਿੱਚ 27ਵਾਂ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓਪੀ ਨਿਰੰਕਾਰੀ ਨੇ ਕੀਤਾ। ਇਸ ਮੌਕੇ ਸਥਾਨਕ ਸੰਯੋਜਕ ਡਾ. ਸ਼੍ਰੀਮਤੀ ਜੇ.ਕੇ. ਚੀਮਾ, ਟੀਡੀਆਈ ਸਿਟੀ ਬਰਾਂਚ ਦੇ ਮੁਖੀ ਗੁਰਪ੍ਰਤਾਪ ਸਿੰਘ, ਖੇਤਰੀ ਸੰਚਾਲਕ ਕਰਨੈਲ ਸਿੰਘ, ਨਰਿੰਦਰ ਚਾਵਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਕੈਂਪ ਵਿੱਚ ਅੌਰਤਾਂ ਸਮੇਤ 317 ਨਿਰੰਕਾਰੀ ਸ਼ਰਧਾਲੂਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਬੋਲਦਿਆਂ ਜ਼ੋਨਲ ਇੰਚਾਰਜ ਓਪੀ ਨਿਰੰਕਾਰੀ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ। ਸਮਾਜ ਵਿੱਚ ਭਾਈਚਾਰਾ ਖੂਨ ਦੇ ਰਿਸ਼ਤਿਆਂ ਨਾਲ ਬਣਦਾ ਹੈ ਅਤੇ ਖੂਨਦਾਨ ਕਰਨ ਨਾਲ ਖੂਨ ਦੇ ਰਿਸ਼ਤੇ ਬਣਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਪ੍ਰਤੀ ਪਿੰਡ ਤੇ ਮੁਹੱਲਾ ਪੱਧਰ ’ਤੇ ਆਮ ਨਾਗਰਿਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ।
ਡਾ. ਜੇ.ਕੇ. ਚੀਮਾ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਵੱਲੋਂ ਸਭ ਤੋਂ ਪਹਿਲਾਂ ਖੂਨਦਾਨ ਕੈਂਪ 1986 ਵਿੱਚ ਲਗਾਇਆ ਸੀ ਅਤੇ ਹੁਣ ਤੱਕ ਪਿਛਲੇ 38 ਸਾਲਾਂ ਵਿੱਚ 9 ਹਜ਼ਾਰ ਖੂਨਦਾਨ ਕੈਂਪ ਲਾਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਲਗਪਗ 14 ਲੱਖ ਸ਼ਰਧਾਲੂ ਖੂਨਦਾਨ ਕਰ ਚੁੱਕੇ ਹਨ। ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸ ਤੋਂ ਇਲਾਵਾ ਸਫ਼ਾਈ, ਵਾਤਾਵਰਨ ਦੀ ਸੁਰੱਖਿਆ ਲਈ ਰੁੱਖ ਲਗਾਓ ਮੁਹਿੰਮ, ਮੁਫ਼ਤ ਮੈਡੀਕਲ ਅਤੇ ਅੱਖਾਂ ਦੀ ਜਾਂਚ ਤੇ ਅਪਰੇਸ਼ਨ ਕੈਂਪ ਅਤੇ ਕੁਦਰਤੀ ਕਰੋਪੀ ਦਾ ਸ਼ਿਕਾਰ ਲੋੜਵੰਦਾਂ ਦੀ ਮਦਦ ਕਰਨਾ ਮਿਸ਼ਨ ਦੇ ਮੁੱਢਲੇ ਕੰਮ ਹਨ। ਅਖੀਰ ਵਿੱਚ ਜਤੇਂਦਰ ਪਰਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…