nabaz-e-punjab.com

ਨਿਜ਼ਾਮੂਦੀਨ ਜਮਾਤ: ਮੁਹਾਲੀ ਵਿੱਚ ਦੋ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ, 8 ਰਿਪੋਰਟਾਂ ਪੈਂਡਿੰਗ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਲਮਗੀਰ, ਕੁੰਭੜਾ ਤੇ ਮੌਲੀ ਵਾਸੀਆਂ ਨੂੰ ਇਕਾਂਤਵਾਸ ਦੇ ਹੁਕਮ

ਸੈਕਟਰ-68 ’ਚੋਂ ਇਕ ਮੁਸਲਿਮ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਤੋਂ ਸ਼ਹਿਰ ਵਾਸੀ ਭੈਅ-ਭੀਤ ਹਨ। ਮੁਹਾਲੀ ਵਿੱਚ ਅੱਜ ਦੋ ਹੋਰ ਨਵੇਂ ਪਾਜ਼ੇਟਿਵ ਮਰੀਜ਼ ਮਿਲੇ ਹਨ। ਇਹ ਦੋਵੇਂ ਵਿਅਕਤੀ ਨਿਜ਼ਾਮੂਦੀਨ ਵਿੱਚ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਣ ਗਏ ਸੀ। ਜਿਨ੍ਹਾਂ ਦੀ ਪਛਾਣ ਗੁਲਜ਼ਾਰ ਖਾਨ ਅਤੇ ਰਜਾਕ ਮੁਹੰਮਦ ਉਰਫ਼ ਰਾਜੂ ਦੋਵੇਂ ਵਾਸੀ ਪਿੰਡ ਕੁੰਭੜਾ ਅਤੇ ਮੌਲੀ ਬੈਦਵਾਨ ਵਜੋਂ ਹੋਈ ਹੈ। ਜਦੋਂਕਿ ਉਨ੍ਹਾਂ ਦੇ ਨਾਲ ਦਿੱਲੀ ਗਏ ਦੋ ਵਿਅਕਤੀਆਂ ਜਾਮਿਨ ਅਤੇ ਫਰਕ ਅਲੀ ਦੀ ਰਿਪੋਰਟ ਨੈਗੇਟਿਵ ਆਈ ਹੈ। ਪਤਾ ਲੱਗਾ ਹੈ ਕਿ ਕੁੰਭੜਾ ਵਿੱਚ ਕਈ ਜੱਦੀ ਬਾਸ਼ਿੰਦਿਆਂ ਸਮੇਤ ਕਾਫੀ ਮੁਸਲਿਮ ਪਰਿਵਾਰ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਇੱਥੋਂ ਦੇ ਸੈਕਟਰ-68 ’ਚੋਂ ਅੱਜ ਇਕ ਮੁਸਲਿਮ ਵਿਅਕਤੀ ਨੂੰ ਪ੍ਰਸ਼ਾਸਨ ਨੇ ਆਪਣੀ ਹਿਰਾਸਤ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਉਧਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਿਮਾਰੀ ਨੂੰ ਅੱਗੇ ਹੋਰਨਾਂ ਵਿਅਕਤੀਆਂ ਵਿੱਚ ਫੈਲਣ ਤੋਂ ਰੋਕਣ ਲਈ ਪਿੰਡ ਆਲਮਗੀਰ, ਕੁੰਭੜਾ ਅਤੇ ਮੌਲੀ ਬੈਦਵਾਨ ਦੇ ਵਸਨੀਕਾਂ ਨੂੰ ਇਕਾਂਤਵਾਸ ਦੇ ਹੁਕਮ ਦਿੱਤੇ ਗਏ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਮੁਹਾਲੀ ਵਿੱਚ ਦੋ ਮੁਸਲਿਮ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਦੋ ਸਾਥੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦੋਂਕਿ 8 ਜਣਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਮੁਸਲਿਮ ਭਾਈਚਾਰੇ ਨਾਲ ਸਬੰਧਤ ਇਨ੍ਹਾਂ ਵਿਅਕਤੀਆਂ ਨੂੰ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਅਤੇ ਸਰਕਾਰੀ ਹਸਪਤਾਲ ਢਕੌਲੀ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਅੰਬਾਲਾ ਦਾ ਵਸਨੀਕ ਸਲੀਮ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਉਹ ਪੀਜੀਆਈ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਹ ਵਿਅਕਤੀ ਪਿਛਲੇ ਦਿਨੀਂ ਪਿੰਡ ਆਲਮਗੀਰ (ਡੇਰਾਬੱਸੀ) ਵਿੱਚ ਇਕ ਪਰਿਵਾਰ ਨੂੰ ਮਿਲਣ ਆਇਆ ਸੀ। ਇਸ ਦੌਰਾਨ ਪਿੰਡ ਦੇ ਕਈ ਹੋਰ ਵਿਅਕਤੀ ਵੀ ਉਸ ਦੇ ਸੰਪਰਕ ਵਿੱਚ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਲਮਗੀਰ ਦੇ 70 ਪਰਿਵਾਰਾਂ ਸਮੇਤ ਪਿੰਡ ਕੁੰਭੜਾ ਅਤੇ ਮੌਲੀ ਬੈਦਵਾਨ ਦੇ ਬਾਸ਼ਿੰਦਿਆਂ ਨੂੰ ਹਾਊਸ ਆਈਸੋਲੇਸ਼ਨ ਤਹਿਤ ਇਕਾਂਤਵਾਸ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਕਰੋਨਾਵਾਇਰਸ ਅਤੇ ਜਮਾਤ ਘਟਨਾ ਨੂੰ ਲੈ ਕੇ ਦਹਿਸ਼ਤ ਵਿੱਚ ਨਾ ਆਉਣ। ਮੁਹਾਲੀ ਪ੍ਰਸ਼ਾਸਨ ਵੱਲੋਂ ਹਰ ਪਹਿਲੂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਉਹ ਆਪੋ ਆਪਣੇ ਘਰਾਂ ਵਿੱਚ ਰਹਿਣ।
ਉਧਰ, ਇੱਥੋਂ ਦੇ ਸੈਕਟਰ-80 ਸਥਿਤ ਪਿੰਡ ਮੌਲੀ ਬੈਦਵਾਨ ਵਿੱਚ ਪੀਜੀ ਵਿੱਚ ਰਹਿੰਦੇ ਦੋ ਕਮਸ਼ੀਰੀ ਨੌਜਵਾਨਾਂ ਨੂੰ ਰਿਹਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪਿਛਲੇ ਦਿਨੀਂ ਦਿੱਲੀ ਗਏ ਸੀ। ਪਿੰਡ ਕੁੰਭੜਾ ’ਚੋਂ ਚਾਰ ਵਿਅਕਤੀਆਂ ਦੇ ਜਮਾਤ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਾ ਹੈ। ਪਿੰਡ ਰਾਏਪੁਰ ਕਲਾਂ ’ਚੋਂ ਇਕ ਮੁਸਲਿਮ ਵਿਅਕਤੀ ਬਾਰੇ ਸੋਸ਼ਲ ਮੀਡੀਆ ’ਤੇ ਮੈਸੇਜ ਵਾਇਰਲ ਹੋਇਆ ਹੈ। ਇੱਥੋਂ ਦੇ ਫੇਜ਼-7 ’ਚੋਂ ਵੀ ਦੋ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜਦੋਂਕਿ ਪਿੰਡ ਨਜ਼ਦੀਕੀ ਸਨੇਟਾ ਅਤੇ ਗੁਡਾਣਾ ਦੇ ਕਈ ਮੁਸਲਿਮ ਵਿਅਕਤੀਆਂ ਨੂੰ ਆਈਸੋਲੇਟ ਕੀਤਾ ਗਿਆ ਹੈ। ਇੰਜ ਹੀ ਫੇਜ਼-11 ਸਮੇਤ ਬਲੌਂਗੀ, ਪਿੰਡ ਸ਼ਾਹੀਮਾਜਰਾ, ਮਟੌਰ ਅਤੇ ਖਰੜ, ਬਲਾਕ ਮਾਜਰੀ, ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਇਲਾਕਿਆਂ ਵਿੱਚ ਰਹਿੰਦੇ ਮੁਸਲਿਮ ਵਿਅਕਤੀਆਂ ਨਾਲ ਤਾਲਮੇਲ ਕਰਕੇ ਨਿਜ਼ਾਮੂਦੀਨ ਜਮਾਤ ਵਿੱਚ ਜਾਣ ਵਾਲੇ ਵਿਅਕਤੀਆਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…