nabaz-e-punjab.com

ਭਾਰਤ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਨੋਟੀਫੀਕੇਸ਼ਨ ਜਾਰੀ

28 ਜੂਨ 2017 ਤੱਕ ਦਾਖ਼ਲ ਕੀਤੇ ਜਾ ਸਕਦੇ ਹਨ ਨਾਮਜ਼ਦਗੀ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਜੂਨ:
ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਨੋਟੀਫੀਕੇਸ਼ਨ ਜਾਰੀ ਕਰਕੇ ਭਾਰਤ ਦੇ ਰਾਸਟਰਪਤੀ ਦੇ ਅਹੁੱਦੇ ਲਈ ਚੋਣ ਅਮਲ ਸ਼ੁਰੂ ਕਰ ਦਿੱਤਾ। ਭਾਰਤ ਦੇ ਮੌਜੂਦਾ ਰਾਸਟਰਪਤੀ ਸ਼੍ਰੀ ਪ੍ਰ੍ਰਣਬ ਮੁਖਰਜ਼ੀ ਦੇ ਅਹੁਦੇ ਦੀ ਮਿਆਦ ਮਿਤੀ 24 ਜੁਲਾਈ 2017 ਨੂੰ ਸਮਾਪਤ ਹੋ ਰਹੀ ਹੈ ਜਿਸ ਕਾਰਨ ਇਹ ਚੋਣ ਅਮਲ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਚੋਣ ਕਮਿਸ਼ਨ ਦੇ ਬੁਲਾਰੇ ਸ਼੍ਰੀ ਅਨੂਪ ਮਿਸ਼ਰਾ ਸੈਕਟਰੀ ਜਨਰਲ ਲੋਕ ਸਭਾ ਨੂੰ ਇਸ ਚੋਣ ਅਮਲ ਸਬੰਧੀ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੋਟੀਫੀਕੇਸ਼ਨ ਦੇ ਨਾਲ ਹੀ ਰਾਸਟਰਪਤੀ ਦੇ ਅਹੁਦੇ ਲਈ ਚੋਣ ਅਮਲ ਸਬੰਧੀ ਪ੍ਰਕਿਰਿਆਂ ਦਾ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਗਿਆ ਹੈ।
ਨਾਮਜਦਗੀ ਪੱਤਰ ਉਮੀਦਵਾਰ ਵੱਲੋਂ ਖੁਦ ਜਾ ਉਮੀਦਵਾਰ ਦਾ ਨਾਮ ਤਜਵੀਜ ਕਰਨ ਵਾਲੇ ਜਾ ਫਿਰ ਸੈਕੇਂਡਰ ਵੱਲੋਂ ਰਿਟਰਨਿੰਗ ਅਫਸਰ ਦੇ ਦਫਤਰ ਕਮਰਾ ਨੰਬਰ 18. ਗਰਾਊਂਡ ਫਲੋਰ ਪਾਰਲੀਮੈਂਟ ਹਾਊਸ ਨਵੀਂ ਦਿੱਲੀ ਵਿਖੇ ਪੇਸ਼ ਕਰ ਸਕਦੇ ਹਨ ਜੇਕਰ ਕਿਸੇ ਨਾ ਟਾਲਣਯੋਗ ਕੰੰਮ ਕਾਰਨ ਦਫਤਰ ਵਿੱਚ ਹਾਜਰ ਨ ਹੋਣ ਤਾ ਅਸਿਸਟੈਂਟ ਰਿਟਰਨਿੰਗ ਅਫਸਰ ਰਵਿੰਦਰਾ ਗਰੀਮੇਲਾ ਸੰਯੁਕਤ ਸਕੱਤਰ ਜਾ ਵਿਨੇ ਕੁਮਾਰ ਮੋਹਨ ਡਾਇਰੈਕਟਰ ਲੋਕ ਸਭਾ ਸੈਕਟਰੀਏਟ ਵਿਖੇ ਸਰਕਾਰੀ ਛੁੱਟੀ ਵਾਲੇ ਦਿਨ ਨੂੰ ਛੱਡ ਕੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਪੇਸ਼ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਮਜਦਗੀ ਪੱਤਰ ਦੇ ਨਾਲ ਉਮੀਦਵਾਰ ਜਿਸ ਲੋਕ ਸਭਾ ਹਲਕੇ ਦਾ ਵੋਟਰ ਹੈ ਉਸ ਦੀ ਵੋਟਰ ਸੂਚੀ ਦੀ ਤਸਦੀਕਸੁਦਾ ਕਾਪੀ ਨਾਲ ਨੱਥੀ ਹੋਵੇ। ਇਸ ਤੋਂ ਇਲਾਵਾ ਹਰੇਕ ਉਮੀਦਵਾਰ 15000 ਰੁਪਏ ਦਸਤੀ ਰੂਫ ਵਿੱਚ ਰਿਟਰਨਿੰਗ ਅਫਸਰ ਕੋਲ ਨਾਮਜਦਗੀ ਪੱਤਰ ਦੇ ਨਾਲ ਜਮ੍ਹਾਂ ਕਰਵਾਉਗਾ ਜਾ ਫਿਰ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਭਾਰਤੀ ਰਿਜਰਵ ਬੈਂਕ ਜਾ ਫਿਰ ਸਰਕਾਰੀ ਖਜਾਨੇ ਵਿੱਚ ਜਮ੍ਹ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਮਜਦਗੀ ਪੱਤਰ ਦੀ ਕਾਪੀ ਉਪਰ ਦਿੱਤੇ ਗਏ ਪਤੇ ਤੋਂ ਉਪਰ ਦਿੱਤੇ ਗਏ ਸਮੇਂ ਅਨੁਸਾਰ ਹਾਸਲ ਕੀਤੀ ਜਾ ਸਕਦੀ ਹੈ।
ਸਬ ਸੈਕਸ਼ਨ (4) ਆਫ ਸੈਕਸ਼ਨ 5 ਬੀ ਰੱਦ ਕੀਤੇ ਗਏ ਨਾਮਜਦਗੀ ਪੱਤਰਾਂ ਤੋਂ ਬਿਨ੍ਹਾਂ ਬਾਕੀ ਨਾਮਜਦਗੀ ਪੱਤਰਾਂ ਦੀ 29 ਜੂਨ 2017 ਨੂੰ ਸਵੇਰੇ 11:00 ਵਜੇ ਰਿਟਰਨਿੰਗ ਅਫਸਰ ਦੇ ਦਫਤਰ ਕਮਰਾ ਨੰਬਰ 18. ਗਰਾਊਂਡ ਫਲੋਰ ਪਾਰਲੀਮੈਂਟ ਹਾਊਸ ਨਵੀਂ ਦਿੱਲੀ ਵਿਖੇ ਪੜਤਾਲ ਕੀਤੀ ਜਾਵੇਗੀ। ਉਮੀਦਵਾਰ ਵੱਲੋਂ ਖੁਦ ਜਾ ਉਮੀਦਵਾਰ ਦਾ ਨਾਮ ਤਜਵੀਜ ਕਰਨ ਵਾਲੇ ਜਾ ਫਿਰ ਸੈਕੇਂਡਰ ਵੱਲੋਂ ਨਾਮਜਦਗੀ ਪੱਤਰ ਮਿਤੀ 1 ਜੁਲਾਈ 2017 ਨੂੰ ਬਾਦ ਦੁਪਹਿਰ 3 ਵਜੇ ਤੱਕ ਰਿਟਰਨਿੰਗ ਅਫਸਰ ਦੇ ਦਫਤਰ ਤੋਂ ਵਾਪਸ ਲਿਆ ਜਾ ਸਕਦਾ ਹੈ। ਚੋਣ ਹੋਣ ਦੀ ਸੂਰਤ ਵਿੱਚ ਵੋਟਾਂ ਪਾਉਣ ਦਾ ਅਮਲ 17 ਜੁਲਾਈ 2017 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਰਾਸਟਰਪਤੀ ਦੀ ਚੋਣ ਸਬੰਧੀ ਇਕ ਕਿਤਾਬਚਾ ਤਿਆਰ ਕੀਤਾ ਗਿਆ ਹੈ ਜੋ ਕਿ ਜਿਸ ਦੀੀ ਕੀਮਤ 25 ਰੁਪਏ ਪ੍ਰਤੀ ਕਾਪੀ ਰੱਖਿਆ ਗਿਆ ਹੈ। ਇਹ ਕਿਤਾਬਚਾ ਭਾਰਤੀ ਚੋਣ ਕਮਿਸ਼ਨ ਦੇ ਸੇਲ ਕਾਊਂਟਰ ਤੋਂ ਜਾ ਫਿਰ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸਥਿਤ ਮੁੱਖ ਚੋਣ ਅਫਸਰ ਦੇ ਦਫਤਰ ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…