nabaz-e-punjab.com

22 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਨਰੇਗਾ ਕਰਮਚਾਰੀ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਵਿੱਚ ਸੈਕਟਰ-62 ਵਿਖੇ ਹੋਈ। ਮੀਟਿੰਗ ਵਿੱਚ ਯੂਨੀਅਨ ਦੇ ਪੰਜਾਬ ਭਰ ਵਿੱਚੋ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਸੂਬਾ ਪ੍ਰਧਾਨ ਨੇ ਦੱਸਿਆਂ ਕਿ ਸਮੂਹ ਨਰੇਗਾ ਕਰਮਚਾਰੀ ਲਗਭਗ 10 ਸਾਲ ਤੋ ਪੇਂਡੂ ਵਿਕਾਸ ਅਤੇ ਪੰਚਾÎਇਤ ਵਿਭਾਗ ਵਿੱਚ ਕੰਨਟਰੈਕਟ ਅਧਾਰ ਤੇ ਨੋਕਰੀ ਕਰ ਰਹੇੇ ਹਨ। ਉਹਨਾ ਨੂੰ ਨਿਗੁੂਣੀਆਂ ਤਨਖਾਹਾਂ ਅਤੇ ਵਾਧੂ ਕੰਮ ਲੈ ਕੇ ਉਹਨਾ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਕਈ ਜ਼ਿਲ੍ਹਿਆਂ ਵਿੱਚ 22 ਮਹੀਨੇ ਤੋ ਤਨਖਾਹਾਂ ਹੀ ਨਹੀ ਦਿੱਤੀਆਂ ਜਾ ਰਹੀਆਂ ਹਨ। ਦਫਤਰੀ ਕਰਮਚਾਰੀਆਂ ਨੂੰ ਅਤੇ ਫੀਲਡ ਦੇ ਕਰਮਚਾਰੀਆਂ ਨੂੰ ਤਨਖਾਹਾਂ ਵਿੱਚ ਵਖਰੇਵਾਂ ਪਾ ਕੇ ਸੰਘਰਸ਼ੀ ਏਕਤਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾ ਹੋ ਰਹੀਆਂ ਹਨ।
ਉਹਨਾ ਦੱਸਿਆਂ ਕਿ ਉਹਨਾ ਦਾ ਕੰਮ ਪਿੰਡਾਂ ਦੇ ਬੇਰੋਜ਼ਗਾਰ ਗਰੀਬੀ ਰੇਖਾ ਤੋ ਹੇਠਾਂ ਰਹਿ ਰਹੇ ਅਸਿਖਿਅਤ ਵਿਅਕਤੀਆਂ ਨੂੰ ਰੋਜ਼ਗਾਰ 5 ਕਿਲੋਮੀਟਰ ਦੇ ਅੰਦਰ-2 ਮੁਹੱਈਆ ਕਰਵਾਉਣਾ ਹੈ। ਜਿਨ੍ਹਾਂ ਮੁਲਾਜਮਾਂ ਨੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੁੰਦਾ ਹੈ, ਅੱਜ ਉਹ ਮੁਲਾਜਮ ਖੁਦ ਭੁੱਖੇ ਮਰ ਰਹੇ ਹਨ। ਪੂਰੇ ਪੰਜਾਬ ਵਿੱਚ ਵੀ ਇਕਸਾਰਤਾ ਨਾਲ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਕਈ ਜ਼ਿਲ੍ਹਿਆਂ ਵਿੱਚ 5 ਮਹੀਨੇ, ਕਈਆਂ ਵਿੱਚ 7 ਮਹੀਨੇ, ਕਈਆਂ ਵਿੱਚ 10 ਤੋਂ 22 ਮਹੀਨਿਆਂ ਤੱਕ ਤਨਖਾਹਾਂ ਰੋਕ ਕੇ ਰੱਖੀਆਂ ਹੋਈਆਂ ਹਨ। ਫੀਲਡ ਦੇ ਕਰਮਚਾਰੀਆਂ ਨੂੰ ਨਰੇਗਾ ਦੇ ਕੰਮਾਂ ਦੇ ਨਾਲ ਨਾਲ ਆਟਾ-ਦਾਲ ਸਕੀਮ, ਪੈੱਨਸ਼ਨਾਂ, ਪੀ.ਐਮ.ਏ.ਵਾਈ, ਜਨ ਧਨ ਯੋਜਨਾ, ਨਹਿਰਾਂ ਕੱਸੀਆਂ ਦੀ ਸਫਾਈ ਅਤੇ ਵੋਟਾਂ ਦੀ ਸੁਧਾਈ ਆਦਿ ਦੇ ਕੰਮ ਵਾਧੂ ਤੌਰ ਤੇ ਕਰਨੇ ਪੈ ਰਹੇ ਹਨ। ਇਸ ਸਬੰਧ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਅਤੇ ਵਿਭਾਗ ਦੇ ਮੁੱਖੀ ਨੂੰ ਅਤੇ ਵਿੱਤ ਮੰਤਰੀ ਨੂੰ ਵੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਕੁੱਝ ਸਮਾਂ ਰੁਕਣ ਦਾ ਝਾਂਸਾ ਦੇ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਵਿਭਾਗ ਕੋਲੋ ਵਾਰ-ਵਾਰ ਮੀਟਿੰਗ ਦਾ ਸਮਾਂ ਮੰਗਣ ਤੇ ਵੀ ਅੱਜ ਤੱਕ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਜਦੋ ਨਰੇਗਾ ਮੁਲਾਜ਼ਮਾਂ ਤਨਖਾਹਾਂ ਦੀ ਮੰਗ ਕਰਦੇ ਹਨ ਉਹਨਾ ਅੱਗੋ ਨੋਕਰੀ ਤੋ ਕੱਢਣ ਦੀ ਧਮਕੀ ਦਿੱਤੀ ਜਾਦੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਚੋਣਾਂ ਤੋਂ ਪਹਿਲਾਂ ਨਰੇਗਾ ਅਧੀਨ ਕੰਮ ਕਰਦੇ ਸਮੂਹ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਰਿਕਾਰਡ ਸਰਕਾਰ ਨੂੰ ਭੇਜਿਆ ਗਿਆ ਸੀ। ਵਿਭਾਗ ਵੱਲੋਂ ਇਸ ਤੇ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਗਈ। ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਹੁਣ ਤੱਕ 10 ਤੋਂ ਵੱਧ ਨਰੇਗਾ ਮੁਲਾਜਮਾਂ ਦੀ ਡਿਊਟੀ ਕਰਦਿਆਂ ਮੌਤ ਹੋ ਚੁੱਕੀ ਹੈ। ਪ੍ਰੰਤੂ ਅਜੇ ਤੱਕ ਕਿਸੇ ਮ੍ਰਿਤਕ ਮੁਲਾਜਮ ਦੇ ਪਰਿਵਾਰ ਨੂੰ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਆਰਥਿਕ ਸਹਾਇਤਾ ਦਿੱਤੀ ਗਈ ਹੈ। ਮੁਲਾਜਮਾਂ ਦਾ ਈ.ਪੀ.ਐੱਫ ਅਜੇ ਤੱਕ ਨਹੀਂ ਕੱਟਿਆ ਜਾ ਰਿਹਾ। ਇਨ੍ਹਾਂ ਮਸਲਿਆਂ ਲੈ ਕੇ ਮੁਲਾਜਮਾਂ ਨੂੰ ਆਪਣੇ ਵਰਤਮਾਨ ਅਤੇ ਭਵਿੱਖ ਦੋਵੇਂ ਹੀ ਹਨੇਰੇ ਵਿੱਖ ਜਾਪਦੇ ਹਨ। ਵਿਭਾਗ ਦੁਆਰਾ ਨਰੇਗਾ ਅਧੀਨ ਕੰਮ ਕਰ ਰਹੀਆਂ ਕਰਮਚਾਰਣਾਂ ਨੂੰ ਮੈਟਰਨਿਟੀ ਲੀਵ ਦਿੱਤੀ ਗਈ ਹੈ। ਉਹ ਬਿਨਾਂ ਤਨਖਾਹ ਤੋਂ ਦਿੱਤੀ ਗਈ ਹੈ। ਜ਼ੋ ਕਿ ਦਰਅਸਲ ਕਾਨੂੰਨ ਦੀ ਉਲੰਘਣਾ ਹੈ। ਦੂਜੇ ਵਿਭਾਗਾਂ ਵਿੱਚ ਠੇਕੇ ਤੇ ਲੱਗੀਆਂ ਕਰਮਚਾਰਣਾਂ ਨੂੰ ਮੈਟਰਨਿਟੀ ਲੀਵ ਸਰਕਾਰ ਦੀਆਂ ਸੋਧਾਂ ਅਨੁਸਾਰ 6 ਮਹੀਨੇ ਦੀ ਲੀਵ ਤਨਖਾਹ ਦੇ ਨਾਲ ਦਿੱਤੀ ਜਾਂਦੀ ਹੈ।
ਅੱਜ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਕਿ ਜੇ ਮੁਲਾਜਮਾਂ ਦੇ ਉਪਰੋਕਤ ਮਸਲਿਆਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਨਾ ਕੀਤਾ ਗਿਆ ਤਾਂ 17 ਜੁਲਾਈ ਨੂੰ ਵਿਭਾਗ ਦੇ ਮੁੱਖ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਸੂਬਾ ਕਮੇਟੀ ਨੇ ਇਹ ਵੀ ਦੱਸਿਆ ਕਿ ਇਸ ਤੋ ਪਹਿਲਾ 17 ਤਾਰੀਖ ਦੇ ਧਰਨੇ ਦੀ ਤਿਆਰੀ ਲਈ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ ਮਿਤੀ: 9 ਜੁਲਾਈ ਨੂੰ ਮਗਨਰੇਗਾ ਦਾ ਆਮ ਇਜਲਾਸ ਮੋਗਾ ਵਿਖੇ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿੱਚ ਬੁਲਾਇਆ ਗਿਆ ਹੈ, ਜਿਸ ਵਿੱਚ ਮਗਨਰੇਗਾ ਸਬੰਧੀ ਆ ਰਹੀਆਂ ਮੁਸ਼ਕਿਲਾਂ ਅਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਤੇ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਪ੍ਰੈਸ ਸਕੱਤਰ ਅਮਰੀਕ ਸਿੰਘ,ਵਿੱਤ ਸਕੱਤਰ ਮਨਸੇ ਖਾਂ,ਜੋਆਇੰਟ ਸਕੱਤਰ ਹਰਿੰਦਰਪਾਲ ਸਿੰਘ ਜ਼ੋਸਨ,ਮੀਤ ਪ੍ਰਧਾਨ ਹਰਪਿੰਦਰ ਸਿੰਘ,ਕੋਰ ਕਮੇਟੀ ਮੈਂਬਰ ਸੁਖਦੇਵ ਸਿੰਘ,ਸੰਜੀਵ ਕਾਕੜਾ,ਰਣਧੀਰ ਸਿੰਘ ਆਦਿ ਹਾਜ਼ਰ ਹੋਏ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…