ਕਿਸੇ ਵਿਅਕਤੀ ਦਾ ਅਹੁਦਾ ਨਹੀਂ ਸਗੋਂ ਕਾਰਗੁਜ਼ਾਰੀ ਮਾਇਨੇ ਰੱਖਦੀ ਹੈ: ਐਨਕੇ ਸ਼ਰਮਾ

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਕਿਸੇ ਵੀ ਵਿਅਕਤੀ ਦਾ ਅਹੁਦਾ ਨਹੀਂ ਸਗੋਂ ਉਸ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਹੀ ਮਾਇਨੇ ਰੱਖਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਐਨ ਕੇ ਸ਼ਰਮਾ ਨੇ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੀ ਇੱਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਅਕਾਲੀ ਦਲ ਵਲੋੱ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸੇ ਵੀ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੇ ਮਜ਼ਬੂਤ ਜਥੇਬੰਦਕ ਢਾਂਚੇ ਦਾ ਹੋਣਾ ਬਹੁਤ ਜ਼ਰੂਰੀ ਹੈ। ਹਰ ਪਾਰਟੀ ਵਰਕਰ ਨੂੰ ਹੀ ਪੂਰੀ ਤਨਦੇਹੀ ਨਾਲ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪਾਰਟੀ ਹੋਰ ਮਜਬੂਤ ਹੋ ਸਕੇ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਕਾਰਗੁਜ਼ਾਰੀ ਤੋਂ ਹਰ ਵਰਗ ਸਤੁੰਸਟ ਹੈ ਅਤੇ ਲੋਕ ਮੁੜ ਅਕਾਲੀ ਦਲ ਨਾਲ ਜੁੜਨੇ ਸ਼ੁਰੂ ਹੋ ਗਏ ਹਨ। ਮੁਹਾਲੀ ਜਿਲ੍ਹੇ ਵਿੱਚ ਪਾਰਟੀ ਪਹਿਲਾਂ ਨਾਲੋੱ ਵੀ ਮਜਬੂਤ ਹੋ ਗਈ ਹੈ। ਇਸ ਮੌਕੇ ਉਹਨਾਂ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਵਿੱਚ ਕਈ ਅਹਿਮ ਨਿਯੁਕਤੀਆਂ ਵੀ ਕੀਤੀਆਂ। ਇਸ ਮੌਕੇ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਇੰਚਾਰਜ ਤੇਜਿੰਦਰ ਪਾਲ ਸਿੰਘ ਸਿੱਧੂ, ਸਿਮਰਨਜੀਤ ਸਿੰਘ ਚੰਦੂਮਾਜਰਾ, ਬੀਬੀ ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ, ਪਰਮਿੰਦਰ ਸਿੰਘ ਸੋਹਾਣਾ, ਗੁਰਮੀਤ ਸਿੰਘ ਬਾਕਰਪੁਰ ਨੇ ਵੀ ਸੰਬੋਧਨ ਕੀਤਾ।
ਸੀਨੀਅਰ ਆਗੂ ਅਮਨਿੰਦਰ ਸਿੰਘ ਸਫ਼ੀਪੁਰ, ਬਿਕਰਮ ਸਿੰਘ ਗੀਗੇਮਾਜਰਾ ਅਤੇ ਜਸਵੰਤ ਸਿੰਘ ਨੰਗਾਰੀ ਨੂੰ ਸੀਨੀਅਰ ਮੀਤ ਪ੍ਰਧਾਨ, ਸਰਵਿੰਦਰ ਸਿੰਘ ਲਾਂਬਾ, ਕਰਮਜੀਤ ਸਿੰਘ ਮੌਲੀ, ਨਿਰਮੈਲ ਸਿੰਘ ਨੰਡਿਆਲੀ, ਨਿਰਮਲ ਸਿੰਘ ਮਾਣਕਮਾਜਰਾ, ਅਵਤਾਰ ਸਿੰਘ ਮਨੌਲੀ ਅਤੇ ਜਥੇਦਾਰ ਹਰਜੀਤ ਸਿੰਘ ਕੰਬਾਲਾ ਨੂੰ ਮੀਤ ਪ੍ਰਧਾਨ, ਗੁਰਮੀਤ ਸਿੰਘ ਬੜਮਾਜਰਾ, ਹਰਵਿੰਦਰ ਸਿੰਘ ਲਾਲਾ, ਗਿਆਨ ਸਿੰਘ ਧਰਮਗੜ੍ਹ, ਗੁਰਪ੍ਰਤਾਪ ਸਿੰਘ ਬੜੀ, ਬਹਾਦਰ ਸਿੰਘ ਨਾਨੂਮਾਜਰਾ, ਜਗਦੀਪ ਸਿੰਘ ਪ੍ਰੇਮਗੜ੍ਹ, ਬਖ਼ਸ਼ੀਸ਼ ਸਿੰਘ ਗੋਬਿੰਦਗੜ੍ਹ, ਪਰਮਿੰਦਰ ਸਿੰਘ ਮੋਟੇਮਾਜਰਾ, ਬਲਵਿੰਦਰ ਸਿੰਘ ਮੋਟੇਮਾਜਰਾ, ਬਲਜੀਤ ਸਿੰਘ ਦੈੜੀ, ਨਵਜੋਤ ਸਿੰਘ ਚੱਪੜਚਿੜੀ ਖੁਰਦ ਨੂੰ ਜਨਰਲ ਸਕੱਤਰ ਅਤੇ ਕੁਲਬੀਰ ਸਿੰਘ ਗੁਡਾਣਾ, ਗੁਰਵਿੰਦਰ ਸਿੰਘ ਬਾਕਰਪੁਰ, ਪ੍ਰਦੀਪ ਜਗਤਪੁਰਾ ਕਲੋਨੀ, ਪ੍ਰਤਾਪ ਸਿੰਘ ਜੁਝਾਰ ਨਗਰ, ਬਹਾਦਰ ਸਿੰਘ ਮੌਜਪੁਰ, ਹਰਪ੍ਰੀਤ ਸਿੰਘ ਗਿੱਦੜਪੁਰ ਨੂੰ ਸਕੱਤਰ ਅਤੇ ਕੇਸਰ ਸਿੰਘ ਬਲੌਂਗੀ ਅਤੇ ਮਹਿਮਾ ਸਿੰਘ ਠਸਕਾ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਮਾ. ਜਗਪਾਲ ਸਿੰਘ ਗਿੱਦੜਪੁਰ, ਮਾ. ਨਾਜਰ ਸਿੰਘ, ਰਾਮ ਪ੍ਰਤਾਪ ਸਨੇਟਾ, ਸੰਪੂਰਨ ਸਿੰਘ ਨੂੰ ਸਰਪ੍ਰਸਤ, ਸੇਵਾ ਸਿੰਘ ਬਾਕਰਪੁਰ, ਨੰਬਰਦਾਰ ਨਛੱਤਰ ਸਿੰਘ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਰਣਜੀਤ ਸਿੰਘ ਭਾਗੋਮਾਜਰਾ, ਗੁਰਨਾਮ ਸਿੰਘ ਦੁਰਾਲੀ ਅਤੇ ਯਸ਼ਪਾਲ ਸਿੰਘ ਤੜੌਲੀ ਨੂੰ ਸਲਾਹਕਾਰ, ਹਰਚਰਨ ਸਿੰਘ ਸੈਦਪੁਰ, ਗੁਲਜ਼ਾਰ ਸਿੰਘ ਲਾਂਡਰਾਂ ਅਤੇ ਰਜੀਵ ਕੁਮਾਰ ਬੜਮਾਜਰਾ ਨੂੰ ਸੰਯੁਕਤ ਸਕੱਤਰ, ਗੁਰਜੀਤ ਸਿੰਘ ਮਨਾਣਾ, ਜਸਪਾਲ ਸਿੰਘ ਮਟਰਾਂ, ਤਰਲੋਚਨ ਸਿੰਘ ਗੋਬਿੰਦਗੜ੍ਹ, ਜੋਰਾ ਸਿੰਘ ਮਨੌਲੀ ਅਤੇ ਨੰਬਰਦਾਰ ਬਲਜੀਤ ਸਿੰਘ ਨੂੰ ਜਥੇਬੰਦਕ ਸਕੱਤਰ, ਜਗਦੀਪ ਸਿੰਘ ਬਰਾੜ, ਸੁਖਵਿੰਦਰ ਸਿੰਘ ਚਾਚੂਮਾਜਰਾ ਅਤੇ ਜਗਦੀਪ ਸਿੰਘ ਬੱਬਰ ਨੂੰ ਪ੍ਰੈੱਸ ਸਕੱਤਰ, ਸੁਖਵਿੰਦਰ ਸਿੰਘ ਹਸਨਪੁਰ, ਅਜਾਇਬ ਸਿੰਘ ਪਾਪੜੀ, ਚਾਂਦ ਸ਼ਰਮਾ ਨੂੰ ਪ੍ਰਾਪੇਗੰਢਾ ਸਕੱਤਰ, ਰਣਜੀਤ ਸਿੰਘ ਸਰਪੰਚ ਚੱਪੜਚਿੜੀ, ਕੁਲਵਿੰਦਰ ਸਿੰਘ ਕੰਬਾਲਾ, ਤੇਜਿੰਦਰ ਸਿੰਘ ਕੰਬਾਲਾ, ਗੁਰਪ੍ਰੀਤ ਸਿੰਘ ਤੰਗੋਰੀ, ਰੁਪਿੰਦਰ ਸਿੰਘ ਕੰਬਾਲੀ, ਗੁਰਨਾਮ ਸਿੰਘ ਰਾਏਪੁਰ ਖੁਰਦ ਅਤੇ ਜਗਮੀਤ ਸਿੰਘ ਚੱਪੜਚਿੜੀ ਕਲਾਂ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਹਰਜੀਤ ਸਿੰਘ ਮਟਰਾਂ, ਸਤਨਾਮ ਸਿੰਘ ਸੇਖਨਮਾਜਰਾ, ਸੱਜਣ ਸਿੰਘ ਠਸਕਾ, ਹਰਪ੍ਰੀਤ ਸਿੰਘ ਹਸਨਪੁਰ, ਕਿਰਪਾਲ ਸਿੰਘ ਅਤੇ ਹਰਵਿੰਦਰ ਸਿੰਘ ਤੰਗੋਰੀ ਨੂੰ ਕਾਰਜਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਧਰ, ਬਲਜੀਤ ਸਿੰਘ ਨੂੰ ਸਰਕਲ ਸੋਹਾਣਾ ਦਾ ਪ੍ਰਧਾਨ, ਸਾਬਕਾ ਸਰਪੰਚ ਪ੍ਰੇਮ ਸਿੰਘ ਝਿਊਰਹੇੜੀ ਨੂੰ ਐਸਸੀ ਵਿੰਗ ਦਾ ਸਰਕਲ ਪ੍ਰਧਾਨ ਅਤੇ ਬਚਿੱਤਰ ਸਿੰਘ ਜਗਤਪੁਰਾ ਨੂੰ ਐਸਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਥਾਪਿਆ ਗਿਆ ਹੈ। ਕੋਰ ਕਮੇਟੀ ਵਿੱਚ ਸਿਮਰਨ ਸਿੰਘ ਕਾਹਲੋਂ, ਹਰਜਿੰਦਰ ਸਿੰਘ ਬਲੌਂਗੀ, ਬਲਜੀਤ ਸਿੰਘ ਅਤੇ ਹਰਮਨਜੀਤ ਸਿੰਘ ਨੂੰ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…