Nabaz-e-punjab.com

ਸੋਹਾਣਾ ਹਸਪਤਾਲ ਵਿੱਚ ਨਿਊਕਲੀਅਰ ਮੈਡੀਸਨ ਵਿਭਾਗ ਦੀ ਰਸਮੀ ਸ਼ੁਰੂਆਤ

ਅਤਿ ਆਧੁਨਿਕ ਪੈਟ ਸਿਟੀ ਸਕੈਨ ਤੇ ਗਾਮਾ ਕੈਮਰੇ ਤਕਨੀਕ ਦਾ ਕੈਂਸਰ ਪੀੜਤਾਂ ਨੂੰ ਮਿਲੇਗਾ ਲਾਭ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਵਿੱਚ ਨਿਊਕਲੀਅਰ ਮੈਡੀਸਨ ਵਿਭਾਗ ਦੀ ਸ਼ੁਰੂਆਤ ਹੋ ਗਈ ਹੈ। ਹਸਪਤਾਲ ਵਿੱਚ ਅਤਿ ਆਧੁਨਿਕ ਪੈਟ ਸਿਟੀ ਸਕੈਨ ਅਤੇ ਗਾਮਾ ਕੈਮਰਾ ਲਗਾਇਆ ਗਿਆ ਹੈ। ਪੈਟ ਸਿਟੀ ਸਕੈਨ ਨੂੰ ਜੀਈ ਕੰਪਨੀ ਤੋਂ ਜਦੋਂਕਿ ਗਾਮਾ ਕੈਮਰਾ ਸੀਮਨਸ ਕੰਪਨੀ ਤੋਂ ਮੰਗਵਾਇਆ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਨਵੀਂ ਤਕਨੀਕ ਦੇ ਰਾਹੀਂ ਹੁਣ ਸੋਹਾਣਾ ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਸੰਭਵ ਹੋ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਹਾਣਾ ਹਸਪਤਾਲ ਦੇ ਸਕੱਤਰ ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੈਟ ਸਿਟੀ ਸਕੈਨ ਵੱਖ ਵੱਖ ਤਰ੍ਹਾਂ ਦੇ ਕੈਂਸਰ ਦੇ ਇਲਾਜ ਲਈ ਸਭ ਤੋਂ ਵੱਧ ਵਰਤੋਂ ਵਿੱਚ ਆਉਣ ਵਾਲੀ ਅਤਿ ਆਧੁਨਿਕ ਤਕਨੀਕ ਹੈ। ਇਸ ਤਕਨੀਕ ਦੇ ਰਾਹੀਂ ਜਿੱਥੇ ਮਰੀਜ਼ ਵਿਚਲੇ ਕੈਂਸਰ ਦੀ ਕਿਸਮ ਲੱਭਣ ਦੇ ਵਿੱਚ ਮਦਦ ਮਿਲੇਗੀ ਉਥੇ ਹੀ ਮਰੀਜ਼ ਨੂੰ ਦਿੱਤੀ ਜਾਣ ਵਾਲੀ ਸਰਲ ਥਰੈਪੀ ਪ੍ਰਕਿਰਿਆ ਅਪਣਾਉਣ ਅਤੇ ਇਲਾਜ ਕਰਨ ਦੀ ਵਿਧੀ ਵੀ ਸੌਖੀ ਹੋਵੇਗੀ ਅਤੇ ਇਸ ਤਕਨੀਕ ਨਾਲ ਇਲਾਜ਼ ਵੀ ਬਿਹਤਰ ਹੋ ਜਾਵੇਗਾ।
ਨਿਊਕਲੀਅਰ ਮੈਡੀਸਨ ਵਿਭਾਗ ਦੀ ਸ਼ੁਰੂਆਤ ਕਰਨ ’ਤੇ ਹਸਪਤਾਲ ਦੇ ਚੇਅਰਮੈਨ ਭਾਈ ਦਵਿੰਦਰ ਸਿੰਘ ਖਾਲਸਾ ਨੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੈਂਸਰ ਨੂੰ ਲੈ ਕੇ ਆਮ ਤੌਰ ’ਤੇ ਲੋਕਾਂ ਵਿੱਚ ਬਹੁਤ ਡਰ ਦਾ ਮਾਹੌਲ ਹੁੰਦਾ ਹੈ, ਪ੍ਰੰਤੂ ਜੇਕਰ ਕਿਸੇ ਵੀ ਬਿਮਾਰੀ ਨੂੰ ਹਊਆ ਬਣਾ ਲੈ ਜਾਵੇ ਤਾਂ ਉਸ ਦੇ ਇਲਾਜ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ। ਇਸ ਲਈ ਮੈਡੀਕਲ ਇਲਾਜ ਦੇ ਨਾਲ ਨਾਲ ਕੈਂਸਰ ਦੇ ਮਰੀਜ਼ ਲਈ ਇੱਛਾ ਸ਼ਕਤੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵੇਂ ਵਿਭਾਗ ਦੀ ਸ਼ੁਰੂਆਤ ਕਰਨ ਦੇ ਨਾਲ ਟ੍ਰਾਈਸਿਟੀ ਦੇ ਨਾਲ ਸਬੰਧਤ ਪਿੰਡਾਂ ਨੂੰ ਇਸ ਦਾ ਭਰਪੂਰ ਲਾਭ ਮਿਲੇਗਾ। ਇਸ ਮੌਕੇ ਡਾ. ਗਗਨਦੀਪ ਸਿੰਘ ਸਚਦੇਵਾ, ਟਰੱਸਟੀ ਸੁਖਦੀਪ ਸਿੰਘ, ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਕੁਮਾਰ ਸੂਰੀ, ਕੈਂਸਰ, ਨਿਊਕਲੀਅਰ ਮੈਡੀਸਨ ਵਿਭਾਗ ਡਾਕਟਰ ਟੀਨੂ, ਡਾ. ਸੰਦੀਪ ਕੱਕੜ ਅਤੇ ਹਸਪਤਾਲ ਦਾ ਸਟਾਫ਼ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…