Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ ਦਾ ਕੋਈ ਡਰ ਨਹੀਂ, ਮੁਹਾਲੀ ਵਿੱਚ ਉਤਸ਼ਾਹ ਨਾਲ ਮਨਾਈ ਗਈ ਹੋਲੀ ਪਿੰਡ ਸੋਹਾਣਾ ਵਿੱਚ ਮ੍ਰਿਤਕ ਜਾਨਵਰਾਂ ਦੇ ਪਿੰਜਰਾਂ ਅਤੇ ਮੁਰਦਿਆਂ ਦੀ ਰਾਖ ਨਾਲ ਖੇਡੀ ਹੋਲੀ ਮੁਹਾਲੀ ਪੁਲੀਸ ਵੱਲੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 400 ਵਾਹਨਾਂ ਦੇ ਚਲਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ: ਮੁਹਾਲੀ ਅਤੇ ਆਸ-ਪਾਸ ਪਿੰਡਾਂ ਵਿੱਚ ਕਰੋਨਾਵਾਇਰਸ ਦੀ ਦਹਿਸ਼ਤ ਦੇ ਬਾਵਜੂਦ ਆਮ ਲੋਕਾਂ ਨੇ ਬੜੇ ਚਾਵਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ। ਸ਼ਹਿਰੀ ਖੇਤਰ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਖੂਬ ਮਸਤੀ ਕੀਤੀ। ਇਕ ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਦੀ ਵਧਾਈ ਦਿੱਤੀ। ਇਤਿਹਾਸਕ ਪਿੰਡ ਸੋਹਾਣਾ ਵਿੱਚ ਗੁਲਾਲ ਦੀ ਥਾਂ ਗੰਦਗੀ ਅਤੇ ਹੱਡਾ-ਰੋਡੀ ਅਤੇ ਮੁਰਦਿਆਂ ਦੀ ਰਾਖ ਨਾਲ ਹੋਲੀ ਖੇਡੀ ਗਈ। ਪਿੰਡ ਵਿੱਚ ਸ਼ਰਾਰਤੀ ਅਨਸਰਾਂ ਨੇ ਸ਼ਰੇਆਮ ਹੁੱਲੜਬਾਜ਼ੀ ਕਰਦਿਆਂ ਲੋਕਾਂ ’ਤੇ ਨਾਲੀਆਂ ਦਾ ਚਿੱਕੜ ਸੁੱਟਿਆ। ਜਿਸ ਕਾਰਨ ਡਰਦੇ ਮਾਰੇ ਲੋਕ ਘਰਾਂ ’ਚੋਂ ਬਾਹਰ ਨਹੀਂ ਨਿਕਲੇ। ਪਿੰਡ ਦੇ ਅਕਾਲੀ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ, ਸੁਰਿੰਦਰ ਸਿੰਘ ਰੋਡਾ ਅਤੇ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਐਤਕੀਂ ਮੁਹਾਲੀ ਪ੍ਰਸ਼ਾਸਨ ਅਤੇ ਅਕਾਲੀ ਦਲ ਵੱਲੋਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਪਤਿਆਉਣ ਕਾਰਨ ਇਸ ਵਾਰ ਸੋਹਾਣਾ ਵਿੱਚ ਪਹਿਲਾਂ ਦੇ ਮੁਕਾਬਲੇ ਗੰਦਗੀ ਨਾਲ ਹੋਲੀ ਖੇਲਣ ਦੇ ਰੁਝਾਨ ਵਿੱਚ ਕਾਫੀ ਹੱਦ ਤੱਕ ਕਮੀ ਆਈ ਹੈ। ਲੇਕਿਨ ਹਾਲੇ ਵੀ ਪਿੰਡ ਵਾਸੀਆਂ ਨੂੰ ਹੋਰ ਜਾਗਰੂਕ ਕਰਨ ਦੀ ਸਖ਼ਤ ਲੋੜ ਹੈ। ਐਸਪੀ (ਟਰੈਫ਼ਿਕ) ਕੇਸਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਅੰਦਰ ਹੋਲੀ ਦੌਰਾਨ ਹੁੱਲੜਬਾਜ਼ੀ ਕਰਨ ਅਤੇ ਟਰੈਫ਼ਿਕ ਨਿਯਮਾਂ ਦੇ ਦੋਸ਼ਾਂ ਤਹਿਤ ਕਰੀਬ 400 ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਜਿਨ੍ਹਾਂ ’ਤੇ ਟ੍ਰਿਪਲ ਸਵਾਰੀ, ਬਿਨਾਂ ਹੈਲਮਟ, ਲਾਲ ਬੱਤੀ ਦੀ ਉਲੰਘਣਾ ਕਰਨ ਦਾ ਦਾ ਦੋਸ਼ ਹੈ। ਇਸ ਤੋਂ ਇਲਾਵਾ ਬਿਨਾਂ ਦਸਤਾਵੇਜ਼ਾਂ ਵਾਲੇ ਕਰੀਬ ਡੇਢ ਦਰਜਨ ਵਾਹਨਾਂ/ਮੋਟਰ ਸਾਈਕਲਾਂ ਨੂੰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁੱਲੜਬਾਜ਼ੀ ਰੋਕਣ ਸ਼ਹਿਰ ਦੇ ਸਮੂਹ ਐਂਟਰੀ ਪੁਆਇੰਟਾਂ ਅਤੇ ਮੁੱਖ ਸੜਕਾਂ ’ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਦੋ ਦਰਜਨ ਤੋਂ ਵੱਧ ਸਪੈਸ਼ਲ ਨਾਕੇ ਲਗਾਏ ਗਏ ਸੀ। ਇਸ ਤੋਂ ਇਲਾਵਾ ਦਿਨ ਭਰ ਪੁਲੀਸ ਵੱਲੋਂ ਗਸ਼ਤ ਤੇਜ਼ ਕੀਤੀ ਗਈ ਹੈ। ਇੰਝ ਹੀ ਰਿਹਾਇਸ਼ੀ ਖੇਤਰਾਂ ਵਿੱਚ ਪੀਸੀਆਰ ਦੇ ਕਰਮਚਾਰੀ ਗਸ਼ਤ ਡਿਊਟੀ ’ਤੇ ਤਾਇਨਾਤ ਸਨ। ਉਧਰ, ਟਰੈਫ਼ਿਕ ਵਿੰਗ ਦੇ ਐਸਐਚਓ ਨਰਿੰਦਰ ਸੂਦ ਨੇ ਦੱਸਿਆ ਕਿ ਇਕੱਲੇ ਮੁਹਾਲੀ ਸ਼ਹਿਰੀ ਖੇਤਰ ਵਿੱਚ ਤਿੰਨ ਜ਼ੋਨਾਂ ਵਿੱਚ 105 ਵਾਹਨਾਂ ਦੇ ਚਲਾਨ ਕੀਤੇ ਗਏ ਹਨ ਅਤੇ ਬਿਨਾਂ ਦਸਤਾਵੇਜ਼ਾਂ ਤੋਂ 7 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ