Nabaz-e-punjab.com

ਮਟੌਰ ਵਿੱਚ 3 ਦਿਨ ਤੋਂ ਬੇਸੁਧ ਤੇ ਲਾਚਾਰ ਹਾਲਾਤ ਵਿੱਚ ਪਈ ਗਾਂ ਦੀ ਕਿਸੇ ਨੇ ਨਹੀਂ ਲਈ ਸਾਰ: ਬੈਦਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਇੱਥੋਂ ਦੇ ਸੈਕਟਰ-70 ਦੇ ਪਾਰਕ ਵਿੱਚ ਪਿਛਲੇ ਕਈ ਦਿਨਾਂ ਤੋਂ ਬੇਸੁਧ ਅਤੇ ਲਾਚਾਰ ਹਾਲਾਤ ਵਿੱਚ ਪਈ ਇਕ ਗਊ ਦਾ ਯੂਥ ਆਫ਼ ਪੰਜਾਬ ਦੇ ਚੇਅਰਮੈਨ ਅਤੇ ਸਮਾਜ ਸੇਵਕ ਪਰਮਦੀਪ ਸਿੰਘ ਬੈਦਵਾਨ ਵੱਲੋੱ ਆਪਣੀ ਟੀਮ ਨੂੰ ਨਾਲ ਲੈ ਕੇ ਇਸ ਨਿੱਜੀ ਤੌਰ ’ਤੇ ਡਾਕਟਰ ਬੁਲਾ ਕੇ ਇਲਾਜ ਕਰਵਾਇਆ ਗਿਆ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਗਊ ਦੇ ਪਿਛਲੇ ਤਿੰਨ ਚਾਰ ਦਿਨਾਂ ਤੋੱ ਬੇਸੁੱਧ ਹਾਲਤ ਵਿੱਚ ਪਏ ਹੋਣ ਦੇ ਬਾਵਜੂਦ ਕਿਸੇ ਗਊਸ਼ਾਲਾ ਕਮੇਟੀ ਜਾਂ ਨਗਰ ਨਿਗਮ ਵੱਲੋੱ ਇਸ ਦੀ ਕੋਈ ਸਾਰ ਨਹੀਂ ਲਈ ਗਈ।
ਉਹਨਾਂ ਦੱਸਿਆ ਕਿ ਅੱਜ ਉਹਨਾਂ ਨੂੰ ਉਹਨਾਂ ਦੇ ਪਿੰਡ ਮਟੌਰ ਦੇ ਵੱਟਸਐਪ ਗਰੁੱਪ ਰਾਹੀਂ ਇਸ ਗਊ ਦੀ ਹਾਲਤ ਬਾਰੇ ਪਤਾ ਲੱਗਿਆ ਅਤੇ ਉਹ ਆਪਣੇ ਸੰਸਥਾ ਦੇ ਮੈਂਬਰਾਂ ਨਾਲ ਇੱਥੇ ਆਏ ਹਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋੱ ਇਸ ਦੀ ਜਾਣਕਾਰੀ ਸਭ ਤੋਂ ਪਹਿਲਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਫਿਰ ਇੱਕ ਨਿੱਜੀ ਡਾਕਟਰ ਨੂੰ ਬੁਲਾ ਕੇ ਇਸ ਗਊ ਦਾ ਇਲਾਜ ਕਰਵਾਇਆ ਗਿਆ। ਬਾਅਦ ਵਿੱਚ ਨਗਰ ਨਿਗਮ ਦੀ ਟੀਮ ਉੱਥੇ ਪਹੁੰਚੀ ਜਿਸ ਵਲੋੱ ਇਸ ਗਊ ਨੂੰ ਪਿੰਡ ਵਾਸੀਆਂ ਦੀ ਮਦਦ ਵਿੱਚ ਗੱਡੀ ਵਿੱਚ ਲੱਦ ਕੇ ਪਸ਼ੂਆਂ ਦੇ ਹਸਪਤਾਲ ਪਹੁੰਚਾ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਹ ਬੇਸੁੱਧ ਗਊ ਜਿਸ ਜਗ੍ਹਾ ਤੇ ਪਈ ਸੀ ਉਥੋੱ ਪਿੰਡ ਦੇ ਮੰਦਰ ਵਿੱਚ ਸਥਿਤ ਗਊਸ਼ਾਲਾ ਸਿਰਫ 20 ਮੀਟਰ ਦੀ ਦੂਰੀ ਤੇ ਹੈ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨੂੰ ਇਸ ਉਕਤ ਗਊ ਬਾਰੇ ਦੱਸਿਆ ਤਾਂ ਗਊਸ਼ਾਲਾ ਵਾਲਿਆਂ ਨੇ ਇਸ ਬੇਸੁੱਧ ਪਈ ਗਊ ਨੂੰ ਚੁੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਸ੍ਰੀ ਬੈਦਵਾਨ ਨੇ ਕਿਹਾ ਕਿ ਜੇਕਰ ਗਊਸ਼ਾਲਾ ਵਾਲੇ ਵੀ ਜਖਮੀ ਹੋਈਆਂ ਗਊਆਂ ਨੂੰ ਨਹੀੱ ਸੰਭਾਲ ਸਕਦੇ ਫਿਰ ਉਹ ਕਿਥੇ ਜਾ ਕੇ ਜਖਮੀ ਗਊਆਂ ਦਾ ਇਲਾਜ ਕਰਵਾਉਣ। ਉਹਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋੱ ਮੰਗ ਕੀਤੀ ਕਿ ਜਦੋੱ ਕਿਸੇ ਆਦਮੀ ਦੇ ਜਖਮੀ ਹੋਣ ਤੇ ਐਫ਼ਆਈਆਰ ਕੀਤੀ ਜਾਂਦੀ ਹੈ ਤਾਂ ਇਹਨਾਂ ਬੇਜਬਾਨ ਜਾਨਵਰਾਂ ਨੂੰ ਜ਼ਖ਼ਮੀ ਕਰਨ ਵਾਲਿਆਂ ਅਤੇ ਇਹਨਾਂ ਦੇ ਇਲਾਜ ਵਿਚ ਦੇਰੀ ਕਰਨ ਵਾਲਿਆਂ ਤੇ ਵੀ ਐਫ਼ਆਈਆਰ ਦਰਜ ਹੋਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…