ਪਿੰਡ ਬੱਲੋਮਾਜਰਾ ’ਚੋਂ ਭੇਤਭਰੀ ਹਾਲਤ ’ਚ ਲਾਪਤਾ ਬੱਚਿਆਂ ਦਾ ਨਹੀਂ ਮਿਲਿਆ ਸੁਰਾਗ

ਪਾਰਕ ਵਿੱਚ ਖੇਡਣ ਲਈ ਘਰ ਤੋਂ ਗਏ ਸੀ ਦੋਵੇਂ ਬੱਚੇ, ਪਹਿਲਾਂ ਵੀ 5 ਦਿਨ ਗਾਇਬ ਰਹਿ ਚੁੱਕਾ ਹੈ ਇੱਕ ਬੱਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਇੱਥੋਂ ਦੇ ਨੇੜਲੇ ਪਿੰਡ ਬੱਲੋਮਾਜਰਾ ’ਚੋਂ ਇਕ ਪਰਿਵਾਰ ਦੇ ਲਾਪਤਾ ਹੋਏ ਦੋ ਬੱਚਿਆਂ ਬਾਰੇ ਪੁਲੀਸ ਜਾਂ ਪਰਿਵਾਰ ਨੂੰ ਅਜੇ ਤਾਈਂ ਸੁਰਾਗ ਨਹੀਂ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਅਰਵਿੰਦਰ (12) ਅਤੇ ਹਿਮਾਂਸ਼ੂ (9) ਐਤਵਾਰ ਸ਼ਾਮ ਨੂੰ ਆਪਣੇ ਘਰ ਤੋਂ ਸਾਈਕਲ ’ਤੇ ਸਵਾਰ ਹੋ ਕੇ ਪਾਰਕ ਵਿੱਚ ਖੇਡਣ ਲਈ ਕਹਿ ਕੇ ਗਏ ਸੀ ਪ੍ਰੰਤੂ ਬਾਅਦ ਵਾਪਸ ਘਰ ਨਹੀਂ ਪਰਤੇ। ਪਹਿਲਾਂ ਪਰਿਵਾਰ ਨੇ ਆਪਣੇ ਪੱਧਰ ’ਤੇ ਬੱਚਿਆਂ ਦੀ ਭਾਲ ਕੀਤੀ ਪਰ ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਬੱਚਿਆਂ ਦੀ ਮਾਂ ਨੇ ਬਲੌਂਗੀ ਥਾਣੇ ਵਿੱਚ ਆਪਣੇ ਦੋ ਬੱਚਿਆਂ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਦਿੱਤੀ। ਪੁਲੀਸ ਨੇ ਦੋਵਾਂ ਬੱਚਿਆਂ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬਲੌਂਗੀ ਥਾਣਾ ਦੇ ਇੰਸਪੈਕਟਰ ਐਸਐਚਓ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਅਜੇ ਤਾਈਂ ਕਿਸੇ ਤਰ੍ਹਾਂ ਦੀ ਫਿਰੌਤੀ ਜਾਂ ਧਮਕੀ ਭਰਿਆ ਫੋਨ ਨਹੀਂ ਆਇਆ ਹੈ ਅਤੇ ਪੁਲੀਸ ਇਹ ਮੰਨ ਕੇ ਚਲ ਰਹੀ ਹੈ ਕਿ ਬੱਚਿਆਂ ਨੂੰ ਅਗਵਾ ਨਹੀਂ ਕੀਤਾ ਗਿਆ ਬਲਕਿ ਉਹ ਖ਼ੁਦ ਕਿਸੇ ਥਾਂ ਚਲੇ ਗਏ ਹਨ। ਪੁਲੀਸ ਅਨੁਸਾਰ ਅਰਵਿੰਦਰ ਪਹਿਲਾਂ ਵੀ ਘਰ ਤੋਂ ਕਿਤੇ ਚਲਾ ਗਿਆ ਸੀ ਅਤੇ ਪੰਜ ਦਿਨਾਂ ਬਾਅਦ ਵਾਪਸ ਆ ਗਿਆ ਸੀ। ਹੁਣ ਉਹ ਆਪਣੇ ਛੋਟੇ ਭਰਾ ਨੂੰ ਵੀ ਨਾਲ ਲੈ ਗਿਆ ਹੈ। ਇਹ ਬੱਚੇ ਘਰ ਤੋਂ ਕਰੀਬ 8 ਤੋਂ 10 ਹਜ਼ਾਰ ਰੁਪਏ ਵੀ ਲੈ ਕੇ ਗਏ ਹਨ।
ਥਾਣਾ ਮੁਖੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਇਹ ਦੋਵੇਂ ਬੱਚੇ ਇੱਥੇ ਨੇੜੇ ਹੀ ਖੇਡਦੇ ਦੇਖੇ ਗਏ ਹਨ। ਇਨ੍ਹਾਂ ਦੇ ਕਿਤੇ ਆਸਪਾਸ ਹੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਬੱਚਿਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਬੱਚਿਆਂ ਦੀਆਂ ਫੋਟੋਆਂ ਸਾਰੇ ਥਾਣਿਆਂ ਵਿੱਚ ਭੇਜ ਦਿੱਤੀਆਂ ਹਨ ਅਤੇ ਪੀਸੀਆਰ ਪਾਰਟੀ ਨੂੰ ਵੀ ਮੈਸੇਜ ਫਲੈਸ਼ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…