nabaz-e-punjab.com

ਪੰਜਾਬ ਤੋਂ ਬਾਅਦ ਹੁਣ ਕੈਨੇਡਾ ਬਣਿਆ ਗੈਂਗਸਟਰਾਂ ਦਾ ਅੱਡਾ, ਲੁਧਿਆਣੇ ਦੇ ਨੌਜਵਾਨ ਦਾ ਕਤਲ

ਬੀਤੀ 26 ਜੁਲਾਈ ਨੂੰ ਅਮਰੀਕਾ ਵਿੱਚ ਮੁਹਾਲੀ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੀਤੀ ਸੀ ਬੇਰਹਿਮ ਹੱਤਿਆ

ਨਬਜ਼-ਏ-ਪੰਜਾਬ ਬਿਊਰੋ, ਸਰੀ, 9 ਅਗਸਤ:
ਬਹੁਤ ਸਾਰੇ ਪੰਜਾਬੀ ਕੈਨੇਡਾ ਵਿੱਚ ਜਾ ਕੇ ਮਿਹਨਤਾਂ ਕਰ ਰਹੇ ਹਨ ਅਤੇ ਪਰਿਵਾਰ ਪਾਲ ਰਹੇ ਹਨ। ਜਿੱਥੇ ਕਈ ਪੰਜਾਬੀ ਦੇਸ਼ ਦਾ ਨਾਂ ਉੱਚਾ ਕਰਨ ਵਿੱਚ ਯੋਗਦਾਨ ਪਾ ਰਹੇ ਹਨ, ਉਥੇ ਹੀ ਕੁੱਝ ਕੁ ਲੋਕਾਂ ਕਾਰਨ ਪੰਜਾਬੀਆਂ ਦਾ ਨਾਂ ਬਦਨਾਮ ਹੋ ਰਿਹਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਬੀਤੇ ਦਿਨੀਂ ਐਬਟਸਫੋਰਡ ਵਿੱਚ ਗੈਂਗ ਹਿੰਸਾ ਦੌਰਾਨ 18 ਸਾਲਾ ਪੰਜਾਬੀ ਨੌਜਵਾਨ ਜਸਪ੍ਰੀਤ ਸਿੱਧੂ ਦਾ ਕਤਲ ਕੀਤਾ ਗਿਆ। ਪੁਲੀਸ ਨੇ ਕਿਹਾ ਕਿ ਉਹ ਵੀ ਗੈਂਗਸਟਰਾਂ ਨਾਲ ਹੀ ਮਿਲਿਆ ਹੋਇਆ ਸੀ। ਜਸਪ੍ਰੀਤ ਪੰਜਾਬ ਦੇ ਸ਼ਹਿਰ ਲੁਧਿਆਣੇ ਦੇ ਪਿੰਡ ਰਕਬਾ ਨਾਲ ਸਬੰਧਤ ਸੀ ਅਤੇ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿ ਰਿਹਾ ਸੀ। ਜ਼ਿਕਰਯੋਗ ਹੈ ਕਿ ਬੀਤੀ 26 ਜੁਲਾਈ ਨੂੰ ਮੁਹਾਲੀ ਦੇ ਵਸਨੀਕ ਸਿਮਰਨਜੀਤ ਸਿੰਘ ਭੰਗੂ (20) ਅਮਰੀਕਾ ਦੇ ਸੈਕਰਾਮੈਂਟੋ ਵਿੱਚ ਅਣਪਛਾਤੇ ਵਿਅਕਤੀਆਂ ਨੇ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਦਾ ਬੀਤੇ ਕੱਲ੍ਹ ਮੁਹਾਲੀ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ।
ਪੁਲੀਸ ਨੇ ਦੱਸਿਆ ਕਿ ਇੱਥੇ ਲਗਾਤਾਰ ਹਿੰਸਕ ਵਾਰਦਾਤਾਂ ਵਾਪਰ ਰਹੀਆਂ ਹਨ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਪੁਲੀਸ ਨੇ 5 ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਨ੍ਹਾਂ ਵਿੱਚ ਪੰਜਾਬੀ ਵੀ ਸਨ। ਪੁਲੀਸ ਨੇ ਦੱਸਿਆ ਸੀ ਕਿ ਉਹ 5 ਵਿਅਕਤੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਹਨ ਅਤੇ ਲੋਕ ਇਨ੍ਹਾਂ ਤੋੱ ਬਚ ਕੇ ਹੀ ਰਹਿਣ ਕਿਉੱਕਿ ਇਸ ਤਰ੍ਹਾਂ ਉਨ੍ਹਾਂ ਦੀਆਂ ਜਾਨਾਂ ਨੂੰ ਵੀ ਖਤਰਾ ਹੋ ਸਕਦਾ ਹੈ। ਇਨ੍ਹਾਂ ਦੀ ਪਛਾਣ 25 ਸਾਲਾ ਕਰਮਨ ਗਰੇਵਾਲ(ਵੈਨਕੁਵਰ), 28 ਸਾਲਾ ਮਨਬੀਰ ਗਰੇਵਾਲ(ਕੁਕੋਟਲਮ), 29 ਸਾਲਾ ਇਬਰਾਹਿਮ (ਕੁਕੋਟਲਮ), 23 ਸਾਲਾ ਇੰਦਰਵੀਰ ਜੋਹਲ (ਸਰੀ), 23 ਸਾਲਾ, ਹਰਮੀਤ ਸੰਗੇੜਾ (ਸਰੀ) ਦੇ ਤੌਰ ਤੇ ਕੀਤੀ ਗਈ ਹੈ।
ਐਬਟਸਫੋਰਡ ਵਿੱਚ ਜਸਪ੍ਰੀਤ ਸਿੱਧੂ ਦੇ ਕਤਲ ਤੋਂ ਬਾਅਦ ਦੂਜੇ ਦਿਨ ਸਵੇਰੇ ਇੱਕ ਹੋਰ ਨੌਜਵਾਨ ਨੂੰ ਘਰੋੱ ਸੱਦ ਕੇ ਗੋਲੀਆਂ ਮਾਰੀਆਂ ਗਈਆਂ, ਪਰ ਬਚ ਗਿਆ। ਸਰੀ ਦੇ ਕਲੇਟਨ ਹਾਈਟਸ ਇਲਾਕੇ ਵਿੱਚ 68 ਐਵੇਨਿਊ ਅਤੇ 196 ਗਲੀ ਤੇ ਸਥਿਤ 3 ਘਰਾਂ ਤੇ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ। ਬਾਅਦ ਵਿੱਚ ਇਨ੍ਹਾਂ ਘਰਾਂ ’ਚੋਂ ਵੱਡੀ ਗਿਣਤੀ ਵਿੱਚ ਹਥਿਆਰ ਅਤੇ ਹੋਰ ਸਮਾਨ ਬਰਾਮਦ ਹੋਇਆ। ਫਿਰ ਇੱਕ ਘਰ ਤੇ ਗੋਲੀਆਂ ਮਾਰੀਆਂ ਗਈਆਂ, ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਹਾਲ ਇਹ ਹੈ ਕਿ ਜਦ ਪੁਲੀਸ ਇਨ੍ਹਾਂ ਲੋਕਾਂ ਨੂੰ ਪੁੱਛਦੀ ਹੈ ਕਿ ਉਹ ਦੱਸਣ ਕਿ ਉਨ੍ਹਾਂ ਨੂੰ ਨਿਸ਼ਾਨਾ ਕਿਉੱ ਬਣਾਇਆ ਜਾ ਰਿਹਾ ਹੈ ਤਾਂ ਉਹ ਕੋਈ ਜਵਾਬ ਨਹੀਂ ਦਿੰਦੇ। ਪੁਲੀਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਪਰ ਗੱਲ ਇਹ ਹੈ ਕਿ ਜਦ ਤਕ ਲੋਕ ਆਪ ਪੁਲੀਸ ਦਾ ਸਾਥ ਨਹੀਂ ਦੇਣਗੇ ਤਦ ਤਕ ਮਾਹੌਲ ਖਰਾਬ ਹੀ ਰਹੇਗਾ। ਕੈਨੇਡਾ ਵਿੱਚ ਰਹਿ ਰਹੇ ਹੋਰ ਪੰਜਾਬੀਆਂ ਦਾ ਕਹਿਣਾ ਹੈ ਕਿ ਇੱਥੇ ਡਰ ਦਾ ਮਾਹੌਲ ਬਣ ਗਿਆ ਹੈ। ਬੀਤੇ ਦਿਨੀਂ ਨਜ਼ਦੀਕੀ ਸ਼ਹਿਰ ਰਿਚਮੰਡ ਵਿਖੇ ਸਟੀਵਸਟਨ ਹਾਈਵੇਅ ਅਤੇ ਨੰਬਰ 3 ਰੋਡ ਨੇੜੇ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਜਿਸ ਦੀ ਹਾਲਤ ਨਾਜ਼ੁਕ ਹੈ। ਭਾਵੇੱ ਕਿ ਪੰਜਾਬੀਆਂ ਦਾ ਨਸ਼ੀਲੀਆਂ ਵਸਤਾਂ ਵੇਚਣ ਵਿੱਚ ਹੱਥ ਘੱਟ ਹੈ ਪਰ ਫਿਰ ਵੀ ਉਹ ਇਸ ਗਲਤ ਕੰਮ ਵਿੱਚ ਪੈ ਕੇ ਆਪਣਾ ਤੇ ਆਪਣੇ ਸਾਰੇ ਭਾਈਚਾਰੇ ਦਾ ਨਾਂ ਬਦਨਾਮ ਕਰਵਾ ਰਹੇ ਹਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…