ਬਿਜਲੀ ਦੇ ਬਿਲਾਂ ਦੀ ਅਦਾਇਗੀ ਲਈ ਨਹੀਂ ਲੱਗਣਗੀਆਂ ਲਾਈਨਾਂ

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਿਜਲੀ ਦੇ ਬਿਲਾਂ ਦੀ ਅਦਾਇਗੀ ਲਈ ਇਲੈਕਟ੍ਰਾਨਿਕ ਮਸ਼ੀਨ ਸਥਾਪਿਤ

ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਮਸ਼ੀਨ ਦੀ ਕੀਤੀ ਸ਼ੁਰੂਆਤ

ਪਿੰਡ ਬਾਕਰਪੁਰ, ਮਨੌੌਲੀ ਤੇ ਸਨੇਟਾ ਵਿਖੇ ਵੀ ਲਗਾਈਆਂ ਜਾਣਗੀਆਂ ਮਸ਼ੀਨਾਂ

ਸਵੇਰੇ 08.00 ਵਜੇ ਤੋਂ ਰਾਤ 08.00 ਵਜੇ ਤੱਕ ਅਦਾ ਕੀਤੇ ਜਾ ਸਕਦੇ ਨੇ ਬਿੱਲ

ਹਫਤੇ ਵਿਚ ਕਿਸੇ ਵੀ ਦਿਨ ਨਹੀਂ ਹੋੋਵੇਗੀ ਮਸ਼ੀਨ ਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮੁਹਾਲੀ ਤਹਿਸੀਲ ਦੇ ਲੋੋਕਾਂ ਨੂੰ ਪੰਜਾਬ ਸਟੇਟ ਪਾਵਰਕੌਮ ਕਾਰਪੋੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਲਾਈਨਾਂ ਵਿੱਚ ਲੱਗ ਕੇ ਕਰਨ ਤੋੋਂ ਰਾਹਤ ਦਿੱਤੀ ਹੈ। ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਚੌਗਿਰਦੇ ਵਿੱਚ ਇਲੈਟ੍ਰਾਨਿਕ ਮਸ਼ੀਨ ਸਥਾਪਿਤ ਕੀਤੀ ਗਈ ਹੈ। ਇਸ ਮਸ਼ੀਨ ਰਾਹੀਂ ਹਫ਼ਤੇ ਵਿੱਚ ਕਿਸੇ ਵੀ ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੋਈ ਵੀ ਵਿਆਕਤੀ ਆਪਣੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰ ਸਕਦਾ ਹੈ। ਮਸ਼ੀਨ ਦੀ ਸ਼ੁਰੂਆਤ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਫੀਤਾ ਕੱਟ ਕੇ ਕੀਤੀ। ਉਨ੍ਹਾਂ ਨਾਲ ਉਚੇਚੇ ਤੌਰ ’ਤੇ ਇੱਥੇ ਪੁੱਜੇ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਵੀ ਮੌਜੂਦ ਸਨ।
ਸ੍ਰੀ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਸ਼ੀਨ ਰਾਹੀਂ ਬਿਜਲੀ ਦੇ ਬਿਲਾਂ ਦੀ ਅਦਾਇਗੀ ਕਰਨ ਲਈ ਇਲਾਕੇ ਦੇ ਲੋੋਕਾਂ ਨੂੰ ਹੁਣ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਜਿਥੇ ਲਾਇਨ ਮੁਕਤ ਹੋ ਕੇ ਬਿਲ ਦੀ ਆਦਇਗੀ ਹੋ ਸਕੇਗੀ ਉੱਥੇ 09.00 ਤੋਂ 01.30 ਵਜੇ ਤੱਕ ਦੇ ਸਮੇਂ ਦੀ ਪਾਬੰਦੀ ਤੋਂ ਵੀ ਛੁਟਕਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਬਿਜਲੀ ਦੇ ਬਿਲਾਂ ਦੀ ਅਦਾਇਗੀ ਕਰਨ ਲਈ ਘਰਾਂ ਦੇ ਨੇੜੇ ਸਹੂਲਤ ਦੇਣ ਲਈ ਹਲਕੇ ਦੇ ਪਿੰਡ ਬਾਕਰਪੁਰ, ਮਨੌਲੀ, ਸਨੇਟਾ ਵਿਖੇ ਵੀ ਅਜਿਹੀਆਂ ਮਸ਼ੀਨਾਂ ਸਥਾਪਿਤ ਕਰਵਾਈਆਂ ਜਾਣਗੀਆਂ।
ਸ੍ਰੀ ਸਿੱਧੂ ਨੇ ਪੱਤਕਰਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਾਵਬ ਵਿਚ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਸ਼ੁਰੂਆਤ ਮਾਨਸਾ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਹੈ। ਐਸ.ਏ.ਐਸ ਨਗਰ ਜਿਲ੍ਹੇ ਦੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੀਆਂ ਸੂਚੀਆਂ ਤਿਆਰ ਹੋ ਗਈਆਂ ਹਨ ਤੇ ਉਨ੍ਹਾਂ ਦੀ ਜਾਂਚ ਚਲ ਰਹੀ ਹੈ, ਜੇ ਕੋਈ ਯੋਗ ਲਾਭ ਪਾਤਰੀ ਰਹਿ ਗਿਆ ਹੋਵੇਗਾ ਉਸ ਦਾ ਨਾਮ ਪੜਤਾਲ ਤੋਂ ਉਪਰੰਤ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਇਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਪਿਛਲੀ ਸਰਕਾਰ ਆਪਣੇ 10 ਸਾਲਾਂ ਦੇ ਕਾਰਜਕਾਲ ਦੌੌਰਾਨ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕਰ ਸਕੀ।
ਇਸ ਮੌਕੇ ਪਾਵਰਕੌਮ ਦੇ ਡਿਪਟੀ ਚੀਫ ਇੰਜੀਨੀਅਰ ਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਬਿਜਲੀ ਦੇ ਬਿਲ ਦੀ ਅਦਾਇਗੀ ਕਰਨ ਲਈ ਮਸ਼ੀਨ ਦੀ ਵਰਤੋਂ ਬਹੁਤ ਆਸਾਨ ਹੈ। ਕੋਈ ਵੀ ਖਪਤਕਾਰ ਮਸ਼ੀਨ ਦੀ ਸਕਰੀਨ ਨੂੁੰ ਕਿਤੇ ਵੀ ਛੂਹੇ ਤਾਂ ਸਕਰੀਨ ਤੇ ਦਿਖਾਈਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਉਪਰੰਤ ਆਪਣੇ ਬਿਲ ਦੀ ਰਕਮ 10 ਹਜ਼ਾਰ ਰੁਪਏ ਤੱਕ ਨਕਦ, ਚੈਕ ਜਾਂ ਡੀ.ਡੀ. ਰਾਹੀਂ ਜਮ੍ਹਾਂ ਕਰਵਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 10 ਹਜ਼ਾਰ ਰੁਪਏ ਤੋੋਂ ਵੱਧ ਦੀ ਰਕਮ ਦਾ ਕੇਵਲ ਚੈੱਕ ਜਾਂ ਡੀ.ਡੀ ਹੀ ਪ੍ਰਵਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਬਿਲ ਦੀ ਅਸਲ ਰਕਮ ਨਾਲੋ ਜ਼ਿਆਦਾ ਰਕਮ ਮਸ਼ੀਨ ’ਚ ਜਮ੍ਹਾਂ ਕਰਵਾਈ ਜਾਂਦੀ ਹੈ ਤਾਂ ਵੱਧ ਰਕਮ ਦੀ ਐਡਜਸਟਮੈਂਟ ਅਗਲੇ ਬਿਲ ਵਿਚ ਕੀਤੀ ਜਾਵੇਗੀ। ਖਪਤਕਾਰ ਦੁਆਰਾ ਭੁਗਤਾਨ ਕੀਤੀ ਗਈ ਰਕਮ ਦੀ ਰਸੀਦ ਮਸ਼ੀਨ ਵਿਚੋਂ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ।
ਇਸ ਮੌਕੇ ਐਡੀਸ਼ਨਲ ਸੁਪਰਟਡੈਂਟ ਇੰਜੀਨੀਅਰ ਜ਼ੀਰਕਪੁਰ ਐਨ.ਐਸ. ਰੰਗੀ, ਐਸ.ਡੀ.ਓ ਸੋਹਾਣਾ ਹਰਭਜਨ ਸਿੰਘ, ਵਿਧਾਇਕ ਸ੍ਰੀ ਸਿੱਧੂ ਦੇ ਰਾਜਨੀਤਿਕ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਗੁਰਦੁਆਰਾ ਸਿੰਘ ਸ਼ਹੀਦਾਂ ਦੇ ਪ੍ਰਧਾਨ ਸੰਤ ਸਿੰਘ, ਗੁਰਦੇਵ ਸਿੰਘ, ਅਜੀਤ ਸਿੰਘ (ਦੋਵੇਂ ਮੈਂਬਰ), ਸਾਬਕਾ ਬਲਾਕ ਸੰਮਤੀ ਮੈਂਬਰ ਬੂਟਾ ਸਿੰਘ, ਹਰਜੀਤ ਸਿੰਘ ਪਲਾਲੀ, ਸੌਰਵ ਸ਼ਰਮਾ, ਸੁਸ਼ੀਲ ਕੁਮਾਰ ਸ਼ਰਮਾ, ਮਾਸਟਰ ਸੁਖਦੇਵ ਸਿੰਘ, ਕਰਮਜੀਤ ਸਿੰਘ, ਗੁਰਚਰਨ ਸਿੰਘ ਭੰਵਰਾ ਅਤੇ ਇਲਾਕੇ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…