ਐਨਐਸਯੂਆਈ ਵੱਲੋਂ ਤੇਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਤਾਨਾਸ਼ਾਹੀ ਸਰਕਾਰ ਉੱਤਰੀ ਹੈ ਮਨਮਰਜ਼ੀਆਂ ਤੇ -ਰਾਜਕਰਨ ਸਿੰਘ ਬੈਦਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਜਕਰਨ ਸਿੰਘ ਬੈਦਵਾਨ ਸੋਹਾਣਾ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਮਹਿੰਗਾਈ ਦੇ ਖ਼ਿਲਾਫ਼ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਇੱਥੋਂ ਦੇ ਫੇਜ਼-3\5 ਦੀਆਂ ਲਾਈਟਾਂ ਨੇੜੇ ਅੰਮ੍ਰਿਤ ਕਨਫੈਕਸ਼ਨਰੀ ਮੁਹਾਲੀ ਵਿਖੇ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨਐੱਸਯੂਆਈ ਦੇ ਸੂਬਾ ਜਨਰਲ ਸਕੱਤਰ ਰਾਜ ਕਰਨ ਬੈਦਵਾਨ ਸੋਹਾਣਾ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਲਗਾਤਾਰ ਤੇਜ਼ੀ ਨਾਲ ਪੜਾਅ ਦਰ ਪੜਾਅ ਵਧਦੀਆਂ ਜਾ ਰਹੀਆਂ ਹਨ, ਪ੍ਰੰਤੂ ਮੋਦੀ ਸਰਕਾਰ ਵੱਲੋਂ ਗਰੀਬ ਲੋਕਾਂ ਦੀ ਆਰਥਿਕਤਾ ਨੂੰ ਪ੍ਰਤੀ ਦਿਨ ਨਿਚੋੜਿਆ ਜਾ ਰਿਹਾ ਹੈ। ਇਸ ਦੌਰਾਨ ਮਹਿੰਗਾਈ ਨੂੰ ਲੈ ਕੇ ਲੋਕ ਬੁਰੀ ਤਰ੍ਹਾਂ ਭੜਕੇ ਹੋਏ ਸਨ। ਪਹਿਲਾਂ ਹੀ ਲੋਕ ਆਰਥਿਕਤਾ ਪੱਖੋਂ ਲੜਾਈ ਲੜ ਰਹੇ ਹਨ ਅਤੇ ਨਾਲ ਹੀ ਸੈਂਟਰ ਗੌਰਮਿੰਟ ਨੇ ਤੇਲ ਤੇ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਹਿਲਾਂ ਹੀ ਕਰੋਨਾਵਾਇਰਸ ਰੂਪੀ ਮਹਾਮਾਰੀ ਦੇ ਚੱਲਦਿਆਂ ਲੌਕਡਾਊਨ ਕਾਰਨ ਹਰ ਪਾਸੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਵੇਂ ਉਹ ਮਹਿੰਗਾਈ ਹੋਵੇ ਜਾਂ ਕੰਮਕਾਰ। ਇਸ ਲਈ ਸੈਂਟਰ ਗੌਰਮਿੰਟ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।
ਹੋਰ ਅੱਗੇ ਬੋਲਦੇ ਹੋਏ ਬੈਦਵਾਨ ਨੇ ਕਿਹਾ ਕਿ ਮੋਦੀ ਸਰਕਾਰ ਮਨਮਰਜ਼ੀਆਂ ਤੇ ਉਤਰੀ ਹੋਈ ਹੈ ਪ੍ਰੰਤੂ ਲੋਕ ਸਰਕਾਰ ਦੀਆਂ ਇਨ੍ਹਾਂ ਮਰਜ਼ੀ ਮਨਮਰਜ਼ੀਆਂ ਨੂੰ ਨਹੀਂ ਚੱਲਣ ਦੇਣਗੇ ਅਤੇ 2024 ਦੀ ਇਲੈਕਸ਼ਨ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨਮੋਲ ਗਿੱਲ, ਰਾਜੂ ਸ਼ਾਮਪੁਰ, ਗਗਨ ਬੈਦਵਾਨ, ਮਨਦੀਪ ਬੱਲੋਮਾਜਰਾ, ਤੇਜੀ ਚਿੱਲਾ, ਸੰਦੀਪ ਢਿੱਲੋਂ, ਅਮਨ ਗੁੱਜਰ ਸ਼ੈਲੀ ਬਿੰਮਬਰੋ ਅਤੇ ਲਵੀ ਸੱਗੀ ਨੇ ਇਸ ਪ੍ਰਦਰਸ਼ਨ ਵਿੱਚ ਭਾਗ ਲੈਂਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…