
ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ ਰੇਲਵੇ ਸਟੇਸ਼ਨ ਤੇ ਡਿਸਪੈਂਸਰੀ ਦੀ ਕੀਤੀ ਸਾਫ਼ ਸਫ਼ਾਈ
ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 24 ਫਰਵਰੀ
ਨਿਰੰਕਾਰੀ ਮਿਸ਼ਨ ਸੇਵਾਦਲ ਦੇ ਵੀਰਾਂ ਅਤੇ ਭੈਣਾਂ ਵੱਲੋਂ ਸੰਤ ਬਾਬਾ ਹਰਦੇਵ ਸਿੰਘ ਨਿਰੰਕਾਰੀ ਜੀ ਦੇ 63ਵੇਂ ਜਨਮ ਦਿਨ ਨੂੰ ਸਮਰਪਿਤ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਅਤੇ ਸਰਕਾਰੀ ਡਿਸਪੈਂਸਰੀ ਦੀ ਸ਼ਰਧਾ ਪੂਰਵਕ ਸਫਾਈ ਕੀਤੀ ਅਤੇ ਆਮ ਲੋਕਾਂ ਨੂੰ ਆਪਣੇ ਘਰਾਂ ਅਤੇ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ। ਨਿਰੰਕਾਰੀ ਮਿਸ਼ਨ ਵੱਲੋਂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਦੇ ਆਦੇਸ਼ਾਂ ਮੁਤਾਬਕ ਸਵੱਛ ਭਾਰਤ ਸਫਾਈ ਅਭਿਆਨ ਤਹਿਤ ਮਿਸ਼ਨ ਦੇ ਸੇਵਾਦਾਰਾਂ ਨੂੰ ਜਨਤਕ ਥਾਵਾਂ ’ਤੇ ਸਫਾਈ ਰੱਖਣ ਵਾਸਤੇ ਕਿਹਾ ਸੀ। ਜਿਸ ਦੇ ਤਹਿਤ ਹਰ ਸ਼ਹਿਰ ਅਤੇ ਕਸਬੇ ਵਿੱਚ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਸਫਾਈ ਕੀਤੀ ਜਾ ਰਹੀ ਹੈ। ਇਸ ਮੌਕੇ ਅਵਤਾਰ ਸਿੰਘ, ਰੁਲਦਾ ਸਿੰਘ, ਮਨੋਹਰ ਲਾਲ, ਦਲਜੀਤ ਸਿੰਘ, ਤਰਸੇਮ ਸਿੰਘ, ਨਰਿੰਦਰ ਸਿੰਘ, ਰਵੀ, ਅਮੀਰ ਖਾਨ, ਕੰਵਲਜੀਤ, ਬਲਵਿੰਦਰ ਕੌਰ, ਕੁਲਵੰਤ ਕੌਰ, ਮਨਜੀਤ ਕੌਰ, ਰਮਨੀਕ, ਗੁਰਪ੍ਰੀਤ ਕੌਰ, ਸੁਮਨ ਆਦਿ ਹਾਜ਼ਰ ਸਨ।