nabaz-e-punjab.com

ਗੁਰਦਾਸਪੁਰ ਜ਼ਿਮਨੀ ਚੋਣ ਸਬੰਧੀ ਨੋਟੀਫ਼ੀਕੇਸ਼ਨ ਜਾਰੀ, ਪਹਿਲੇ ਦਿਨ ਕੋਈ ਨਾਮਜ਼ਦਗੀ ਨਹੀਂ ਹੋਈ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਸਤੰਬਰ:
ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਣ ਵਾਲੇ ਜ਼ਿਮਨੀ ਚੋਣਾਂ ਸਬੰਧੀ ਨੋਟੀਫੀਕੇਸ਼ਨ ਅੱਜ ਜਾਰੀ ਹੋਣ ਨਾਲ ਹੀ ਨਾਮਜਦਗੀਆਂ ਦਾਖਲ ਕਰਨ ਦਾ ਅਮਲ ਵੀ ਸ਼ੁਰੂ ਹੋ ਗਿਆ। ਨਾਮਜਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਉਮਦਿਵਾਰ ਵੱਲੋਂ ਕਾਗਜ ਦਾਖਲ ਨਹੀਂ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਮਿਤੀ 15 ਸਤੰਬਰ 2017 ਦਿਨ ਸ਼ੁੱਕਰਵਾਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣਾਂ ਲਈ ਨਾਮਜਦਗੀਆਂ ਪੱਤਰ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਨਾਮਜਦਗੀ ਸਬੰਧੀ ਪੱਤਰ ਸਵੇਰੇ 11:00 ਵਜੇਂ ਤੋਂ ਲੈ ਕੇ ਬਾਦ ਦੁਪਹਿਰ 3 ਵਜੇ ਤੱਕ ਰੀਟਰਨਿੰਗ ਅਫਸਰ ਦਾਖਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਮਜਦਗੀ ਦਾਖਲ ਕਰਨ ਦੀ ਆਖਰੀ ਤਰੀਕ 22 ਸਤੰਬਰ 2017 ਦਿਨ ਸ਼ੁਕਰਵਾਰ ਹੈ ਜਦਕਿ ਨਾਮਜਦਗੀ ਕਾਗਜਾਂ ਦੀ ਪੜਤਾਲ ਮਿਤੀ 25 ਸਤੰਬਰ 2017 ਦਿਨ ਸੋਮਵਾਰ ਨੂੰ ਹੋਵੇਗੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਾਮਜਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 27 ਸਤੰਬਰ 2017 ਦਿਨ ਬੁੱਧਵਾਰ ਹੈ ਅਤੇ ਮਿਤੀ 11 ਅਕਤੂਬਰ 2017 ਦਿਨ ਬੁਧਵਾਰ ਨੂੰ ਸਵੇਰੇ 8:00 ਵਜੇਂ ਤੋਂ ਸ਼ਾਮ 5:00 ਵਜੇਂ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 15 ਅਕਤੂਬਰ 2017 ਦਿਨ ਐਤਵਾਰ ਨੂੰ ਹੋਵੇਗੀ। ਬੁਲਾਰੇ ਨੇ ਕਿਹਾ ਕਿ ਲੋਕ ਸਭਾ ਲਈ ਨਾਮਜਦਗੀ ਪੱਤਰ ਫਾਰਮ ਨੰਬਰ 2ਏ ਵਿੱਚ ਭਰਿਆ ਜਾਣਾ ਹੈ।ਇਹ ਫਾਰਮ ਜ਼ਿਲ੍ਹਾ ਚੋਣ ਅਫਸਰ/ਰੀਟਰਨਿੰਗ ਅਫਸਰ ਕੋਲ ਉਪਲੰਬਧ ਹਨ।ਲੋਕ ਸਭਾ ਚੋਣਾਂ ਲਈ ਨਾਮਜਦਗੀ ਦਾਖਲ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਵੀ ਲੋਕ ਸਭਾ ਹਲਕੇ ਵਿੱਚ ਰਜਿਸਟਰਡ ਵੋਟਰ ਹੋਣ ਸਬੰਧੀ ਆਪਣੇ ਨਾਮ ਦੀ ਤਸਦੀਕਸ਼ੁਦਾ ਕਾਪੀ ਹੋਣੀ ਚਾਹੀਂਦੀ ਹੈ। ਇਸ ਤੋਂ ਇਲਾਵਾ ਉਮੀਦਵਾਰ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਅਤੇ ਨਾਮਜਦਗੀ ਪੱਤਰ ਦੀ ਪੜਤਾਲ ਤੋਂ ਪਹਿਲਾਂ ਰੀਟਰਨਿੰਗ ਅਫਸਰ ਕੋਲ ਸਹੁੰ ਪੱਤਰ ਪੇਸ਼ ਕਰਨਾਂ ਹੋਵਗਾ ੳਤੇ ਸਹੁੰ ਚੁਕਣੀ ਹੋਵੇਗੀ।
ਸਰਕਾਰੀ ਬੁਲਾਰੇ ਨੇ ਦੱੱਸਿਆ ਕਿ ਮਿਤੀ 16 ਸਤੰਬਰ 2017 ਦਿਨ ਸਨਿੱਚਰਵਾਰ ਨੂੰ ਨੈਗੀਸ਼ੀਏਬਲ ਐਕਟ 1881 ਅਧੀਨ ਛੁੱੱਟੀ ਨਾ ਹੋਣ ਕਾਰਨ ਨਾਮਜਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ।ਜਦਕਿ ਮਿਤੀ ਮਿਤੀ 17 ਸਤੰਬਰ 2017 ਦਿਨ ਐਤਵਾਰ ਨੂੰ ਨੈਗੀਸ਼ੀਏਬਲ ਐਕਟ 1881 ਅਧੀਨ ਛੁੱੱਟੀ ਹੋਣ ਕਾਰਨ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਦੇ । ਇਸੇ ਤਰ੍ਹਾ ਮਿਤੀ 21 ਸਤੰਬਰ 2017 ਦਿਨ ਵੀਰਵਾਰ ਨੂੰ ਅਗਰਸੈਨ ਜੈਅੰਤੀ ਦੀ ਛੁੱਟੀ ਨੈਗੀਸ਼ੀਏਬਲ ਐਕਟ 1881 ਅਧੀਨ ਛੁੱੱਟੀ ਨਾ ਹੋਣ ਕਾਰਨ ਨਾਮਜਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਬੁਲਾਰੇ ਨੇ ਇਹ ਵੀ ਕਿਹਾ ਕਿ ਜ਼ਿਮਨੀ ਚੋਣ ਦੇ ਐਲਾਨ ਨਾਲ ਹੀ ਗੁਰਦਾਸਪੁਰ ਅਤੇ ਪਟਾਨਕੋਟ ਜ਼ਿਲ੍ਹੇ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਸੀ ਜੋ ਕਿ ਚੋਣ ਅਮਲ ਸ਼ਮਾਪਤ ਹੋਣ ਤੱਕ ਲਾਗੁ ਰਹੇਗਾ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …