nabaz-e-punjab.com

ਜਨਰਲ ਵਰਗ ਦੀ ਪੰਜਾਬ ਬੰਦ ਦੀ ਅਪੀਲ ਨੂੰ ਲੋਕਾਂ ਨੇ ਨਹੀਂ ਦਿੱਤਾ ਬਹੁਤਾ ਹੁੰਗਾਰਾ

ਮੁਹਾਲੀ ਜ਼ਿਲ੍ਹੇ ਵਿੱਚ ਨਹੀਂ ਦਿਖਿਆ ਬੰਦ ਦਾ ਕੋਈ ਅਸਰ, ਬਾਜ਼ਾਰ ਆਮ ਦਿਨਾਂ ਵਾਂਗ ਰਹੇ ਖੁੱਲ੍ਹੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮੁਹਾਲੀ, 10 ਅਪਰੈਲ:
ਪੰਜਾਬ ਵਿੱਚ ਜਨਰਲ ਵਰਗ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਲੋਕਾਂ ਨੇ ਬਹੁਤਾ ਹੁੰਗਾਰਾ ਨਹੀਂ ਦਿੱਤਾ। ਉਂਜ ਬੰਦ ਦੌਰਾਨ ਕਈ ਖੇਤਰਾਂ ਵਿੱਚ ਦੋ ਧਿਰਾਂ ਵਿਚਾਲੇ ਝੜਪਾਂ ਹੋਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ ਹਨ। ਮਲੋਟ ਵਿੱਚ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ ਕਾਰਨ ਬਾਜ਼ਾਰ ਵਿੱਚ ਜਬਰਦਸਤ ਹੰਗਾਮਾ ਖੜਾ ਹੋ ਗਿਆ। ਜਿਸ ਕਾਰਨ ਜਨਰਲ ਵਰਗ ਦੇ ਨੌਜਵਾਨਾਂ ਨੂੰ ਮੁਆਫ਼ੀ ਮੰਗ ਕੇ ਖਹਿੜਾ ਛੁਡਾਉਣਾ ਪਿਆ। ਜੀਰਾ ਬੰਦ ਰਿਹਾ, ਲੁਧਿਆਣਾ ਵਿੱਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ, ਤਰਨਤਾਰਨ ਵੀ ਬੰਦ ਰਿਹਾ। ਫਿਰੋਜ਼ਪੁਰ ਵਿੱਚ ਬੰਦ ਦੌਰਾਨ ਦੋ ਧਿਰਾਂ ਵਿੱਚ ਤਣਾਅ। ਰਾਮਪੁਰਾ ਵਿੱਚ ਵੀ ਬੰਦ ਦੌਰਾਨ ਕਾਫੀ ਹੰਗਾਮਾ ਹੋਇਆ। ਬਠਿੰਡਾ ਵਿੱਚ ਦਿਖਿਆ ਬੰਦ ਦਾ ਅਸਰ। ਕਈ ਹੋਰਨਾਂ ਸ਼ਹਿਰਾਂ ’ਚੋਂ ਵੀ ਰਲਵਾਂ ਮਿਲਿਆ ਹੁੰਗਾਰਾ ਮਿਲਣ ਦੀਆਂ ਖ਼ਬਰਾਂ ਆਈਆਂ ਹਨ।
ਉਧਰ, ਮੁਹਾਲੀ ਜ਼ਿਲ੍ਹੇ ਵਿੱਚ ਜਿਥੇ ਬੰਦ ਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਇਸ ਬੰਦ ਦੌਰਾਨ ਸ਼ਹਿਰ ਦੀਆਂ ਸਾਰੀਆਂ ਹੀ ਮਾਰਕੀਟਾਂ ਆਮ ਵਾਂਗ ਖੁੱਲ੍ਹੀਆਂ ਸਨ। ਵੱਡੀ ਗਿਣਤੀ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਅੱਜ ਕਿਸੇ ਧਿਰ ਵੱਲੋਂ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਸ਼ਹਿਰ ਦੇ ਵਿੱਚ ਸਾਰੇ ਹੀ ਸਰਕਾਰੀ ਦਫ਼ਤਰ ਖੁੱਲ੍ਹੇ ਸਨ ਅਤੇ ਹਰ ਮਾਰਕੀਟ ਅਤੇ ਇਲਾਕੇ ਵਿੱਚ ਆਮ ਵਾਂਗ ਹੀ ਕੰਮ ਕਾਜ ਹੋ ਰਹੇ ਸਨ। ਜਲੰਧਰ ਦੇ ਕਾਲਾ ਸੰਘਿਆ ਇਲਾਕੇ ਵਿੱਚ ਜਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ। ਬਠਿੰਡਾ, ਬਰਨਾਲਾ, ਮਹਿਲ ਕਲਾਂ, ਪਟਿਆਲਾ, ਸਮਾਣਾ ਅਤੇ ਹੋਰ ਇਲਾਕਿਆਂ ਵਿੱਚ ਵੀ ਬੰਦ ਦਾ ਅਸਰ ਵੇੇਖਣ ਨੂੰ ਮਿਲਿਆ। ਇਹਨਾਂ ਸ਼ਹਿਰਾਂ ਵਿੱਚ ਮੁੱਖ ਬਾਜਾਰ ਬੰਦ ਰਹੇ। ਬਰਨਾਲਾ ਸ਼ਹਿਰ ਵਿੱਚ ਪਹਿਲਾਂ ਸਵੇਰ ਵੇਲੇ ਇੱਕ ਵਾਰ ਤਾਂ ਦੁਕਾਨਾਂ ਖੁਲ ਗਈਆਂ ਸਨ ਪਰ ਬਾਅਦ ਵਿੱਚ ਬਰਨਾਲਾ ਸ਼ਹਿਰ ਦੇ ਸਾਰੇ ਬਾਜਾਰ ਬੰਦ ਹੋ ਗਏ। ਬਰਨਾਲਾ ਦੇ ਵੱਡੀ ਗਿਣਤੀ ਦੁਕਾਨਦਾਰਾਂ ਨੇ ਕਿਸੇ ਅਣਸੁਖਾਂਵੀ ਘਟਨਾਂ ਤੋੱ ਡਰਦਿਆਂ ਦੁਕਾਨਾਂ ਬੰਦ ਕਰਨ ਨੂੰ ਹੀ ਤਰਜੀਹ ਦਿੱਤੀ। ਇਸੇ ਦੌਰਾਨ ਕੋਟਕਪੁਰਾ ਸ਼ਹਿਰ ਇਸ ਬੰਦ ਦੇ ਸੱਦੇ ਕਾਰਨ ਪੂਰਨ ਰੂਪ ਵਿੱਚ ਬੰਦ ਰਿਹਾ।
ਅੰਮ੍ਰਿਤਸਰ ਵਿਖੇ ਬੰਦ ਦੌਰਾਨ ਦੁਕਾਨਾਂ ਜਬਰਦਸਤੀ ਬੰਦ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਸ਼ਾਸਤਰੀ ਮਾਰਕੀਟ ਵਿੱਚ ਸ਼ਿਵ ਸੈਨਾ ਵਰਕਰਾਂ ਅਤੇ ਦਲਿਤ ਸੰਗਠਨਾਂ ਵਿਚਾਲੇ ਬੰਦ ਦੇ ਮਾਮਲੇ ਨੂੰ ਲੈ ਕੇ ਅਤੇ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ ਦੇ ਮਾਮਲੇ ਵਿੱਚ ਤਕਰਾਰ ਹੋ ਗਈ ਪਰ ਕੋਈ ਮਾੜੀ ਘਟਨਾ ਵਾਪਰਨ ਤੋੱ ਬਚਾਓ ਰਿਹਾ।
ਨਕੋਦਰ ਵਿਖੇ ਬੰਦ ਦੌਰਾਨ ਜਬਰਦਸਤੀ ਦੁਕਾਨਾ ਬੰਦ ਕਰਵਾਉਣ ਦੇ ਮਾਮਲੇ ਦੌਰਾਨ ਦੋ ਧਿਰਾਂ ਵਿਚਾਲੇ ਇੱਟਾਂ ਰੋੜੇ ਚੱਲ ਪਏ। ਨਕੋਦਰ ਦੇ ਅੰਬੇਦਕਰ ਚੌਂਕ ਵਿੱਚ ਦੁਕਾਨਦਾਰਾਂ ਨੇ ਆਮ ਵਾਂਗ ਦੁਕਾਨਾਂ ਖੋਲੀਆਂ ਹੋਈਆਂ ਸਨ ਕਿ ਦੁਪਹਿਰ ਵੇਲੇ ਆਏ ਕੁਝ ਭਾਜਪਾ ਆਗੂਆਂ ਨੇ ਦੁਕਾਨਾਂ ਖੋਲਣ ਉਪਰ ਇਤਰਾਜ ਕੀਤਾ ਅਤੇ ਜਬਰਦਸਤੀ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਦੁਕਾਨਦਾਰਾਂ ਵਲੋੱ ਇਸ ਦਾ ਵਿਰੋਧ ਕੀਤਾ ਗਿਆ। ਇਸੇ ਦੌਰਾਨ ਉਥੇ ਦਲਿਤ ਭਾਈਚਾਰੇ ਦੇ ਲੋਕ ਵੀ ਇੱਕਠੇ ਹੋ ਗਏ। ਜਿਸ ਕਾਰਨ ਉਥੇ ਦੋਵਾਂ ਧਿਰਾਂ ਵਿੱਚ ਤਨਾਓ ਉਪਰੰਤ ਇੱਟਾਂ ਰੋੜੇ ਚੱਲ ਪਏ। ਪੁਲੀਸ ਨੇ ਮੌਕੇ ਉਪਰ ਪਹੁੰਚ ਕੇ ਸਥਿਤੀ ਤੇ ਕਾਬੂ ਕੀਤਾ।
ਫਿਰੋਜਪੁਰ ਵਿੱਚ ਵੀ ਬੰਦ ਦੌਰਾਨ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ ਤੋਂ ਹੋਏ ਝਗੜੇ ਵਿੱਚ ਕਿਰਪਾਨਾਂ ਅਤੇ ਡਾਗਾਂ ਚੱਲੀਆਂ। ਫਿਰੋਜਪੁਰ ਦੀ ਸਕੁਲਰ ਰੋਡ ਉਪਰ ਬੰਦ ਦੌਰਾਨ ਦੁਕਾਨਾਂ ਖੁਲੀਆਂ ਹੋਈਆਂ ਸਨ ਜਿਹਨਾਂ ਨੂੰ ਕੁਝ ਵਿਅਕਤੀਆਂ ਵੱਲੋਂ ਜਬਰਦਸਤੀ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ ਤਾਂ ਉਥੇ ਤਨਾਓ ਪੈਦਾ ਹੋ ਗਿਆ। ਇਸ ਉਪਰੰਤ ਦੋ ਵੱਖ ਵੱਖ ਧਿਰਾਂ ਵਿਚਾਲੇ ਕਿਰਪਾਨਾਂ ਅਤੇ ਡਾਗਾਂ ਚਲੀਆਂ। ਕਲਾਨੌਰ ਵਿੱਚ ਵੀ ਬੰਦ ਨੂੰ ਭਰਪੂਰ ਹੁੰਗਾਰਾ ਮਿਲਿਆ। ਵੱਡੀ ਗਿਣਤੀ ਦੁਕਾਨਦਾਰਾਂ ਨੇ ਕਿਸੇ ਅਣਸੁਖਾਂਵੀ ਘਟਨਾਂ ਤੋੱ ਡਰਦਿਆਂ ਖੁਦ ਹੀ ਦੁਕਾਨਾਂ ਬੰਦ ਰੱਖੀਆਂ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …