ਨਿਰਮਲ ਡੇਰਾ ਸਕਰੂਲਾਂਪੁਰ ਵਿੱਚ ਮਹੰਤਾਂ ਦੀ ਸਲਾਨਾ ਬਰਸੀ ਮਨਾਈ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਮਾਰਚ:
ਨਿਰਮਲ ਡੇਰਾ ਸ਼ਕਰੂਲਾਂਪੁਰ ਵਿਖੇ ਸ੍ਰੀਮਾਨ 108 ਮਹੰਤ ਬਾਬਾ ਰਾਮ ਜੀ ਮਨੀਮਾਜਰਾ, ਸ੍ਰੀਮਾਨ 108 ਮਹੰਤ ਬਾਬਾ ਜੈ ਸਿੰਘ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿਚ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਸਵੇਰੇ ਭੋਗ ਪਾਏ ਗਏ। ਉਪਰੰਤ ਸੰਤ ਹਰੀ ਸਿੰਘ ਜੀ ਰੰਧਾਵਾ, ਗਿਆਨੀ ਇੰਦਰਜੀਤ ਸਿੰਘ ਸਹੌੜਾਂ ਵਾਲੇ, ਗੁਰਚਰਨ ਸਿੰਘ ਰੋੜਾ ਵਲੋਂ ਕਥਾ, ਰਾਗੀ ਜਥਾ ਜੋਗਿੰਦਰ ਸਿੰਘ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਜਦ ਕਿ ਢਾਡੀ ਜਥਾ ਨੇ ਸਿੱਖ ਇਤਿਹਾਸ ਨਾਲ ਜੋੜਿਆ। ਡੇਰੇ ਦੇ ਮੁੱਖ ਪ੍ਰਬੰਧਕ ਮਹੰਤ ਸ਼ੇਰ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਮਹੰਤਾਂ ਦੀ ਬਰਸੀ ਮਨਾਈ ਜਾਂਦੀ ਹੈ ਜਿਸ ਵਿਚ ਕਿ ਦੂਰ ਦਰਾਂਡੇ ਤੋਂ ਸੰਗਤਾਂ ਨੂੰ ਪੁੱਜਦੀਆਂ ਹਨ। ਸਮਾਪਤੀ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…