Nabaz-e-punjab.com

ਮਾਲੇਰਕੋਟਲਾ ਵਿਚ ਕੋਰੋਨਾ ਦਾ ਕੋਈ ਮਰੀਜ਼ ਨਹੀਂ, ਲੋੋਕ ਅਫਵਾਹਾਂ ਤੋੋਂ ਸੁਚੇਤ ਰਹਿਣ: ਐਸ.ਡੀ.ਐਮ. ਮਾਲੇਰਕੋਟਲਾ

ਪਟਿਆਲਾ ਰੈਫਰ ਕੀਤੇ ਗਏ ਮਰੀਜ਼ ਦੀ ਰਿਪੋੋਰਟ ਵੀ ਨੈਗਟਿਵ ਆਈ

ਗਲਤ ਖ਼ਬਰ ਦੇਣ ਵਾਲੇ ਪੱਤਰਕਾਰ ਵਿਰੱੁਧ ਕਾਰਵਾਈ ਕਰਨ ਲਈ ਨਿਊਜ਼ ਚੈਨਲ ਦੇ ਸੰਪਾਦਕ ਨੂੰ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 3 ਅਪਰੈਲ:
ਸੋਸ਼ਲ ਮੀਡੀਆ ਉਪਰ ਮਾਲੇਰਕੋਟਲਾ ਵਿਚ ਕੋੋਰੋੋਨਾ ਦੇ 66 ਮਰੀਜ਼ਾਂ ਨੂੰ ਆਈਸੋਲੇਟ ਕਰਨ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਕਿਹਾ ਕਿ ਇਸ ਖਬਰ ਵਿਚ ਕੋਈ ਵੀ ਸਚਾਈ ਨਹੀਂ ਹੈ.ਉਨ੍ਹਾਂ ਦੱਸਿਆ ਕਿ ਨਿਜ਼ਾਮੂਦੀਨ ਤੋੋਂ ਮਾਲੇਰਕੋਟਲਾ ਸ਼ਹਿਰ ਵਿਚ ਪਿਛਲੇ ਡੇਢ ਮਹੀਨੇ ਦੌੌਰਾਨ ਵੱਖ^ਵੱਖ ਤਰੀਕਾਂ ਨੂੰ ਕੁਝ ਵਿਅਕਤੀ ਆਏ ਸਨ ਜਿਨ੍ਹਾਂ ਵਿਚੋੋਂ ਸਭ ਦਾ ਮੈਡੀਕਲ ਚੈਕਅਪ ਹੋ ਚੁੱਕਾ ਹੈ.ਇਨ੍ਹਾਂ ਵਿਚੋੋਂ ਮੁਹੰਮਦ ਸ਼ੌੌਕਤ ਅਲੀ ਨਾਮ ਦਾ ਵਿਅਕਤੀ 20 ਮਾਰਚ ਨੂੰ ਆਇਆ ਸੀ ਜਿਸ ਮੈਡੀਕਲ ਹੋ ਚੁੱਕਾ ਹੈ ਪਰੰਤੂ ਇਸ ਵਿਚ ਕੋੋਰੋੋਨਾ ਵਾਇਰਸ ਦੇ ਕੋੋਈ ਲੱਛਣ ਸਾਹਮਣੇ ਨਹੀਂ ਆਏ ਪਰੰਤੂ ਫਿਰ ਵੀ ਇਸ ਨੂੰ ਅਹਿਤਿਆਤ ਵਜੋੋਂ 14 ਦਿਨ ਦਾ ਏਕਾਂਤਵਾਸ ਪੂਰਾ ਨਾ ਹੋਣ ਕਾਰਨ ਘਰ ਵਿਚ ਹੀ ਰੱਖਿਆ ਗਿਆ ਹੈ.ਉਨ੍ਹਾਂ ਦੱਸਿਆ ਕਿ ਬਾਕੀ ਵਿਅਕਤੀਆਂ ਦੇ ਮੈਡੀਕਲ ਚੈਕਅਪ ਦੌੌਰਾਨ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ.ਸ੍ਰੀ ਪਾਂਥੇ ਨੇ ਦੱਸਿਆ ਕਿ ਇਨ੍ਹਾਂ ਵਿਚੋੋਂ ਮੁਹੰਮਦ ਜਮੀਲ ਨਾਮ ਦਾ ਇਕ ਵਿਅਕਤੀ ਜਿਸ ਦੀ ਉਮਰ 70 ਸਾਲ ਦੇ ਲਗਭਗ ਹੈ, 15 ਮਾਰਚ ਨੂੰ ਨਿਜ਼ਾਮੂਦੀਨ, ਦਿੱਲੀ ਤੋੋਂ ਮਾਲੇਰਕੋਟਲਾ ਵਿਖੇ ਆਇਆ ਸੀ.ਇਸ ਵਿਅਕਤੀ ਦੀ ਤਬੀਅਤ ਖ਼ਰਾਬ ਸੀ ਜਿਸ ਨੂੰ ਚੈਕਅਪ ਲਈ ਰਜਿੰਦਰਾ ਹਸਪਤਾਲ, ਪਟਿਆਲਾ ਭੇਜਿਆ ਗਿਆ ਸੀ ਪਰੰਤੂ ਇਸ ਵਿਅਕਤੀ ਦੀ ਰਿਪੋੋਰਟ ਵੀ ਨੈਗਟਿਵ ਆਈ ਹੈ.
ਸ੍ਰੀ ਪਾਂਥੇ ਨੇ ਕਿਹਾ ਕਿ ਇਕ ਨਿੱਜੀ ਨਿਊਜ਼ ਚੈਨਲ ਉਪਰ ਵਿਖਾਇਆ ਜਾ ਰਿਹਾ ਹੈ ਕਿ ਮਾਲੇਰਕੋਟਲਾ ਦੇ 66 ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਜੋ ਕਿ ਬਿਲਕੁਲ ਝੂਠੀ ਖਬਰ ਹੈ.ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ, ਮਾਲੇਰਕੋਟਲਾ ਵਿਚ ਕਿਸੇ ਵੀ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਵਿਚ ਨਹੀਂ ਰੱਖਿਆ ਗਿਆ.ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਝੂਠੀਆਂ ਅਫਵਾਹਾਂ ਉਪਰ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਬਿਨਾਂ ਤੱਥਾਂ ਤੋੋਂ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਲੋਕਾਂ ਨੂੰ ਫਾਰਵਰਡ ਨਾ ਕੀਤਾ ਜਾਵੇ.ਸ੍ਰੀ ਪਾਂਥੇ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਨਿੱਜੀ ਚੈਨਲ ਦੇ ਪੰਜਾਬ ਅਤੇ ਹਰਿਆਣਾ ਦੇ ਐਡੀਟਰ ਸ੍ਰੀ ਜੋਤੀ ਕਮਲ ਨਾਲ ਫੋੋਨ ਉਪਰ ਗੱਲਬਾਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਰੰਤ ਇਸ ਖਬਰ ਨੂੰ ਬੰਦ ਕੀਤਾ ਜਾਵੇ ਅਤੇ ਸਹੀ ਖ਼ਬਰ ਚਲਾਈ ਜਾਵੇ ਤਾਂ ਜੋ ਲੋਕ ਗੁੰਮਰਾਹ ਨਾ ਹੋ ਸਕਣ.ਸ੍ਰੀ ਪਾਂਥੇ ਨੇ ਕਿਹਾ ਕਿ ਨਿਊਜ਼ ਚੈਨਲ ਦੇ ਐਡੀਟਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਚੈਨਲ ਨੂੰ ਗਲਤ ਖ਼ਬਰ ਭੇਜਣ ਵਾਲੇ ਪੱਤਰਕਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ.
ਸ੍ਰੀ ਪਾਂਥੇ ਨੇ ਕਿਹਾ ਕਿ ਮਾਲੇਰਕੋਟਲਾ ਪ੍ਰਸ਼ਾਸਨ 24 ਘੰਟੇ ਲੋੋਕਾਂ ਦੀ ਸੇਵਾ ਵਿਚ ਹਾਜ਼ਰ ਹੈ.ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਕੰਟਰੋਲ ਰੂਮ ਨੰਬਰ 01675253025 ਉਪਰ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ.ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਖ਼ਬਰਾਂ ਵਿਖਾਉਣ ਤੋੋਂ ਗੁਰੇਜ਼ ਕੀਤਾ ਜਾਵੇ ਤਾਂ ਜੋੋ ਲੋਕਾਂ ਵਿਚ ਦਹਿਸ਼ਤ ਪੈਦਾ ਨਾ ਹੋਵੇ.

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…