ਯੂਰੀਆ, ਡੀਏਪੀ ਜਾਂ ਹੋਰ ਜ਼ਿਆਦਾ ਵਰਤੋਂ ਵਾਲੀਆਂ ਖਾਦਾਂ ਨਾਲ ਹੋਰ ਖੇਤੀ ਸਮਗਰੀ ਜਬਰੀ ਨਾ ਵੇਚੀ ਜਾਵੇ: ਡੀਸੀ

ਡੀਏਪੀ ਦੇ ਬਦਲ ਵਜੋਂ ਟ੍ਰਿਪਲ/ਸਿੰਗਲ ਸੁਪਰ ਫਾਸਫੇਟ ਤੇ ਹੋਰ ਐਨਪੀਕੇ ਖਾਦਾਂ ਦੀ ਵਰਤੋਂ ਵਧਾਉਣ ਦੀ ਸਲਾਹ

ਖਾਦ ਸਬੰਧੀ ਕਿਸੇ ਵੀ ਜ਼ਿਮੀਂਦਾਰ ਦੀ ਸ਼ਿਕਾਇਤ ਲਈ ਬਲਾਕ ਵਾਰ ਹੈਲਪ ਲਾਈਨ ਨੰਬਰ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 30 ਅਕਤੂਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਸਮੇਂ ਖਾਦਾਂ ਦੀ ਕਾਲਾ ਬਾਜਾਰੀ, ਵੱਧ ਕੀਮਤ ਵਸੂਲੀ ਕਰਨ ਅਤੇ ਖਾਦਾਂ ਨਾਲ ਬੇਲੋੜੀਆਂ (ਹੋਰ ਸਮਗਰੀ) ਟੈਗਿੰਗ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਧਿਕਾਰੀ ਨਿਰੰਤਰ ਖਾਦਾਂ ਦੇ ਸੇਲ ਪੁਆਇੰਟ ਦਾ ਨਿਰੀਖਣ ਕਰਨ ਤਾਂ ਜੋ ਕਿਸਾਨਾਂ ਨੂੰ ਬਿਜਾਈ ਸਮੇਂ ਕਿਸੇ ਵੀ ਤਰ੍ਹਾਂ ਮੁਸ਼ਕਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਮੁੱਖ ਖੇਤੀਬਾੜੀ ਅਫ਼ਸਰ, ਡਾ. ਗੁਰਮੇਲ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਖਰੜ ਵਿੱਚ ਸਥਿਤ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਸਮੂਹ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਖਾਦ ਸਟਾਕ ਰਜਿਸਟਰ, ਬਿੱਲ ਬੁੱਕ ਅਤੇ ਪੁਆਇੰਟ ਆਫ਼ ਸੇਲ ਮਸ਼ੀਨ ਦਾ ਮਿਲਾਣ ਗੋਦਾਮ ਵਿੱਚ ਪਏ ਡੀਏਪੀ ਸਟਾਕ ਨਾਲ ਮੇਲ ਖਾਂਦਾ ਹੋਵੇ ਅਤੇ ਖਾਦਾਂ ਦਾ ਰੇਟ ਅਤੇ ਸਟਾਕ ਦੁਕਾਨ ਦੇ ਡਿਸਪਲੇ ਬੋਰਡ ’ਤੇ ਲਿਖਿਆ ਹੋਵੇ, ਨਾਲ ਹੀ ਬਿਲ ਬੁੱਕ ’ਤੇ ਕਿਸਾਨ ਦਾ ਮੋਬਾਈਲ ਨੰਬਰ ਵੀ ਦਰਜ ਕੀਤਾ ਜਾਵੇ। ਕੋਈ ਵੀ ਖਾਦ ਵਿਕਰੇਤਾ ਡੀਏਪੀ, ਯੂਰੀਆ ਖਾਦ ਨਾਲ ਕਿਸੇ ਵੀ ਬੇਲੋੜੀ ਸਮਗਰੀ ਦੀ ਟੈਗਿੰਗ ਨਹੀਂ ਕਰੇਗਾ। ਜੇਕਰ ਕੋਈ ਵਿਕਰੇਤਾ ਅਜਿਹਾ ਕਰਦਾ ਪਾਇਆ ਗਿਆ ਤਾ ਉਸ ਖ਼ਿਲਾਫ਼ ਜ਼ਰੂਰੀ ਵਸਤਾਂ ਐਕਟ 1955 ਅਤੇ ਖਾਦ (ਕੰਟਰੋਲ) ਆਰਡਰ 1985 ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ਾਂ ਅਨੁਸਾਰ ਹੀ ਡੀਏਪੀ ਖਾਦ ਪਾਉਣ ਦੀ ਅਪੀਲ ਕੀਤੀ ਗਈ ਅਤੇ ਡੀਏਪੀ ਦੇ ਬਦਲ ਵਜੋਂ ਟ੍ਰਿਪਲ/ਸਿੰਗਲ ਸੁਪਰ ਫਾਸਫੇਟ ਤੇ ਹੋਰ ਐਨਪੀਕੇ ਖਾਦਾਂ ਦੀ ਵਰਤੋਂ ਵਧਾਉਣ ਦੀ ਸਲਾਹ ਦਿੱਤੀ ਹੈ। ਖਾਦ ਸਬੰਧੀ ਕਿਸੇ ਵੀ ਜ਼ਿਮੀਂਦਾਰ ਦੀ ਜੇਕਰ ਕੋਈ ਸ਼ਿਕਾਇਤ ਹੋਵੇ ਤਾਂ ਉਹ ਬਲਾਕ ਖੇਤੀਬਾੜੀ ਅਫ਼ਸਰ ਡੇਰਾਬੱਸੀ (87280-00087), ਬਲਾਕ ਖੇਤੀਬਾੜੀ ਅਫ਼ਸਰ ਖਰੜ (84279-77101) ਅਤੇ ਬਲਾਕ ਖੇਤੀਬਾੜੀ ਅਫ਼ਸਰ ਮਾਜਰੀ (98156-77245) ਨਾਲ ਸੰਪਰਕ/ਸੂਚਨਾ ਦੇ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…