nabaz-e-punjab.com

ਪਿੰਡ ਸਵਾੜਾ ਦੀ ਹੱਡਾ ਰੋੜੀ ਜ਼ਮੀਨ ’ਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੋਇਆ: ਸਰਪੰਚ ਹਰਪ੍ਰੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ
ਗਰਾਮ ਪੰਚਾਇਤ ਪਿੰਡ ਸਵਾੜਾ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪਿੰਡ ਸਵਾੜਾ ਦੀ ਹੱਡਾ ਰੋੜੀ ਉੱਪਰ ਕੋਈ ਨਾਜਾਇਜ਼ ਕਬਜ਼ਾ ਨਹੀਂ ਹੋਇਆ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪਿੰਡ ਦਾ ਮਾਹੌਲ ਖਰਾਬ ਕਰਨ ਲਈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਿੰਡ ਦੀ ਹੱਡਾ ਰੋੜੀ ਉੱਪਰ ਪੰਚਾਇਤ ਨੇ ਨਾਜਾਇਜ਼ ਕਬਜ਼ਾ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਗੱਲ ਠੀਕ ਨਹੀਂ ਹੈ, ਸਗੋਂ ਪਿੰਡ ਦੀ ਪੰਚਾਇਤ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਯਮਾਂ ਅਨੁਸਾਰ ਬੋਲੀ ਕਰਕੇ ਦਿੱਤੀ ਹੈ। ਉਹਨਾਂ ਕਿਹਾ ਕਿ ਖ਼ੁਦ ਪੰਚਾਇਤ ਨੇ ਹੀ ਪੰਚਇਤੀ ਜ਼ਮੀਨ ਉੱਪਰ ਹੋਇਆ ਨਾਜਾਇਜ਼ ਕਬਜ਼ਾ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਛੁਡਵਾਇਆ ਗਿਆ ਸੀ ਅਤੇ ਹੁਣ ਹੱਡਾ ਰੋੜੀ ਵਾਲੀ ਜ਼ਮੀਨ ਬੋਲੀ ਉੱਤੇ ਦਿੱਤੀ ਗਈ ਹੈ, ਜੋ ਕਿ ਨਿਯਮਾਂ ਅਨੁਸਾਰ ਬਿਲਕੁਲ ਸਹੀ ਹੈ।
ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਥਾਂ ਹੱਡਾ ਰੋੜੀ ਸੀ, ਉਸ ਦੇ ਨੇੜੇ ਹੀ ਮਾਤਾ ਸਾਹਿਬ ਕੌਰ ਗਰਲਜ਼ ਸਕੂਲ ਹੈ। ਹੱਡਾ ਰੋੜੀ ਦੇ ਖੂੰਖਾਰ ਕੁੱਤੇ ਹਮੇਸ਼ਾ ਕੋਮਲ ਸਕੂਲੀ ਬੱਚਿਆਂ ਨੂੰ ਕੱਟਣ ਦਾ ਯਤਨ ਕਰਦੇ ਸਨ। ਇਸ ਹੱਡਾ ਰੋੜੀ ਕਾਰਨ ਬਹੁਤ ਗੰਦਗੀ ਅਤੇ ਬਦਬੂ ਵੀ ਫੈਲੀ ਹੋਈ ਸੀ। ਜਿਸ ਕਰਕੇ ਪਿੰਡ ਦੀ ਪੰਚਾਇਤ ਨੇ ਇਹ ਜ਼ਮੀਨ ਬੋਲੀ ਰਾਹੀਂ ਠੇਕੇ ’ਤੇ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਪਿੰਡ ਦੇ ਕੁੱਝ ਸ਼ਰਾਰਤੀ ਅਨਸਰ ਪਿੰਡ ਦੇ ਹਰ ਵਿਕਾਸ ਕੰਮ ਵਿੱਚ ਹੀ ਅੜਿੱਕਾ ਪਾਉਂਦੇ ਹਨ ਅਤੇ ਪਿੰਡ ਦਾ ਮਾਹੌਲ ਖਰਾਬ ਕਰਦੇ ਹਨ। ਹੁਣ ਇਹ ਸ਼ਰਾਰਤੀ ਅਨਸਰ ਹੱਡਾ ਰੋੜੀ ਉੱਪਰ ਨਾਜਾਇਜ਼ ਕਬਜ਼ੇ ਦੀਆਂ ਝੂਠੀਆਂ ਅਫਵਾਹਾਂ ਫੈਲਾਅ ਰਹੇ ਹਨ। ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪਿੰਡ ਦੇ ਕੁੱਝ ਵਸਨੀਕਾਂ ਨੇ ਗਰਮਾ ਪੰਚਾਇਤ ’ਤੇ ਸ਼ਾਮਲਾਤ ਹੱਡਾ ਰੋੜੀ ਦੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਰਜ਼ਾ ਕਰਵਾਉਣ ਦਾ ਕਥਿਤ ਦੋਸ਼ ਲਗਾਇਆ ਗਿਆ ਸੀ ਅਤੇ ਇਸ ਸਬੰਧੀ ਬੀਡੀਪੀਓ ਤੇ ਹੋਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਗਈ ਸੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…