Share on Facebook Share on Twitter Share on Google+ Share on Pinterest Share on Linkedin ਨੋਟ-ਬੰਦੀ: 20 ਫੀਸਦੀ ਕਮਿਸ਼ਨ ਲੈ ਕੇ ਬਲੈਕਮਨੀ ਵਾਈਟ ਕਰਨ ਵਾਲਾ ਬੈਂਕ ਮੈਨੇਜਰ ਮੁਅੱਤਲ ਈਡੀ ਟੀਮ ਵੱਲੋਂ ਮਹਾਰਾਜਾ ਟੇਲਰ ਦੇ ਘਰ ਮੁੜ ਛਾਪੇਮਾਰੀ, ਮੁਹਾਲੀ ਪੁਲੀਸ ਬਿਲਕੁਲ ਅਣਜਾਣ, ਐਚਡੀਐਫ਼ਸੀ ਬੈਂਕ ਦਾ ਮੈਨੇਜਰ ਮੁਅੱਤਲ ਸੈਕਟਰ-70 ਸਥਿਤ ਐਚਡੀਐਫ਼ਸੀ ਬੈਂਕ ਖਾਤਾ ਤੇ ਲਾਕਰਾਂ ਦੀ ਕੀਤੀ ਜਾਂਚ, ਕਬਜ਼ੇ ਵਿੱਚ ਲਏ ਅਹਿਮ ਦਸਤਾਵੇਜ਼ ਨਬਜ਼-ਏ-ਪੰਜਾਬ ਨਿਊਜ਼ ਡੈਸਕ, ਮੁਹਾਲੀ, 17 ਦਸੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੀਬ ਸਵਾ ਮਹੀਨਾ ਪਹਿਲਾਂ 500-1000 ਰੁਪਏ ਦੇ ਪੁਰਾਣੇ ਨੋਟਾਂ ’ਤੇ ਲਗਾਈ ਪਾਬੰਦੀ ਦੇ ਬਾਵਜੂਦ ਕਾਲੇ ਧੰਨ ’ਤੇ ਰੋਕ ਨਹੀਂ ਲੱਗ ਸਕੀ ਹੈ। ਕਾਲਾ ਬਾਜ਼ਾਰੀ ਕਰਨ ਵਾਲੇ ਲੋਕ ਬਿਨਾਂ ਕਿਸੇ ਡਰ ਭੈਅ ਤੋਂ ਬੈਂਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਆਪਣੀ ਬਲੈਕ ਮਨੀ ਨੂੰ ਵਾਈਟ ਕਰ ਰਹੇ ਹਨ। ਇਸ ਸਬੰਧੀ ਐਚਡੀਐਫ਼ਸੀ ਬੈਂਕ ਸੈਕਟਰ ਦੇ ਮੈਨੇਜਰ ਭੁਪਿੰਦਰ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਅੱਜ ਸ਼ਾਮੀ ਐਚਡੀਐਫ਼ਸੀ ਬੈਂਕ ਦੇ ਬੁਲਾਰੇ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਪੁਲੀਸ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਇਸੇ ਦੌਰਾਨ ਸੈਕਟਰ-70 ਸਥਿਤ ਐਚਡੀਐਫ਼ਸੀ ਬੈਂਕ ਦੇ ਅਧਿਕਾਰੀ ਦੇ ਘਰ ਵੀ ਦਸਤਕ ਦਿੱਤੀ। ਬੀਤੇ ਦਿਨੀਂ ਫੜੇ ਗਏ ਕੱਪੜਾ ਵਪਾਰੀ ਇੰਦਰਪਾਲ ਮਹਾਜਨ ਦੀ ਬਲੈਕ ਮਨੀ ਨੂੰ ਵਾਈਟ ਕਰਨ ਵਾਲੇ ਇੱਕ ਨਿੱਜੀ ਬੈਂਕ ਦੇ ਕਲਸਟਰ ਹੈੱਡ ਦੇ ਅਹੁਦੇ ’ਤੇ ਤਾਇਨਾਤ ਭੁਪਿੰਦਰ ਸਿੰਘ ਗਿੱਲ ਦੀ ਬ੍ਰਾਂਚ ਵਿੱਚ ਅੱਜ ਈਡੀ ਟੀਮ ਪੁੱਜੀ ਅਤੇ ਪੁੱਛ ਪੜਤਾਲ ਮਗਰੋਂ ਕੁੱਝ ਜਰੂਰੀ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਕੇ ਚਲੀ ਗਈ। ਬੈਂਕ ਅਧਿਕਾਰੀ ਭੁਪਿੰਦਰ ਸਿੰਘ ’ਤੇ ਕੁੱਲ ਰਾਸ਼ੀ ਦਾ 20 ਫੀਸਦੀ ਕਮਿਸ਼ਨ ਕੱਟ ਕੇ ਬਲੈਕ ਮਨੀ ਨੂੰ ਵਾਈਟ ਕਰਨ ਦਾ ਦੋਸ਼ ਹੈ। ਉਸ ਨੂੰ ਸੈਕਟਰ-37 ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ 2-2 ਹਜ਼ਾਰ ਰੁਪਏ ਦੇ ਕਰੀਬ 2 ਕਰੋੜ 17 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ ਸੀ। ਇਹ ਸਾਰੇ ਪੈਸੇ ਮੁਹਾਲੀ ਬ੍ਰਾਂਚ ’ਚੋਂ ਚੇਂਜ ਕਰਕੇ ਦਿੱਤੇ ਸੀ। ਬੈਂਕ ਅਧਿਕਾਰੀ ਦੀ ਗ੍ਰਿਫ਼ਤਾਰੀ ਵੀ ਕੱਪੜਾ ਵਪਾਰੀ ਦੀ ਨਿਸ਼ਾਨਦੇਹੀ ’ਤੇ ਹੋਈ ਹੈ। ਉਧਰ, ਈਡੀ ਦੀ ਟੀਮ ਵੱਲੋਂ ਇੱਥੋਂ ਦੇ ਫੇਜ਼-7 ਸਥਿਤ ਮਹਾਰਾਜਾ ਟੇਲਰ ਦੇ ਮਾਲਕ ਜੋਗਿੰਦਰਪਾਲ ਸਿੰਘ ਦੇ ਘਰ ਅੱਜ ਦੁਪਹਿਰ ਵੇਲੇ ਮੁੜ ਛਾਪੇਮਾਰੀ ਕੀਤੀ ਅਤੇ ਕਰੀਬ 20 ਮਿੰਟ ਤੱਕ ਵੱਖ-ਵੱਖ ਪਹਿਲੂਆਂ ’ਤੇ ਬਰੀਕੀ ਨਾਲ ਛਾਣਬੀਣ ਕਰਨ ਮਗਰੋਂ ਕੁੱਝ ਜਰੂਰੀ ਦਸਤਾਵੇਜ਼ ਆਪਣੇ ਲੈ ਗਈ। ਟੀਮ ਨੇ ਸੋਨਾ ਤੇ ਲੱਖਾਂ ਰੁਪਏ ਦੀ ਨਗਦੀ ਵੀ ਜ਼ਬਤ ਕੀਤੀ ਹੈ। ਇਸੇ ਦੌਰਾਨ ਈਡੀ ਟੀਮ ਨੇ ਸੈਕਟਰ-70 ਸਥਿਤ ਐਚਡੀਐਫ਼ਸੀ ਬੈਂਕ ਵਿੱਚ ਵੀ ਦਸਤਕ ਦਿੱਤੀ ਅਤੇ ਅਧਿਕਾਰੀਆਂ ਤੋਂ ਬੈਂਕ ਖਾਤੇ ਵਿੱਚ ਜਮ੍ਹਾਂ ਪੂੰਜੀ ਅਤੇ ਲੈਣ-ਦੇਣ ਬਾਰੇ ਪੁੱਛ-ਗਿੱਛ ਕੀਤੀ। ਟੀਮ ਨੇ ਬੈਂਕ ਲਾਕਰ ਵੀ ਫਰੋਲਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਈਡੀ ਨੇ ਮਹਾਰਾਜਾ ਟੇਲਰ ਦੇ ਮਾਲਕ ਨੂੰ ਸੈਕਟਰ-22, ਚੰਡੀਗੜ੍ਹ ’ਚੋਂ ਗ੍ਰਿਫ਼ਤਾਰ ਕੀਤਾ ਸੀ। ਉਧਰ, ਮੁਹਾਲੀ ਪੁਲੀਸ ਈਡੀ ਦੀ ਇਸ ਕਾਰਵਾਈ ਤੋਂ ਬਿਲਕੁਲ ਅਣਜਾਣ ਬਣੀ ਹੋਈ ਹੈ। ਮਟੌਰ ਥਾਣੇ ਦੇ ਐਸਐਚਓ ਇੰਦਰਜੀਤ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਮਹਾਜਨ ਦੇ ਘਰ ਵਿੱਚ ਛਾਪੇਮਾਰੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਈਡੀ ਵੱਲੋਂ ਸਥਾਨਕ ਪੁਲੀਸ ਨਾਲ ਹੀ ਸੰਪਰਕ ਕੀਤਾ ਗਿਆ ਹੈ ਅਤੇ ਨਾ ਹੀ ਸਹਿਯੋਗ ਮੰਗਿਆ ਗਿਆ ਹੈ। ਈਡੀ ਟੀਮ ਨੇ ਸਾਰੀ ਕਾਰਵਾਈ ਆਪਣੇ ਪੱਧਰ ’ਤੇ ਕੀਤੀ ਹੈ। ਇਸ ਬਾਰੇ ਲੋਕਲ ਪੁਲੀਸ ਨੂੰ ਮੀਡੀਆ ਤੋਂ ਹੀ ਪਤਾ ਚੱਲਿਆ ਹੈ। ਫੇਜ਼-7 ਵਿੱਚ ਮਹਾਜਨ ਟੇਲਰ ਦੇ ਮਾਲਕ ਜੋਗਿੰਦਰਪਾਲ ਸਿੰਘ, ਗੁਰਮੇਲ ਸਿੰਘ ਤੇ ਗੁਰਵਿੰਦਰ ਸਿੰਘ ਦਾ ਘਰ ਹੈ। ਉਧਰ, ਮਹਾਜਨ ਟੇਲਰ ਦੇ ਪਰਿਵਾਰਕ ਮੈਂਬਰਾਂ ਨੇ ਚੁੱਪ ਧਾਰੀ ਹੋਈ ਹੈ। ਇਸ ਸਬੰਧੀ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਮੀਡੀਆ ਨੂੰ ਸਾਫ਼ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਈਡੀ ਟੀਮ ਅੱਜ ਦੁਪਹਿਰ ਵੇਲੇ ਮਹਾਜਨ ਟੇਲਰ ਦੇ ਮਾਲਕ ਦੇ ਘਰ ਪੁੱਜੀ। ਜੋਗਿੰਦਰਪਾਲ ਸਿੰਘ ਦੀ ਮੌਜੂਦਗੀ ਵਿੱਚ ਘਰ ਦੀ ਫਰੋਲਾ ਫਰਾਲੀ ਕੀਤੀ। ਲੇਕਿਨ ਇਸ ਸਬੰਧੀ ਟੀਮ ਈਡੀ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਸੂਤਰ ਦੱਸਦੇ ਹਨ ਕਿ ਟੀਮ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਗਦੀ ਆਪਣੇ ਕਬਜ਼ੇ ਵਿੱਚ ਲਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ