Nabaz-e-punjab.com

ਰਾਜਪਾਲ ਵੱਲੋਂ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਵਿੱਚ ਭਾਈਵਾਲ ਬਣਨ ਦਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 19 ਜਨਵਰੀ:
ਪੰਜਾਬ ਦੇ ਰਾਜਪਾਲ ਤੇ ਯ.ੂਟੀ. ਚੰਡੀਗੜ• ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਸੂਬੇ ਦੀ ਖੁਸ਼ਹਾਲੀ ਅਤੇ ਤਰੱਕੀ ਵਿੱਚ ਵੱਧ ਚੜ• ਕੇ ਯੋਗਦਾਨ ਪਾਉਣ ਲਈ ਸੱਦਾ ਦਿੱਤਾ ਹੈ।
ਅੱਜ ਸ਼ਾਮ 25ਵੇਂ ਅੰਤਰਰਾਸ਼ਟਰੀ ਪੰਜਾਬੀ ਪਰਵਾਸੀ ਦਿਵਸ ਦੇ ਸਮਾਪਤੀ ਸੈਸ਼ਨ ‘ਚ ਆਪਣੇ ਸੰਬੋਧਨ ‘ਚ ਸ੍ਰੀ ਬਦਨੌਰ ਨੇ ਕਿਹਾ ਕਿ ਇਹ ਐਨ.ਆਰ.ਆਈ ਸੰਮੇਲਨ ਨਾ ਕੇਵਲ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ•ੀਆਂ ਨੂੰ ਆਪਣੀਆਂ ਜੜ•ਾਂ ਨਾਲ ਜੋੜਨ ਦਾ ਇੱਕ ਮੰਚ ਹੈ, ਸਗੋਂ ਪਰਵਾਸੀਆਂ ਨਾਲ ਸਬੰਧਤ ਮੌਜੂਦਾ ਸਮਾਜਕ-ਆਰਥਿਕ ਮੁੱਦਿਆਂ ਨੂੰ ਸਮਝਣ ਦਾ ਵੀ ਇੱਕ ਨਿਵੇਕਲਾ ਉਪਰਾਲਾ ਹੈ।
ਸ੍ਰੀ ਬਦਨੌਰ ਨੇ ਕਿਹਾ ਕਿ ਪੰਜਾਬ ਮੱਧ ਏਸ਼ੀਆਈ ਬਾਜ਼ਾਰ ਲਈ ਇੱਕ ਮੁੱਖ ਦੁਆਰ ਰਿਹਾ ਹੈ ਅਤੇ ਸੰਚਾਰ ਲਈ ਇਸ ਕੋਲ ਇੱਕ ਵੱਡਾ ਸੜਕੀ ਤੇ ਰੇਲਮਾਰਗੀ ਢਾਂਚਾ ਹੈ ਅਤੇ ਇਸਦੇ ਨਾਲ ਹੀ ਸੂਬੇ ਕੋਲ ਹੋਰ ਵਿਕਾਸ ਲਈ ਹਵਾਈ ਆਵਾਜਾਈ ਦੇ ਖੇਤਰ ਵਿੱਚ ਵੀ ਬਹੁਤ ਸੰਭਾਵਨਾਵਾਂ ਹਨ। ਉਨ•ਾਂ ਕਿਹਾ ਕਿ ਸੂਬੇ ਦੇ ਚੰਗੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਨਿਵੇਸ਼ ਵਿੱਚ ਵਾਧਾ ਅੱਜ ਦੇ ਸਮੇਂ ਦੀ ਪ੍ਰਮੁੱਖ ਮੰਗ ਹੈ।
ਉਨ•ਾਂ ਕਿਹਾ ਸੂਬੇ ਵਿੱਚ ਵਪਾਰ ਤੇ ਨਿਵੇਸ਼ ਕਰਨ ਨੂੰ ਹੋਰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਨਿਵੇਸ਼ ਨੀਤੀ ਦਾ ਨਵੀਨੀਕਰਨ ਕੀਤਾ ਹੈ ਅਤੇ ਇਸ ਸਬੰਧੀ ਨਿਵੇਸ਼ਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਭਾਵੇਂ ਕਈ ਚੁਣੌਤੀਆਂ ਹਨ ਪਰ ਚੰਗੀਆਂ ਨੀਤੀਆਂ ‘ਤੇ ਆਧਾਰਤ ਸਾਡਾ ਆਰਥਿਕ ਢਾਂਚਾ ਸਾਨੂੰ ਤਰੱਕੀ ਦੇ ਰਾਹ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਿੱਚ ਸਹਾਈ ਹੋਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੂਬੇ ਦੇ ਰਾਜਪਾਲ ਨੇ ਕਿਹਾ ਕਿ ਸੂਬੇ ਦੇ ਆਰਥਿਕ ਵਿਕਾਸ ਦੇ ਮੱਦੇਨਜਰ ਆਈ.ਸੀ.ਐਸ.ਆਈ ਵੱਲੋਂ ਸਰਵਿਸ ਸੈਕਟਰ ਨੂੰ ਹੋਰ ਪ੍ਰਫੁੱਲਿਤ ਕਰਨ ਸਬੰਧੀ ਕਈ ਮਹੱਤਵਪੂਰਨ ਸੁਝਾਅ ਦਿੱਤੇ ਗਏ ਹਨ। ਸ੍ਰੀ ਬਦਨੌਰ ਨੇ ਪੰਜਾਬ ਦੇ ਐਨ.ਆਰ.ਆਈ ਮਾਮਲਿਆਂ ਬਾਰੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਵਾਸੀ ਪੰਜਾਬੀਆਂ ਸਬੰਧੀ ਨੀਤੀਆਂ ਬਣਾਉਣ ਸਮੇਂ ਇਸ ਸੰਮੇਲੜ ਦੌਰਾਨ ਉੱਭਰੇ ਮਹੱਤਵਪੂਰਨ ਸੁਝਾਵਾਂ ਨੂੰ ਧਿਆਨ ਵਿੱਚ ਰੱਖਣ ਲਈ ਸਬੰਧਤ ਅਧਿਕਾਰੀਆਂ ਨੂੰ ਵੀ ਕਿਹਾ ਤਾਂ ਜੋ ਇਨ•ਾਂ ਪਰਵਾਸੀ ਪੰਜਾਬੀਆਂ ਵੱਲੋਂ ਸੂਬੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਜਾ ਸਕੇ।
ਰਾਜਪਾਲ ਨੇ ਦੱਸਿਆ ਕਿ ਸਾਰਾ ਦਿਨ ਵੱਖ ਵੱਖ ਪੈਨਲ ਚਰਚਾਵਾਂ ਦੌਰਾਨ ਮੈਡੀਕਲ ਟੂਰਿਜ਼ਮ, ਬੈਂਕਿੰਗ ਅਤੇ ਵਿੱਤੀ ਸੇਵਾਵਾਂ, ਚੰਡੀਗੜ• ਨੂੰ ਉੱਤਰੀ ਭਾਰਤ ਦੇ ਇੱਕ ਫਾਈਨਾਂਸ਼ੀਅਲ ਹੱਬ ਵਜੋਂ ਉਭਾਰਨ, ਕਿੱਤਾ ਮੁਖੀ ਸਿੱਖਿਆ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਹੁਨਰ ਵਿਕਸਿਤ ਕਰਨ ਸਬੰਧੀ ਵਿਸ਼ਿਆਂ ‘ਤੇ ਵਿਚਾਰ ਚਰਚਾ ਵੀ ਕੀਤੀ ਗਈ।
ਨੌਜਵਾਨਾਂ ਲਈ ਵਿਦੇਸ਼ੀ ਅਤੇ ਘਰੇਲੂ ਖੇਤਰ ਵਿੱਚ ਰੋਜ਼ਗਾਰ ਤੇ ਉੱਦਮਕਾਰੀ ਦੇ ਨਵੇਂ ਰਾਹ ਖੋਲਣ ਸਬੰਧੀ ਬੋਲਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਹੁਨਰ ਵਿਕਾਸ ਵਿਭਾਗ ਵਿੱਚ ਹੁਨਰ ਅਤੇ ਇਮੀਗ੍ਰੇਸ਼ਨ ਬਿਊਰੋ ਦੀ ਸਥਾਪਨਾ, ਮੀਡੀਆ-ਐਂਟਰਟੇਨਮੈਂਟ ਉਦਯੋਗ ਵਿੱਚ ਸਿਨਮੈਟਿਕ ਟੂਰਿਜ਼ਮ ਅਤੇ ਢਾਂਚਾਗਤ ਵਿਕਾਸ ਕੁਝ ਅਜਿਹੇ ਖੇਤਰ ਹਨ ਜਿਨ•ਾਂ ਵਿੱਚ ਹੋਰ ਸੰਭਾਵਨਾਵਾਂ ਖੋਜਣ ਦੀ ਲੋੜ ਹੈ।
ਇਸ ਮੌਕੇ ਬੋਲਦਿਆਂ ਸ੍ਰੀ ਪ੍ਰੇਮ ਭੰਡਾਰੀ, ਇੱਕ ਐਨ.ਆਰ.ਆਈ, ਚੇਅਰਮੈਨ, ਜੈਪੁਰ ਫੁੱਟ, ਅਮਰੀਕਾ ਨੇ ਕਿਹਾ ਕਿ ਉਨ•ਾਂ ਦੀ ਸੰਸਥਾ ਨੇ ਅਪੰਗਤਾ ‘ਤੇ ਆਧਾਰਤ ਸੈਮੀਨਾਰ ਆਯੋਜਤ ਕਰਵਾਕੇ ਜਾਗਰੂਕਤਾ ਫੈਲਾਉਣ ਦਾ ਉਪਰਾਲਾ ਕੀਤਾ ਸੀ ਅਤੇ ਜਿਸਮਾਨੀ ਤੌਰ ‘ਤੇ ਅਪੰਗ ਲੋਕਾਂ ਨੂੰ ਮੁਫ਼ਤ ਕੈਂਪ ਲਗਾਉਣ ਤੋਂ ਇਲਾਵਾ ਵਿੱਤੀ ਸਹਾਇਤਾ ਵੀ ਦਿੱਤੀ ਸੀ। ਉਹ ਅਜਿਹੇ ਕੈਂਪ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਵਿੱਚ ਲਗਾਉਣ ਦਾ ਵੀ ਵਿਚਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਸ੍ਰੀ ਗੁਲਸ਼ਨ ਸ਼ਰਮਾ, ਡੀਜੀ,ਆਈਸੀਐਸਆਈ ਨੇ ਇਸ ਵਿਸ਼ੇਸ਼ ਦਿਨ ਦੀਆਂ ਹੋਰ ਗਤੀਵਿਧੀਆਂ ‘ਤੇ ਚਾਨਣਾ ਪਾਇਆ ਅਤੇ ਸ੍ਰੀ ਰਾਣਾ ਆਸ਼ੂਤੋਸ਼ ਕੁਮਾਰ ਸਿੰਘ, ਮੁੱਖ ਜਨਰਲ ਮੈਨੇਜਰ, ਐਸਬੀਆਈ ਤੇ ਸ੍ਰੀ ਵਿਸ਼ਾਲ ਬੱਤਰਾ, ਜੁਆਇੰਟ ਜਨਰਲ ਮੈਨੇਜਰ,ਆਈ.ਸੀ.ਆਈ.ਸੀ.ਆਈ ਬੈਂਕ ਨੇ ਵੀ ਪੰਜਾਬ ਦੀ ਆਰਥਿਕਤਾ ਦੇ ਮਜਬੂਤੀਕਰਨ ਤੇ ਸੇਵਾ ਖੇਤਰ ਨੂੰ ਪ੍ਰਫੁੱਲਿਤ ਕਰਨ ਸਬੰਧੀ ਆਪਣੇ ਸੁਝਾਅ ਤੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਸ੍ਰੀ ਐਸ.ਆਰ ਲੱਧੜ,ਆਈ.ਏ.ਐਸ,ਪ੍ਰਮੁੱਖ ਸਕੱਤਰ,ਐਨਆਰਆਈ ਮਾਮਲੇ,ਪੰਜਾਬ ਨੇ ਧੰਨਵਾਦ ਮਤਾ ਪੇਸ਼ ਕੀਤਾ।
ਇਸ ਮੌਕੇ ਮੌਜੂਦ ਹੋਰ ਪਤਵੰਤਿਆਂ ਵਿੱਚ ਐਨ.ਐਸ. ਕਲਸੀ , ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ ਅਤੇ ਜਨਰਲ ਕੇ.ਜੇ. ਸਿੰਘ ਅਤੇ ਮਸ਼ਹੂਰ ਪਰਵਾਸੀ ਪੰਜਾਬੀ ਤੇ ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਅਤੇ ਪੰਜਾਬ ਸਰਕਾਰ ਦੇ ਕਈ ਅਧਿਕਾਰੀ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …