Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਲਈ ਨਾਮਜ਼ਦਗੀ ਦਾ ਕੰਮ ਮੁੱਕਿਆਂ ਗਰੁੱਪ ਸਰਬ ਸਾਂਝਾ ਅਤੇ ਖੰਗੂੜਾ-ਰਾਣੂ ਗਰੁੱਪਾਂ ਵਿੱਚ ਹੋਵੇਗਾ ਸਿੱਧਾ ਮੁਕਾਬਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦਾ ਕੰਮ ਖਤਮ। ਦੋ ਰਵਾਇਤੀ ਗਰੁੱਪਾਂ ਸਰਬ ਸਾਂਝਾ ਮੁਲਾਜਮ ਭਲਾਈ ਗਰੁੱਪ ਅਤੇ ਖੰਗੂੜਾ-ਰਾਣੂ ਗਰੁੱਪ ਵਿੱਚ ਹੋਵੇਗਾ ਸਿੱਧਾ ਮੁਕਬਲਾ। ਚੋਣ ਕਮਿਸਨਰ ਗੁਰਜਿੰਦਰ ਸਿੰਘ, ਹਰਪ੍ਰੀਤ ਭੁਪਾਲ ਅਤੇ ਭਵਨ ਚੰਦ ਨੇ ਦੱਸਿਆ ਕਿ ਅਜ ਨਾਮਜ਼ਦਗੀ ਅਤੇ ਕਾਗਜ ਵਾਪਸ ਲੈਣ ਤੋਂ ਬਾਅਦ ਸਰਬ ਸਾਂਝਾ ਮੁਲਾਜ਼ਮ ਭਲਾਈ ਗਰੁੱਪ ਵੱਲੋਂ ਪ੍ਰਧਾਨਗੀ ਲਈ ਬਲਜਿੰਦਰ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਲਈ ਰਾਜਿੰਦਰ ਮੈਣੀ, ਮੀਤ ਪ੍ਰਧਾਨ 1 ਲਈ ਪ੍ਰਭਦੀਪ ਸਿੰਘ ਬੋਪਾਰਾਏ ਅਤੇ ਮੀਤ ਪ੍ਰਧਾਨ 2 ਲਈ ਭੀਮ ਚੰਦ, ਜੂਨੀਅਰ ਮੀਤ ਪ੍ਰ੍ਰਧਾਨ ਲਈ ਵਕੀਲ ਸਿੰਘ ਸਿੱਧੂ, ਜਨਰਲ ਸਕੱਤਰ ਲਈ ਸੁਨੀਲ ਅਰੋੜਾ, ਸਕੱਤਰ ਲਈ ਪਰਮਜੀਤ ਸਿੰਘ ਰੰਧਾਵਾ, ਸਯੁੰਕਤ ਸਕੱਤਰ ਲਈ ਗੁਰਪ੍ਰੀਤ ਸਿੰਘ ਕਾਹਲੋਂ, ਵਿੱਤ ਸਕੱਤਰ ਲਈ ਰਾਜ ਕੁਮਾਰ ਭਗਤ, ਦਫ਼ਤਰ ਸਕੱਤਰ ਲਈ ਗੁਰਜੀਤ ਸਿੰਘ ਬੀਦੋਵਾਲੀ, ਸੰਗਠਨ ਸਕੱਤਰ ਲਈ ਮਨੋਜ ਕੁਮਾਰਾ ਰਾਣਾ ਅਤੇ ਪ੍ਰੈਸ ਸਕੱਤਰ ਲਈ ਜਸਵੀਰ ਸਿੰਘ ਚੋਟੀਆਂ ਨੇ ਕਾਗਜ ਦਾਖਲ ਕੀਤੇ ਹਨ। ਇਸ ਤਰਾਂ ਹੀ ਇਸ ਗਰੁੱਪ ਵੱਲੋਂ ਕਾਰਜਕਾਰਣੀ ਮੈਂਬਰ ਲਈ, ਬਲਜਿੰਦਰ ਸਿੰਘ ਮਾਂਗਟ, ਗੁਰਇਕਬਾਲ ਸਿੰਘ ਸੋਢੀ, ਹਰਮਿੰਦਰ ਸਿੰਘ ਕਾਕਾ, ਗੌਰਵ ਸਾਂਪਲਾ, ਕੰਵਰਦੀਪ ਬਾਗੜੀ, ਸਰਬਜੀਤ ਸਿੰਘ, ਅਨਮੋਲ ਦੀਪ ਕੌਰ, ਤੇਜ ਕੌਰ, ਹਰਜਿੰਦਰ ਕੌਰ, ਕੁਲਵੰਤ ਸਿੰਘ, ਹਰਵਿੰਦਰ ਸਿੰਘ ਲੰਬੜ, ਦੇਵ ਰਾਜ, ਬਲਵਿੰਦਰ ਸਿੰਘ, ਅਤੇ ਦਵਿੰਦਰ ਸਿੰਘ ਸਾਮਲ ਹਨ। ਉਧਰ, ਦੂਜੇ ਪਾਸੇ ਮੌਜੂਦਾ ਕਾਬਜ਼ ਧਿਰ ਖੰਗੂੜਾ-ਰਾਣੂ ਗਰੁੱਪ ਵੱਲੋਂ ਪ੍ਰਧਾਨਗੀ ਲਈ ਪਰਵਿੰਦਰ ਸਿੰਘ ਖੰਗੂੜਾ, ਸੀਨੀਅਰ ਮੀਤ ਪ੍ਰਧਾਨ ਲਈ ਗੁਰਚਰਨ ਸਿੰਘ ਤਰਮਾਲਾ, ਮੀਤ ਪ੍ਰਧਾਨ 1 ਲਈ ਪਰਮਜੀਤ ਸਿੰਘ ਬੈਨੀਪਾਲ ਅਤੇ ਮੀਤ ਪ੍ਰਧਾਨ 2 ਲਈ ਸਤਨਾਮ ਸਿੰਘ ਸੱਤਾ, ਜੂਨੀਅਰ ਮੀਤ ਪ੍ਰ੍ਰਧਾਨ ਲਈ ਬਲਵਿੰਦਰ ਸਿੰਘ, ਜਨਰਲ ਸਕੱਤਰ ਲਈ ਸੁਖਚੈਨ ਸਿੰਘ ਸੈਣੀ, ਸਕੱਤਰ ਲਈ ਸਤਵੀਰ ਸਿੰਘ ਬਸਾਤੀ, ਸੰਯੁਕਤ ਸਕੱਤਰ ਲਈ ਕਮਲਜੀਤ ਕੌਰ ਗਿੱਲ , ਵਿੱਤ ਸਕੱਤਰ ਲਈ ਹਰਦੀਪ ਸਿੰਘ, ਦਫਤਰ ਸਕੱਤਰ ਲਈ ਗੁਰਦੀਪ ਸਿੰਘ ਪਨੇਸਰ, ਸੰਗਠਨ ਸਕੱਤਰ ਲਈ ਜਸਕਰਨ ਸਿੰਘ ਸਿੱਧੂ ਅਤੇ ਪ੍ਰੈਸ ਸਕੱਤਰ ਲਈ ਲਖਵਿੰਦਰ ਸਿੰਘ ਘੰੜੁਆਂ ਨੇ ਕਾਗਜ ਦਾਖਲ ਕੀਤੇ ਹਨ। ਇਸੇ ਗਰੁੱਪ ਵਿਚੋਂ ਕਾਰਜਕਾਰਣੀ ਮੈਂਬਰ ਲਈ ਹਰਮਨਦੀਪ ਸਿੰਘ ਬੋਪਾਰਾਏ, ਬਲਬੰਤ ਸਿੰਘ, ਬਲਵਿੰਦਰ ਸਿੰਘ ਚਨਾਰਥਲ, ਕੁਲਦੀਪ ਸਿੰਘ ਮੰਡੇਰ, ਸਵਰਨ ਸਿੰਘ ਤਿਊੜ, ਰਾਜੀਵ ਕੁਮਾਰ, ਇੰਦੂ ਰਾਣੀ, ਕੌਸਲਿਆ ਦੇਵੀ, ਜੋਗਿੰਦਰ ਸਿੰਘ, ਦੀਪਕ ਕੁਮਾਰ, ਸੁਰਿੰਦਰ ਸਿੰਘ, ਅਜੈਬ ਸਿੰਘ, ਕੁਲਦੀਪ ਸਿੰਘ, ਅਤੇ ਜਗਦੀਪ ਸਿੰਘ ਨੇ ਕਾਗਜ਼ ਦਾਖਲ ਕੀਤੇ ਹਨ। ਚੋਣ ਕਮਿਸਨਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਸਰਬਸਾਂਝਾ ਮੁਲਾਜਮ ਭਲਾਈ ਗੁਰੱਪ ਨੂੰ ਨੀਲਾ ਅਤੇ ਰਾਣੂ-ਖੰਗੂੜਾ ਗਰੁੱਪ ਨੂੰ ਲਾਲ ਰੰਗ ਅਲਾਟ ਕੀਤਾ ਗਿਅ। ਵੋਟਾਂ ਲਈ ਪ੍ਰਚਾਰ ਕੇਵਲ 12 ਸਤੰਬਰ ਅਤੇ 13 ਸਤੰਬਰ ਨੂੰ ਨਿੱਜੀ ਤੌਰ ’ਤੇ ਮਿਲਕੇ ਕੀਤਾ ਜਾ ਸਕਦਾ ਹੈ ਅਤੇ ਵੋਟਾਂ 14 ਸਤੰਬਰ ਨੂੰ ਪੈਣਗੀਆਂ ਅਤੇ ਨਤੀਜਾ ਵੀ ਉਸੇ ਦਿਨ ਘੋਸ਼ਿਤ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ