
ਸਰਕਾਰੀ ਸਕੂਲ ਸਿੰਘਾਘੁਰ ਦੇ ਵਿਦਿਆਰਥੀਆਂ ਨੂੰ ਬੂਟ ਤੇ ਜ਼ੁਰਾਬਾਂ ਵੰਡੀਆਂ
ਕੁਰਾਲੀ 18 ਦਸੰਬਰ (ਰਜਨੀਕਾਂਤ ਗਰੋਵਰ)
ਐਨਆਰਆਈ ਪਰਿਵਾਰ ਵੱਲੋਂ ਅੱਜ ਇੱਥੋਂ ਦੇ ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਅਤੇ ਜ਼ੁਰਾਬਾਂ ਵੰਡੀਆਂ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪ੍ਰੋ: ਅਜੀਤ ਸਿੰਘ ਬੈਸ ਅਤੇ ਦਵਿੰਦਰ ਕੌਰ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਸਮੂਹ ਸਟਾਫ਼ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਜਦਕਿ ਪ੍ਰੋ. ਅਜੀਤ ਸਿੰਘ ਬੈਂਸ ਨੇ ਕਾਲਜ ਅਧਿਆਪਨ ਦੌਰਾਨ ਹਾਸਲ ਕੀਤੇ ਅਧਿਆਪਨ ਅਤੇ ਜੀਵਨ ਦੇ ਤਜ਼ਰਬਿਆਂ ਨੂੰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਆਦਤ ਪਾਉਣ ਅਤੇ ਆਪਣੇ ਟੀਚੇ ਮਿੱਥ ਕੇ ਪੜ੍ਹਾਈ ਕਰਨ ਦਾ ਸੁਨੇਹਾ ਦਿੱਤਾ।
ਇਸੇ ਦੌਰਾਨ ਦਵਿੰਦਰ ਕੌਰ ਬੈਂਸ ਨੇ ਸਿੰਘਪੁਰਾ ਸਕੂਲ ਨਾਲ ਜੁੜੀਆਂ ਕਰੀਬ ਪੰਜ ਦਹਾਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਧਿਆਪਨ ਦੀ ਸੇਵਾ ਇਸ ਸਕੂਲ ਤੋਂ ਹੀ ਸ਼ੁਰੂ ਕੀਤੀ ਸੀ। ਪ੍ਰਿੰਸੀਪਲ ਪਰਮਜੀਤ ਕੌਰ ਨੇ ਐਨ.ਆਰ.ਆਈ. ਪਰਿਵਾਰ ਵਲੋਂ ਦਿਖਾਈ ਫਰਾਖ਼ ਦਿਲੀ ਦੀ ਸ਼ਲਾਘਾ ਕਰਦਿਆਂ ਕੀਤੀ। ਇਸੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ ਅਤੇ ਜ਼ੁਰਾਬਾਂ ਵੰਡੀਆਂ ਗਈਆਂ। ਇਸ ਮੌਕੇ ਸਮਾਜ ਸੇਵੀ ਤਰਲੋਚਨ ਸਿੰਘ,ਹਰਪ੍ਰੀਤ ਸਿੰਘ ਭਾਟੀਆ ਤੇ ਹੋਰਨਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।