
ਨੋਟਬੰਦੀ ਮਗਰੋਂ ਲੁਧਿਆਣਾ ਵਿੱਚ ਲੋਕਾਂ ਦੀ ਸਹੂਲਤ ਲਈ ਡਿਜ਼ੀਧਨ ਮੇਲੇ ਦਾ ਆਯੋਜਨ
ਮਨਪ੍ਰੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਲੁਧਿਆਣਾ, 29 ਦਸੰਬਰ:
ਭਾਰਤ ਸਰਕਾਰ ਵੱਲੋਂ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਕੈਸਲੈਸ ਦੇ ਉਪਯੋਗਾਂ ਤੋਂ ਜਾਣੂ ਕਰਵਾਉੁਣ ਲਈ ਲੁਧਿਆਣਾ ਵਿੱਚ ਡਿਜੀਧਨ ਮੇਲੇ ਦਾ ਉੁਦਘਾਟਨ ਕੀਤਾ ਗਿਆ। ਜਿਸ ਨੂੰ ਪੰਜਾਬ ਨੈਸ਼ਨਲ ਬੈਂਕ ਵੱਲੋਂ ਵਿਸ਼ੇਸ਼ ਤੌਰ ’ਤੇ ਸਪਾਂਸਰ ਕੀਤਾ ਗਿਆ। ਇਸ ਮੌਕੇ ਕੇਂਦਰੀ ਫੂਡ ਪੋ੍ਰਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਪੰਜਾਬ ਦੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਕੈਸ਼ਲੈਸ ਸਬੰਧੀ ਆਪਣੇ ਵਿਚਾਰਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਇਸ ਮੇਲੇ ਵਿਚ ਪੰਜਾਬ ਨੈਸ਼ਨਲ ਬੈਂਕ ਪਟਿਆਲਾ ਦੀ ਅਫਸਰ ਅਤੇ ਅੰਤਰਰਾਸ਼ਟਰੀ ਡੈਫ ਟੈਨਿਸ ਖਿਡਾਰੀ ਪਾਰੁਲ ਗੁਪਤਾ ਨੇ ਵਿਸ਼ੇਸ਼ ਸੈਲੀਬ੍ਰਿਟੀ ਦੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਮੇਲੇ ਦਾ ਉੁਦਘਾਟਨ ਬਟਨ ਦਬਾ ਕੇ ਕੀਤਾ।
ਇਸ ਮੌਕੇ ਬੈਂਕ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਲੱਕੀ ਡਰਾਅ ਸਕੀਮ ਦੇ ਆਨਲਾਈਨ ਨਤੀਜੇ ਵੀ ਐਲਾਨੇ ਗਏ ਅਤੇ ਲੋਕਾਂ ਨੂੰ ਕੈਸ਼ਲੈਸ ਦੇ ਉਪਯੋਗਾਂ ਤੋਂ ਜਾਗਰੂਕ ਕੀਤਾ ਗਿਆ ਤਾਂ ਜੋ ਆਉੁਣ ਵਾਲੇ ਭਵਿੱਖ ਵਿੱਚ ਲੋਕਾਂ ਨੂੰ ਨਗਦੀ ਦੀ ਸਮੱਸਿਆ ਤੋਂ ਕੋਈ ਵੀ ਅੌਕੜ ਪੇਸ਼ ਨਾ ਆਵੇ। ਇਸ ਮੌਕੇ ਸ੍ਰੀਮਤੀ ਬਾਦਲ ਵੱਲੋਂ ਹੋਣਹਾਰ ਟੈਨਿਸ ਖਿਡਾਰੀ ਪਾਰੁਲ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਨੈਸ਼ਨਨ ਬੈਂਕ ਦੇ ਜ਼ੋਨਲ ਹੈਡ ਅਸ਼ੋਕ ਗੁਪਤਾ, ਸਰਕਲ ਹੈਡ ਬੀ.ਐਨ. ਮਿਸ਼ਰਾ, ਏ.ਜੀ.ਐਮ. ਐਮ.ਐਲ. ਗੁਪਤਾ, ਚੀਫ਼ ਮੈਨੇਜਰ ਕਰੁਨਾ ਸ਼ਰਮਾ ਅਤੇ ਚੀਫ਼ ਮੈਨੇਜਰ ਬੀ.ਐਲ. ਮੀਨਾ ਨੇ ਵੀ ਆਪਣੇ ਵਿਚਾਰ ਆਮ ਲੋਕਾਂ ਨਾਲ ਸਾਂਝੇ ਕੀਤੇ।