Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਕਾਰੋਬਾਰੀ ਤੋਂ ਗੰਨ ਪੁਆਇੰਟ ’ਤੇ ਖੋਹੀ ਸਵਿਫ਼ਟ ਡਿਜ਼ਾਇਰ ਕਾਰ ਬਾਰੇ ਨਹੀਂ ਮਿਲਿਆ ਸੁਰਾਗ ਸਿਸਵਾਂ-ਬੱਦੀ ਸੜਕ ’ਤੇ ਜੰਗਲੀ ਖੇਤਰ ’ਚੋਂ ਪਿਸਤੌਲ ਦੀ ਨੋਕ ’ਤੇ ਖੋਹੀ ਕਾਰ ਬਾਰੇ ਪੁਲੀਸ ਵੱਲੋਂ ਸੁਰਾਗ ਮਿਲਣ ਦਾ ਦਾਅਵਾ ਸੋਹਾਣਾ ਪੁਲੀਸ ਨੇ ਕਈ ਹੋਰ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ, ਵੱਖ ਵੱਖ ਟੀਮਾਂ ਬਣਾ ਕੇ ਕੀਤੀ ਜਾ ਰਹੀ ਹੈ ਜਾਂਚ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ: ਸਥਾਨਕ ਸੈਕਟਰ-79 ਵਿੱਚ ਦੋ ਦਿਨ ਪਹਿਲਾਂ ਤਿੰਨ ਲੁਟੇਰਿਆਂ ਵੱਲੋਂ ਗੰਨ ਪੁਆਇੰਟ ’ਤੇ ਮੁਹਾਲੀ ਦੇ ਇੱਕ ਕਾਰੋਬਾਰੀ ਨੌਜਵਾਨ ਮੋਹਿਤ ਵਰਮਾ ਕੋਲੋਂ ਸਵਿਫ਼ਟ ਡਿਜ਼ਾਇਰ ਕਾਰ ਖੋਹਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੂੰ ਲੁਟੇਰਿਆਂ ਦੇ ਖ਼ਿਲਾਫ਼ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਉਧਰ, ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਇਸ ਸਬੰਧੀ ਪੁਲੀਸ ਦੀਆਂ ਦੋ ਵੱਖ ਵੱਖ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੇ ਵੱਖ ਵੱਖ ਚੌਂਕਾਂ ਅਤੇ ਮਾਰਕੀਟਾਂ ਸਮੇਤ ਮੁੱਖ ਸੜਕਾਂ ਨੇੜਲੇ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਉਧਰ, ਮੁੱਲਾਂਪੁਰ ਗ਼ਰੀਬਦਾਸ ਅਧੀਨ ਪੈਂਦੇ ਸਿਸਵਾਂ-ਬੱਦੀ ਸੜਕ ਦੇ ਜੰਗਲੀ ਖੇੇਤਰ ’ਚੋਂ ਬੀਤੀ 27 ਨਵੰਬਰ ਦੀ ਰਾਤ ਨੂੰ ਪਿਸਤੌਲ ਦੀ ਨੋਕ ’ਤੇ ਸਵਿਫ਼ਟ ਕਾਰ ਖੋਹਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਅਹਿਮ ਸੁਰਾਗ ਮਿਲਣ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਇਸ ਕੇਸ ’ਚ 3 ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਸਿਲਵਰ ਰੰਗ ਦੀ ਸਵਿਫ਼ਟ ਕਾਰ ਅਤੇ ਖੋਹ ਕੀਤੀ ਚਿੱਟੇ ਰੰਗ ਦੀ ਸਵਿਫ਼ਟ ਕਾਰ ਬਰਾਮਦ ਕਰ ਲਈ ਹੈ। ਪੁੱਛਗਿੱਛ ਦੌਰਾਨ ਕਾਰ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਕਾਰ ਰਿਸ਼ਤੇਦਾਰ ਮੰਗ ਕੇ ਲੈ ਗਿਆ ਸੀ ਅਤੇ ਜਦੋਂ ਪੁਲੀਸ ਰਿਸ਼ਤੇਦਾਰ ਦੇ ਘਰ ਪਹੁੰਚੀ ਤਾਂ ਉਹ ਘਰੋਂ ਫਰਾਰ ਹੋ ਚੁੱਕਾ ਸੀ। ਇਸ ਸਬੰਧੀ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਸੂਤਰਾਂ ਅਨੁਸਾਰ ਕਾਰ ਲੁੱਟਣ ਤੋਂ ਪਹਿਲਾਂ ਲੁਟੇਰਿਆਂ ਨੇ ਉਕਤ ਏਰੀਆ ਦੀ ਰੇਕੀ ਕੀਤੀ ਸੀ ਕਿਉਂਕਿ ਵਾਰਦਾਤ ਦੌਰਾਨ ਵਰਤੀ ਗਈ ਕਾਰ ਤੋਂ ਇਲਾਵਾ 1 ਹੋਰ ਵਾਹਨਾਂ ਦੇ ਉਸ ਥਾਂ ਦੀ ਰੇਕੀ ਕਰਨ ਬਾਰੇ ਪੁਖਤਾ ਸਬੂਤ ਮਿਲੇ ਹਨ। ਜਿਸ ਵਿੱਚ 2 ਵਿਅਕਤੀ ਸਵਾਰ ਸਨ, ਜਦਕਿ ਵਾਰਦਾਤ ਦੌਰਾਨ ਵਰਤੀ ਗਈ ਕਾਰ ਵਿੱਚ 5 ਲੁਟੇਰਿਆਂ ਦੇ ਸ਼ਾਮਲ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਜਦੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਪੀੜਤ ਅਮਨਦੀਪ ਸਿੰਘ ਦਾ ਮੋਬਾਈਲ ਫੋਨ ਕਾਰ ਵਿੱਚ ਹੀ ਰਹਿ ਗਿਆ ਸੀ। ਮੋਬਾਈਲ ਫੋਨ ਦੀ ਲੋਕੇਸ਼ਨ ਰੂਪਨਗਰ ਦੀ ਆਈ ਹੈ ਲੇਕਿਨ ਹੁਣ ਲੁਟੇਰਿਆਂ ਨੇ ਫੋਨ ਬੰਦ ਕਰ ਦਿੱਤਾ ਹੈ। ਮੋਬਾਈਲ ਦੀ ਲੋਕੇਸ਼ਨ ਤੋਂ ਪਤਾ ਚਲਦਾ ਹੈ ਕਿ ਉਹ ਮਾਜਰੀ ਤੋਂ ਕੁਰਾਲੀ ਅਤੇ ਪਿੰਡ ਸੋਲਖੀਆਂ ਵਾਲੇ ਟੋਲ ਪਲਾਜਾ ਤੋਂ ਹੁੰਦੇ ਹੋਏ ਰੂਪਨਗਰ ਵੱਲ ਗਏ ਹਨ। ਇਸ ਦੌਰਾਨ ਲੁਟੇਰੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਪੁਲੀਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 2 ਲੁਟੇਰੇ ਰਸਤੇ ਵਿੱਚ ਕੁਰਾਲੀ ਹੀ ਉਤਰ ਗਏ ਸਨ। ਲੁਟੇਰਿਆਂ ਨੇ ਵਾਰਦਾਤ ਵਾਲੀ ਰਾਤ ਕਰੀਬ 8.25 ਵਜੇ ਅਮਨਦੀਪ ਤੋਂ ਸਵਿਫ਼ਟ ਕਾਰ ਖੋਹੀ ਸੀ ਜੋ ਸੈਕਟਰ-40 ਚੰਡੀਗੜ੍ਹ ਵਿੱਚ ਸਲੂਨ ਚਲਾਉਂਦਾ ਹੈ ਪ੍ਰੰਤੂ ਪੁਲੀਸ ਨੂੰ ਘਟਨਾ ਬਾਰੇ ਰਾਤੀ 9.25 ਵਜੇ ਇਤਲਾਹ ਮਿਲੀ ਸੀ। ਪੁਲੀਸ ਦਾ ਕਹਿਣਾ ਹੈ ਕਿ ਲੁਟੇਰਿਆਂ ਵੱਲੋਂ ਵਰਤੀ ਗਈ ਕਾਰ ਦੀ ਨੰਬਰ ਪਲੇਟ ਉੱਤੇ ਕਾਲੇ ਰੰਗ ਦੀ ਟੇਪ ਲੱਗੀ ਹੋਈ ਸੀ, ਜੋ ਰਸਤੇ ਵਿੱਚ ਟੁੱਟ ਗਈ। ਜਿਸ ਕਾਰਨ ਕਾਰ ਦੀ ਪਛਾਣ ਕਰਨ ਵਿੱਚ ਸਫਲਤਾ ਮਿਲੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ