nabaz-e-punjab.com

ਨਿਸ਼ਾਤ ਸ਼ਰਮਾ ਨੂੰ ਸ਼ਿਵ ਸੈਨਾ (ਹਿੰਦੂ) ਨਵੀਂ ਜਥੇਬੰਦੀ ਦਾ ਕੌਮੀ ਪ੍ਰਧਾਨ ਥਾਪਿਆ

ਨਵੀਂ ਪਾਰਟੀ ਦੇ ਯੂਥ ਵਿੰਗ ਦੇ ਗਠਨ ਸਮੇਤ ਬਾਕੀ ਅਹੁਦੇਦਾਰਾਂ ਦੀ ਵੀ ਕੀਤੀ ਸਰਬਸੰਮਤੀ ਨਾਲ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਸਨਾਤਨ ਧਰਮ ਦੀ ਸੁਰੱਖਿਆ ਲਈ ਹਿੰਦੂ ਸਮਾਜ ਨੂੰ ਇੱਕ ਮੰਚ ’ਤੇ ਇਕੱਠ ਕਰਨ ਲਈ ਉੱਤਰ ਭਾਰਤ ਦੇ ਵੱਖ ਵੱਖ ਹਿੰਦੂ ਸੰਗਠਨਾਂ ਦੀ ਇਕੱਤਰਤਾ ਐਤਵਾਰ ਨੂੰ ਇੱਥੋਂ ਦੇ ਨੇੜਲੇ ਪਿੰਡ ਬਲੌਂਗੀ ਸਥਿਤ ਸੇਲ ਟੈਕਸ ਬੈਰੀਅਰ ਨਜ਼ਦੀਕ ਬੜਮਾਜਰਾ ਸੜਕ ਸਥਿਤ ਇੱਕ ਮੈਰਿਜ਼ ਪੇਲੈਸ ਵਿੱਚ ਹੋਈ। ਜਿਸ ਵਿੱਚ ਸ਼ਿਵ ਸੈਨਾ (ਹਿੰਦੂ) ਨਾਂਅ ਦੀ ਨਵੀਂ ਜਥੇਬੰਦੀ ਦਾ ਗਠਨ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਹਿੰਦੂ ਸਮਾਜ ਦੇ ਕੱਟੜ ਨੇਤਾ ਨਿਸ਼ਾਤ ਸ਼ਰਮਾ ਨੂੰ ਕੌਮੀ ਪ੍ਰਧਾਨ ਬਣਾਇਆ ਗਿਆ ਜਦੋਂ ਕਿ ਸੰਤ ਬ੍ਰਿਜੇਸ਼ ਪੁਰੀ ਅਤੇ ਸੰਤ ਸਮੂੰਦਰ ਪੁਰੀ ਨੂੰ ਸਰਪ੍ਰਸਤ ਥਾਪਿਆ ਗਿਆ।
ਇਸ ਮੌਕੇ ਬਾਕੀ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ। ਜਿਸ ਵਿੱਚ ਅਮਰਜੀਤ ਸ਼ਰਮਾ ਨੂੰ ਕੌਮੀ ਮੀਤ ਪ੍ਰਧਾਨ ਰੋਹਿਤ ਸਾਹਨੀ ਲੁਧਿਆਣਾ ਨੂੰ ਜਨਰਲ ਸਕੱਤਰ, ਅਸ਼ੋਕ ਤਿਵਾੜੀ ਨੂੰ ਮੁੱਖ ਬੁਲਾਰਾ ਤੇ ਚੇਅਰਮੈਨ ਅਨੁਸ਼ਾਸਨੀ ਕਮੇਟੀ, ਰਾਹੁਲ ਸ਼ਰਮਾ ਮੋਗਾ ਨੂੰ ਯੂਥ ਵਿੰਗ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਹੰਤ ਕਸ਼ਮੀਰ ਗਿਰੀ ਖੰਨਾ ਨੂੰ ਕੌਮੀ ਮੀਤ ਪ੍ਰਧਾਨ, ਅਮਿਤ ਅਰੋੜਾ ਨੂੰ ਯੂਥ ਵਿੰਗ ਦਾ ਚੇਅਰਮੈਨ, ਪੰਡਿਤ ਰਾਜੇਸ਼ ਗੌੜ ਤੇ ਰਾਜੀਵ ਸ਼ਰਮਾ ਨੂੰ ਸਲਾਹਕਾਰ, ਐਡਵੋਕੇਟ ਦੀਪਕ ਸ਼ਰਮਾ ਤੇ ਸੁਨੀਲ ਅਰੋੜਾ ਅੰਮ੍ਰਿਤਸਰ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਸੌਰਵ ਅਰੋੜਾ ਲੁਧਿਆਣਾ ਨੂੰ ਪੰਜਾਬ ਦਾ ਪ੍ਰਧਾਨ, ਕੁਲਵਿੰਦਰ ਕੁਮਾਰ ਨੂੰ ਸੂਬਾ ਦਿਹਾਤੀ ਪ੍ਰਧਾਨ, ਇਸ਼ਾਤ ਸ਼ਰਮਾ ਨੂੰ ਯੂਥ ਵਿੰਗ ਦਾ ਸੂਬਾ ਪ੍ਰਧਾਨ, ਪ੍ਰਿੰਸ ਚੌਧਰੀ ਨੂੰ ਦਿਹਾਤੀ ਪ੍ਰਧਾਨ ਯੂਥ ਵਿੰਗ, ਸੰਦੀਪ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਧਾਰੀਵਾਲ ਨੂੰ ਪੰਜਾਬ ਦਾ ਚੇਅਰਮੈਨ ਥਾਪੇ ਜਾਣ ਸਮੇਤ ਹੋਰ ਵੱਖ ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਕੌਮੀ ਪ੍ਰਧਾਨ ਨਿਸ਼ਾਤ ਸ਼ਰਮਾ ਨੇ ਕਿਹਾ ਕਿ ਹਿੰਦੂ ਸਮਾਜ ਨੂੰ ਇੱਕ ਮੰਚ ’ਤੇ ਇਕੱਠੇ ਕਰਨਾ ਸਮੇਂ ਦੀ ਮੁੱਖ ਲੋੜ ਹੈ। ਜਿਸ ਮਕਸਦ ਲਈ ਹੀ ਸ਼ਿਵ ਸੈਨਾ ਹਿੰਦੂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਸਮੂਹ ਡੈਲੀਗੇਟਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਇਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ ਅਤੇ ਸਾਰੇ ਹਿੰਦੂ ਸੰਗਠਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…