Share on Facebook Share on Twitter Share on Google+ Share on Pinterest Share on Linkedin ਇੰਜ. ਪੀਐਸ ਵਿਰਦੀ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਨਾਮਜ਼ਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ: ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ. ਨਗਰ (ਮੁਹਾਲੀ) ਦੇ ਪ੍ਰਧਾਨ ਇੰਜ. ਪੀ.ਐਸ. ਵਿਰਦੀ ਜੋ ਖਪਤਕਾਰਾਂ ਦੀਆਂ ਭਿੰਨ ਭਿੰਨ ਸਮਸਿਆਵਾਂ ਦਾ ਨਿਪਟਾਰਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਅਦਾਲਤ ਤੋਂ ਬਾਹਰ ਹੀ ਨਿਪਟਾਰਾ ਕਰਵਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ। ਦੇਸ਼ ਅਤੇ ਵਿਦੇਸ਼ਾਂ/ਵਿੱਚ ਵੀ ਹਰ ਖੇਤਰ ਵਿਚ ਜਿਵੇਂ ਇਰਾਨ ਅਤੇ ਕੁਵੈਤ ਜੋ ਇਸ ਤੋਂ ਪਹਿਲਾਂ ੧੯੭੫ ਤੋਂ ਸੰਨ ੨੦੦੦ ਤੱਕ ਵੱਡੇ ਵੱਡੇ ਪ੍ਰੋਜੈਕਟਾਂ ਵਿਚ ਸੇਵਾ ਨਿਭਾਉਣ ਅਤੇ ੧੯੭੮-੧੯੭੯ ਵਿਚ ਇਰਾਨ ਦੇ ਇੰਨਕਲਾਬ ਵੇਲੇ ਭਾਰਤੀਆਂ ਨੂੰ ਇੰਡੀਅਨ ਅੰਬੈਂਸੀ ਰਾਹੀ ਸਪੈਸ਼ਲ ਏਅਰ ਫਲਾਇਟਸ ਅਰੈਂਜ ਕਰਵਾਕੇ ਆਪਣੇ ਮੁਲਕ ਵਿਚ ਸੁਰਖਿਅਤ ਭੇਜਣ ਲਈ ਅਤੇ ਫਿਰ ਕੁਵੈਤ ਵਿਚ ਅਗਸਤ ੧੯੯੦ ਖਾੜੀ ਦੀ ਜੰਗ ਵੇਲੇ ਅਗਸਤ – ਅਕਤੂਬਰ ੧੯੯੦ ਵੇਲੇ ਤਕਰੀਬਨ ੧.੫੦ ਲੱਖ ਭਾਰਤ ਵਾਸੀਆਂ ਨੂੰ ਸੁਰਖਿਅਤ ਆਪਣੇ ਵਤਨ ਵਾਪਸੀ ਅਤੇ ਉਨਾਂ ਦੇ ਬਣਦੇ ਲੱਖਾਂ ਰੁਪਏ ਮੁਆਵਜਾ ਇੰਡੀਅਨ ਅੰਬੈਂਸੀ ਦੇ ਸਹਿਯੋਗ ਨਾਲ ੂਂੌ ਦੇ ਰਾਹੀ ਭਾਰਤ ਵਾਸੀਆਂ ਨੂੰਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸੰਨ ੨੦੦੦ ਤੋਂ ਲਗਾਤਾਰ ਵਾਪਿਸ ਵਤਨ ਪਰਤਣ ਤੋਂ ਬਾਅਦ ਸਮਾਜ ਸੇਵੀ ਕੰਮਾਂ ਵਿਚ ਜੁਟੇ ਰਹਿੰਦੇ ਹਨ ਅਤੇ ਸ਼ਹਿਰ ਦੇ ਹਰ ਹਿੱਸੇ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਅਤੇ ਖੂਬਸੂਰਤ ਬਣਾਉਣ ਲਈ ਹਰ ਵਕਤ ਤੱਤਪਰ ਰਹਿੰਦੇ ਹਨ। ਫੇਜ਼ ੧ ਵਿਚ ਸੰਨ ੨੦੦੧ ਤੋਂ ਬਾਅਦ ਬੁਨਿਆਦੀ ਸਹੂਲਤਾਂ ਜਿਵੇਂ ਸਿਵਲ ਡਿਸਪੈਂਸਰੀ, ਸਰਕਾਰੀ ਪ੍ਰਇਮਰੀ ਸਕੂਲ, ਕਮਿਊਨਿਟੀ ਸੈਂਟਰ ਦੀ ਨਿਰਮਾਨਤਾ ਲਈ ਗਮਾਡਾ ਨਾਲ ਤਾਲ ਮੇਲ ਕਰਕੇ ਅਹਿਮ ਭੂਮਿਕਾ ਨਿਭਾਈਆ।ਇੰਡੀਅਨ ਰੈਡ ਕਰਾਸ ਸੋਸਾਇਟੀ ਅਤੇ ਜ਼ਿਲਾ ਪਧਰੀ ਰੈਡ ਕਰਾਸ ਸੋਸਾਇਟੀ ਦੇ ਲਈਫ ਮੈਂਬਰ ਹੋਣ ਦੇ ਨਾਤੇ ਸ਼ਹਿਰ ਵਿਚ ਹਰ ਸਾਲ ਮੈਡੀਕਲ ਕੈਂਪ ਲਗਾਕੇ ਸ਼ਹਿਰ ਵਾਸੀਆਂ ਦੀ ਸੇਵਾ ਕਰਦੇ ਰਹਿੰਦੇ ਹਨ। ਇੰਜ਼. ਵਿਰਦੀ ਜੀ ਦੀਆਂ ਸਮਾਜ ਸੇਵੀ ਪ੍ਰਤੀ ਵਧੀਆਂ ਸੇਵਾਂਵਾ ਨੂੰ ਮੁੱਖ ਰਖਦੇ ਹੋਏ ਉਨਾਂ ਨੂੰ ੨੬ ਜਨਵਰੀ ੨੦੦੯ ਅਤੇ ੧੫ ਅਗਸਤ ੨੦੧੨ ਨੂੰ ਪੰਜ਼ਾਬ ਸਰਕਾਰ ਵਲੋਂ ਸਨਮਨਿਤ ਕੀਤਾ ਗਿਆ ਸੀ ਅਤੇ ਫਿਰ ੧੪ ਜੂਨ ੨੦੧੬ ਨੂੰ ਮਾਨਯੋਗ ਗਵਰਨਰ ਪੰਜ਼ਾਬ ਵਲੋਂ ਮਹਾਤਮਾ ਗਾਂਧੀ ਇੰਸਟੀਚੂਟ ਸੈਕਟਰ ੨੬ ਚੰਡੀਗੜ ਵਿਖੇ ਸਨਮਾਨਿਤ ਕੀਤਾ ਗਿਆ। ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੇ ਸਮੂੰਹ ਮੈਂਬਰਾਂ ਵਲੋਂ ਇੰਜ਼. ਵਿਰਦੀ ਨੂੰ ਪੰਜ਼ਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਵਿਚ ਬਤੌਰ ਸਟੇਟ ਐਡਵਾਇਜ਼ਰੀ ਕਮੇਟੀ ਮੈਂਬਰ ਦੀ ਨਿਯੁਕਤੀ ਲਈ ਬਹੁਤ ਬਹੁਤ ਮੁਬਾਰਕਾ ਦੇਂਦੇ ਹਨ ਅਤੇ ਆਸ ਕਰਦੇ ਹਾਂ ਕਿ ਇੰਜ਼. ਵਿਰਦੀ ਪੰਜ਼ਾਬ ਸਟੇਟ ਰੈਗੂਲੇਟਰੀ ਕਮਿਸ਼ਨ ਵਿਚ ਜਾ ਕੇ ਖਪਤਕਾਰਾਂ ਦੀਆਂ ਸਮਸਿਆਵਾਂ ਅਤੇ ਕਮਿਸ਼ਨ ਦੇ ਢਾਂਚੇ ਵਿਚ ਬੇਹਤਰ ਸੁਧਾਰ ਲਈ ਆਪਣਾ ਪੂਰਾ ਪੂਰਾ ਯੋਗਦਾਨ ਪਾਉਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ