ਨਰਸਿੰਗ ਟ੍ਰੇਨਿੰਗ ਇੰਸਟੀਟਿਊਟਸ ਐਸੋਸੀਏਸ਼ਨ ਪੰਜਾਬ ਨੇ ਜੀ.ਐਨ.ਐਮ. ਦਾ ਕੋਰਸ ਬੰਦ ਨਾ ਕਰਨ ਦੇ ਸਰਕਾਰ ਦੇ ਫੈਸਲੇ ਦਾ ਕੀਤਾ ਸਵਾਗਤ

ਹਰ ਸਾਲ ਡੇਢ ਲੱਖ ਵਿਦਿਆਰਥੀ ਆਰਟਸ ਅਤੇ ਹੋਰ ਸਟ੍ਰੀਮ ਤੋਂ ਲੈਂਦੇ ਹਨ ਨਰਸਿੰਗ ਵਿੱਚ ਦਾਖਿਲਾ: ਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੋਹਾਲੀ, 5 ਨਵੰਬਰ:
ਸਿਹਤ ਅਤੇ ਪਰਵਾਰ ਕਲਿਆਣ ਮੰਤਰਾਲਾ, ਕੇਂਦਰ ਸਰਕਾਰ ਦੁਆਰਾ ਜਨਰਲ ਨਰਸਿੰਗ ਅਤੇ ਮਿਡਵਾਇਫਰੀ (ਜੀ.ਐਨ.ਐਮ.) ਦਾ ਕੋਰਸ ਬੰਦ ਨਾ ਕਰਨ ਦੇ ਫੈਸਲੇ ਨਾਲ ਜੀ.ਐਨ.ਐਮ. ਕਰਵਾਉਣ ਵਾਲੇ ਕਾਲਜਾਂ ਨੂੰ ਬਹੁਤ ਭਾਰੀ ਰਾਹਤ ਮਿਲੀ ਹੈ| ਨਰਸਿੰਗ ਟ੍ਰੇਨਿੰਗ ਇੰਸਟੀਟਿਊਟਸ ਐਸੋਸੀਏਸ਼ਨ ਪੰਜਾਬ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ|
ਜਿਕਰਯੋਗ ਹੈ ਕਿ ਇੰਡੀਅਨ ਨਰਸਿੰਗ ਕਾਉਂਸਿਲ ਨੇ ਜੀ.ਐਨ.ਐਮ. ਨੂੰ ਬੰਦ ਕਰਨ ਦਾ ਫੈਸਲਾ ਕਰਦੇ ਹੋਏ ਕਾਲਜਾਂ ਨੂੰ ਇਸਦੀ ਪਰਮਿਸ਼ਨ ਦੇਣ ਤੋਂ ਇਨਕਾਰ ਕੀਤਾ ਸੀ| ਹੁਣ ਇੰਡੀਅਨ ਨਰਸਿੰਗ ਕਾਉਂਸਿਲ ਨੂੰ ਦੁਬਾਰਾ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਦੇ ਹੋਏ ਇਸਦੀ ਇਜਾਜਤ ਦੇਣ ਦਾ ਫੈਸਲਾ ਕਰਨਾ ਪਵੇਗਾ।
ਨਰਸਿੰਗ ਟ੍ਰੇਨਿੰਗ ਇੰਸਟੀਟਿਊਟਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਹਰ ਸਾਲ ਲੱਗਭੱਗ ਡੇਢ ਲੱਖ ਵਿਦਿਆਰਥੀ, ਜੋ ਕਾਮਰਸ ਅਤੇ ਆਰਟਸ ਸਟਰੀਮ ਦੇ ਹੁੰਦੇ ਹਨ, ਜੀ.ਐਨ.ਐਮ. ਦੁਆਰਾ ਹੈਲਥ ਸਟਰੀਮ ਵਿੱਚ ਆ ਸਕਦੇ ਹਨ| ਉਨ੍ਹਾਂ ਨੇ ਕਿਹਾ ਕਿ 3 ਸਾਲ ਦੇ ਇਸ ਕੋਰਸ ਲਈ ਪੂਰੇ ਦੇਸ਼ ਵਿੱਚ 3000 ਤੋਂ ਜ਼ਿਆਦਾ ਕਾਲਜ ਹਨ|
ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਕੋਰੋਨਾ ਦੀ ਇਸ ਮਹਾਮਾਰੀ ਵਿੱਚ ਨਰਸਿੰਗ ਸਟਾਫ ਨੇ ਕੋਰੋਨਾ ਵਾਰੀਅਰਸ ਦੇ ਤੌਰ ਉੱਤੇ ਕੰਮ ਕੀਤਾ ਹੈ ਅਤੇ ਕੋਰੋਨਾ ਨਾਲ ਲੜਾਈ ਲੜਣ ਵਿੱਚ ਸਰਕਾਰ ਦੀ ਭਰਪੂਰ ਮਦਦ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕੋਰਸ ਬੰਦ ਕੀਤੇ ਜਾਣ ਨਾਲ ਨਰਸਿੰਗ ਸਟਾਫ ਦੀ ਬੜੀ ਭਾਰੀ ਕਿੱਲਤ ਹੋ ਸਕਦੀ ਸੀ ਇਸ ਲਈ ਹੁਣ ਸਰਕਾਰ ਦੇ ਇਸ ਫੈਸਲੇ ਨਾਲ ਕਾਲਜਾਂ ਤੇ ਵਿਦਿਅਰਥੀਆਂ ਨੂੰ ਵੀ ਰਾਹਤ ਮਿਲੀ ਹੈ ਅਤੇ ਨਰਸਿੰਗ ਸਟਾਫ ਵੀ ਪੂਰਾ ਹੋ ਸਕੇਗਾ|
ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਮੰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਬੀ.ਐਸ.ਸੀ. ਨਰਸਿੰਗ ਲਈ ਮਿਨਿਮਮ ਕਵਾਲੀਫਿਕੇਸ਼ਨ 10+2 ਸਾਇੰਸ ਹੈ ਜਦੋਂ ਕਿ ਜੀ.ਐਨ.ਐਮ. ਲਈ ਕਿਸੇ ਵੀ ਬੈਕਗਰਾਉਂਡ ਦਾ ਵਿਦਿਆਰਥੀ ਦਾਖਿਲਾ ਲੈ ਸਕਦਾ ਹੈ| ਉਨ੍ਹਾਂ ਨੇ ਕਿਹਾ ਕਿ ਜੋ ਵਿਦਿਆਰਥੀ ਇੱਥੋਂ ਜੀ.ਐਨ.ਐਮ. ਦਾ ਕੋਰਸ ਕਰਦੇ ਹਨ, ਉਨ੍ਹਾਂ ਨੂੰ ਵਿਦੇਸ਼ ਜਾਣ ਉੱਤੇ 3 ਤੋਂ 5 ਲੱਖ ਮਹੀਨਾ ਤਨਖਵਾਹ ਮਿਲਦੀ ਹੈ ਜਦੋਂ ਕਿ ਭਾਰਤ ਵਿੱਚ ਵੀ 50 ਹਾਜਰ ਤੋਂ ਲੱਖ ਰੁਪਏ ਮਹੀਨਾ ਤਨਖਵਾਹ ਹੈ| ਇਸ ਕਰਕੇ ਜੀ.ਐਨ.ਐਮ. ਕੋਰਸ ਬੰਦ ਨਹੀਂ ਹੋਣਾ ਚਾਹੀਦਾ ਹੈ| ਉਨ੍ਹਾਂ ਨੇ ਕਿਹਾ ਕਿ ਖਾਸ ਤੌਰ ਉੱਤੇ ਰੂਰਲ ਬੈਕਗਰਾਉਂਡ ਦੇ ਵਿਦਿਆਰਥੀ ਮੈਡੀਕਲ ਨੂੰ ਛੱਡ ਕੇ ਕਿਸੇ ਵੀ ਸਟਰੀਮ ਵਿੱਚ 10+2 ਕਰਦੇ ਹਨ ਕਿਉਂਕਿ ਉੱਥੇ ਸਰਕਾਰੀ ਸਕੂਲ ਹੀ ਜ਼ਿਆਦਾ ਹਨ| ਅਜਿਹੇ ਵਿਦਿਆਰਥੀਆਂ ਲਈ ਮੈਡੀਕਲ ਸਟਰੀਮ ਵਿੱਚ ਆਉਣ ਦਾ ਜੀ.ਐਨ.ਐਮ. ਸੁਨਹਰੀ ਮੌਕਾ ਬਣਦਾ ਹੈ|
ਸੰਸਥਾ ਦੇ ਚੇਅਰਮੈਨ ਡਾ ਐਮ.ਐਮ. ਆਨੰਦ ਨੇ ਕਿਹਾ ਕਿ ਜੋ ਵਿਦਿਆਰਥੀ ਜੀ.ਐਨ.ਐਮ. ਕਰਦੇ ਹਨ ਉਹ ਰੂਰਲ ਖੇਤਰ ਵਿੱਚ ਕੰਮ ਕਰਨ ਤੋਂ ਨਹੀਂ ਭੱਜਦੇ ਅਤੇ ਨਾ ਹੀ ਉਨ੍ਹਾਂ ਨੂੰ ਨਾਨ ਬਰੈਂਡਿਡ ਹਸਪਤਾਲਾਂ ਵਿੱਚ ਕੰਮ ਕਰਨ ਤੋਂ ਕੋਈ ਪਰਹੇਜ ਹੈ| ਇਸ ਨਾਲ ਰੂਰਲ ਖੇਤਰ ਦੇ ਮਰੀਜਾਂ ਨੂੰ ਨਰਸਿੰਗ ਦੀਆਂ ਸੇਵਾਵਾਂ ਆਰਾਮ ਨਾਲ ਉਪਲਬਧ ਹੁੰਦੇ ਹਨ| ਇਸ ਲਈ ਜੀ.ਐਨ.ਐਮ. ਦਾ ਕੋਰਸ ਬੇਹੱਦ ਜਰੂਰੀ ਹੈ|
ਸੰਸਥਾ ਦੇ ਅਹੁਦੇਦਾਰਾਂ ਕਰਨਲਲ ਬੀ.ਐਸ. ਗਰਚਾ (ਸੀ. ਮੀਤ ਪ੍ਰਧਾਨ), ਸੁਖਜਿੰਦਰ ਸਿੰਘ ਰੰਧਾਵਾ (ਮੀਤ ਪ੍ਰਧਾਨ), ਜੋਗਿੰਦਰ ਸਿੰਘ ਜਨ. ਸਕੱਤਰ, ਸ਼ਿਵ ਆਰਿਆ ਜਨ. ਸਕੱਤਰ, ਡਾ. ਸੁਖਵਿੰਦਰ ਸਿੰਘ ਵਿੱਤ ਸਕੱਤਰ, ਡਾ. ਸਾਹਿਲ ਮਿੱਤਲ ਸਕਤਰ ਅਤੇ ਪੁਨੀਤ ਬਾਵਾ ਜਾਇੰਟ ਸਕੱਤਰ ਨੇ ਭਾਰਤ ਸਰਕਾਰ ਦੇ ਪਰਵਾਰ ਕਲਿਆਣ ਮੰਤਰਾਲਾ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸਮਾਂ ਸਿਰ ਫੈਸਲਾ ਕਰਦੇ ਹੋਏ ਕਾਲਜਾਂ ਨੂੰ ਅਤੇ ਵਿਦਿਆਰਥੀਆਂ ਨੂੰ ਇਹ ਰਾਹਤ ਦਿੱਤੀ ਹੈ|

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …