ਡੇਰਾ ਸਿਰਸਾ ਦੇ ਕੁਰਬਾਨੀ ਵਿੰਗ ਵੱਲੋਂ ਪੱਤਰਕਾਰਾਂ ਨੂੰ ਧਮਕੀਆਂ ਦੇਣੀਆਂ ਨਿੰਦਣਯੋਗ: ਨਿਸ਼ਾਂਤ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਸਤੰਬਰ:
ਸ਼ਿਵ ਸੈਨਾ (ਹਿੰਦੂ) ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿਚ ਡੇਰਾ ਸੱਚਾ ਸੌਦਾ ਦੇ ਕੁਰਬਾਨੀ ਵਿੰਗ ਵੱਲੋਂ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਅਤੇ ਡੇਰਾ ਸੱਚਾ ਸੌਦਾ ਦੇ ਕੁਰਬਾਨੀ ਵਿੰਗ ਵੱਲੋਂ ਵੱੱਖ ਵੱਖ ਪੱਤਰਕਾਰਾਂ ਨੂੰ ਪਰਿਵਾਰ ਸਮੇਤ ਜਾਨੋ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜਿਹੜੇ ਟੀ ਵੀ ਚੈਨਲ ਅਤੇ ਅਖਬਾਰ ਡੇਰਾ ਸੱਚਾ ਸੌਦਾਂ ਦੀ ਅਸਲੀਅਤ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ ਉਹਨਾਂ ਦੇ ਪੱਤਰਕਾਰਾਂ ਨੂੰ ਡੇਰਾ ਸਮਰਥਕਾਂ ਵਲੋੱ ਜਾਨੋੱ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੂੰ ਚਿਤਾਵਨੀ ਦਿੰਦੀ ਹੈ ਕਿ ਜੇ ਉਹਨਾਂ ਵਿਚ ਹਿੰਮਤ ਹੈ ਤਾਂ ਉਹ ਸ਼ਿਵ ਸੈਨਾ ਹਿੰਦ ਨਾਲ ਮੁਕਾਬਲਾ ਕਰਕੇ ਵੇਖ ਲੈਣ। ਉਹਨਾਂ ਕਿਹਾ ਕਿ ਧਮਕੀਆਂ ਦੇਣ ਵਾਲੇ ਡੇਰਾ ਸਮਰਥਕਾਂ ਨੂੰ ਸਬਕ ਸਿਖਾਉਣਾ ਸ਼ਿਵ ਸੈਨਿਕਾ ਨੂੰ ਚੰਗੀ ਤਰਾਂ ਆਉਂਦਾ ਹੈ। ਇਸ ਲਈ ਡੇਰਾ ਸਮਰਥਕ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੀ ਥਾਂ ਸ਼ਿਵ ਸੈਨਿਕਾਂ ਦਾ ਮੁਕਾਬਲਾ ਕਰਨ। ਇਸ ਮੌਕੇ ਜਨਰਲ ਸਕੱਤਰ ਰੋਹਿਤ ਸਾਹਨੀ, ਉਪ ਪ੍ਰਧਾਨ ਮਹੰਤ ਕਸ਼ਮੀਰ ਗਿਰੀ, ਪੰਜਾਬ ਚੇਅਰਮੈਨ ਰਜਿੰਦਰ ਧਾਲੀਵਾਲ, ਪੰਜਾਬ ਪ੍ਰਧਾਨ ਸੌਰਭ ਅਰੋੜਾ, ਪੰਜਾਬ ਯੁਵਾ ਪ੍ਰਧਾਨ ਇਸ਼ਾਂਤ ਸ਼ਰਮਾ, ਰਣਦੀਪ ਸ਼ਰਮਾ, ਦੋਆਬਾ ਪ੍ਰਧਾਨ ਕੀਰਤ ਮੁਹਾਲੀ, ਸੰਚਿਤ ਮਲਹੋਤਰਾ, ਵਿਸ਼ਾਲ ਭਾਰਤੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…