nabaz-e-punjab.com

ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਪਟਿਆਲਾ ਵਿੱਚ ਵਿਸ਼ਾਲ ਸੋਭਾ ਯਾਤਰਾ ਕੱਢੀ

ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਸਮੇਤ ਕਾਂਗਰਸੀ ਤੇ ਹੋਰਨਾਂ ਆਗੂਆਂ ਨੇ ਵੀ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 24 ਅਕਤੂਬਰ:
ਭਗਵਾਨ ਵਾਲਮੀਕ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਵਾਲਮੀਕਿ ਪ੍ਰਗਟ ਉਤਸਵ ਕਮੇਟੀ (ਸ਼ਹਿਰੀ) ਪਟਿਆਲਾ ਵੱਲੋਂ ਕੱਢੀ ਗਈ ਇਸ ਸ਼ੋਭਾ ਯਾਤਰਾ ਦੀ ਪ੍ਰਧਾਨਗੀ ਵੀਰ ਜਤਿੰਦਰ ਕੁਮਾਰ ਪ੍ਰਿੰਸ ਪ੍ਰਧਾਨ ਵਾਲਮੀਕਿ ਉਤਸਵ ਕਮੇਟੀ (ਸ਼ਹਿਰੀ) ਪਟਿਆਲਾ ਅਤੇ ਵੀਰ ਮਨਜੀਤ ਸਿੰਘ ਮੋਨੂੰ ਚੇਅਰਮੈਨ ਵਾਲਮੀਕਿ ਪ੍ਰਗਟ ਉਤਸਵ ਕਮੇਟੀ (ਸ਼ਹਿਰੀ) ਪਟਿਆਲਾ ਦੀ ਅਗਵਾਈ ਵਿੱਚ ਕੱਢੀ ਗਈ। ਜਿਸ ਦੀ ਸ਼ੁਰੂਆਤ ਸ਼੍ਰਿਸ਼ਟੀਕਰਤਾ ਵਾਲਮੀਕਿ ਬ੍ਰਾਹਮਲਯ ਲਾਹੋਰੀ ਗੇਟ ਪਟਿਆਲਾ ਤੋਂ ਸ਼ੁਰੂ ਹੋ ਕੇ ਸ਼ੇਰੇ ਪੰਜਾਬ ਮਾਰਕੀਟ, ਤੱਵਕਲੀ ਮੋੜ, ਧਰਮਪੁਰਾ ਬਜ਼ਾਰ, ਅਦਾਲਤ ਬਜ਼ਾਰ, ਕਿਲਾ ਚੌਂਕ ਗੁੜ ਮੰਡੀ, ਸ਼ਾਹੀ ਸਮਾਧਾ ਕੜਾਹ ਵਾਲਾ ਚੌਂਕ ਨੂੰ ਹੁੰਦੀ ਹੋਈ ਸ਼੍ਰਿਸਟੀਕਰਤਾ ਵਾਲਮੀਕ ਬ੍ਰਾਹਮਲ ਧੀਰੂ ਨਗਰ ਵਿੱਚ ਪਹੁੰਚ ਕੇ ਸਮਾਪਤ ਹੋਈ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਤਰਫ਼ੋਂ ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂ ਕਿ ਜ਼ਿਲ੍ਹਾ ਕਾਂਗਰਸ ਪਟਿਆਲਾ ਦੇ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੂਰੀ ਅਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵੰਤੀ ਸੰਗਰ ਅਤੇ ਵੀਰ ਸੋਨੂੰ ਸੰਗਰ ਪ੍ਰਧਾਨ ਐਸ.ਸੀ. ਸੈੱਲ ਪਟਿਆਲਾ, ਰਾਜੇਸ਼ ਘਾਰੂ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਨੇ ਸ਼ਿਰਕਤ ਕੀਤੀ ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਸਿੰਘ ਖਹਿਰਾ ਕਮਿਸ਼ਨਰ ਨਗਰ ਨਿਗਮ ਪਟਿਆਲਾ, ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲਾ, ਯੋਗੇਸ਼ ਸ਼ਰਮਾ ਡੀਐਸਪੀ ਸਿਟੀ-1 ਪਟਿਆਲਾ ਸ੍ਰੀ ਰਾਹੁਲ ਕੋਸ਼ਿਕ ਇੰਸਪੈਕਟਰ ਕੋਤਵਾਲੀ ਪਟਿਆਲਾ ਜਾਨਪਾਲ ਸਿੰਘ ਐਸ.ਐਚ.ਓ ਥਾਣਾ ਲਾਹੋਰੀ ਗੇਟ ਪਟਿਆਲਾ ਰੂਪ ਲਾਲ, ਸੁਖਵਿੰਦਰ ਸਿੰਘ ਸੋਨੂੰ ਐਮਸੀ ਨੱਥੂ ਰਾਮ, ਰਵਿੰਰਦ ਟੋਨੀ ਐਮਸੀ, ਖੁਸ਼ ਸੇਠ ਕਾਂਗਰਸੀ ਆਗੂ ਸ਼੍ਰੀ ਨਰੇਸ਼ ਬੋਬੀ ਪ੍ਰਧਾਨ ਐਮ.ਡਬਲਿਯੂ.ਯੂ ਨਗਰ ਨਿਗਰ ਪਟਿਆਲਾ ਇਸ ਵਿਸ਼ਾਲ ਸੋਭਾ ਯਾਤਰਾ ਵਿੱਚ ਆਪਣੇ ਸੰਬੋਧਨ ਦੌਰਾਨ ਕੇ.ਕੇ. ਸ਼ਰਮਾ ਅਤੇ ਸੰਜੀਵ ਬਿੱਟੂ, ਪ੍ਰੇਮ ਕ੍ਰਿਸ਼ਨ ਪੂਰੀ ਨੇ ਆਖਿਆ ਕਿ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਨੇ ਸ੍ਰੀ ਰਾਮਾਇਣ ਦੀ ਰਚਨਾ ਕੀਤੀ ਅਤੇ ਅਨੇਕਾ ਗ੍ਰੰਥ ਲਿਖ ਕੇ ਪੁਰੀ ਮਾਨਵਤਾ ਨੂੰ ਜੀਵਨ ਦਾ ਰਾਹ ਦਿਖਾਇਆ ਅਤੇ ਸਾਨੂੰ ਸਾਰਿਆ ਨੂੰ ਪ੍ਰਮਾਤਮਾ ਦੇ ਦਿਖਾਏ ਹੋਏ ਰਸਤੇ ’ਤੇ ਚੱਲਣ ਦੀ ਲੋੜ ਹੈ ਅਤੇ ਉਨ੍ਹਾਂ ਨੇ ਪੂਰੇ ਵਾਲਮੀਕ ਭਾਈਚਾਰੇ ਨੂੰ ਪਾਵਨ ਪ੍ਰਗਟ ਦਿਵਸ ਦੀ ਵਧਾਈ ਦਿੱਤੀ।
ਉਨ੍ਹਾਂ ਦੇ ਨਾਲ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਖਹਿਰਾ ਕਮਿਸ਼ਨ ਨਗਰ ਨਿਗਮ ਪਟਿਆਲਾ ਅਤੇ ਸ੍ਰੀਮਤੀ ਵੰਤੀ ਸੰਗਰ ਚੇਅਰਮੈਨ ਐਸਸੀ ਸੈਲ ਅਤੇ ਰਾਜੇਸ਼ ਘਾਰੂ, ਵੀਰ ਜਤਿੰਦਰ ਕੁਮਾਰ ਪ੍ਰਿੰਸ, ਮਨਜੀਤ ਸਿੰਘ ਮੋਨੂੰ, ਨਰੇਸ਼ ਬੋਬੀ, ਸ਼ੈਲੰਦਰ ਮੌਂਟੀ, ਸੁਨੀਲ ਬਢਲਾਨ, ਕਮਲ ਨਾਹਰ, ਰਾਜੇਸ਼ ਸਭਰਵਾਲ, ਸੋਹਨ ਲਾਲ ਜ਼ਖ਼ਮੀ, ਅਮਰਜੀਤ ਸਹੋਤਾ, ਮੋਹਨ ਲਾਲ ਅਟਵਾਲ, ਸਤਪਾਲ ਗਿੱਲ, ਓਮ ਪ੍ਰਕਾਸ਼ ਸਹੋਤਾ, ਸ਼ਾਮ ਲਾਲ, ਦਲਵੀਰ ਸਿੰਘ ਟਿਵਾਣਾ, ਜਸਵੀਰ ਜੱਸੀ, ਗੋਬਿੰਦ ਅਟਵਾਲ, ਸੰਜੇ ਟਾਂਕ, ਕਾਲਾ ਰਾਮ, ਮੋਹਨ ਲਾਲ ਬੁੰਦਾ, ਅਜੇ ਕੁਮਾਰ ਸੀਪਾ, ਗੁਰਮੀਤ ਬਢਲਾਨ, ਬਿਲੂ ਕਲਿਆਣ, ਜਤਿੰਦਰ ਧਾਰੀਵਾਲ, ਹੈਪੀ ਪੋਚੇ, ਓਮ ਗੋਪਾਲ, ਪ੍ਰਦੀਪ ਕਲਿਆਣ, ਉਪਿੰਦਰ ਛਾਂਗਾ, ਰਾਜੇਸ਼ ਜੱਸੀ, ਦਵਿੰਦਰ ਸਿੰਘ, ਵਿਜੈ ਸ਼ਾਹ, ਵਿਕਰਮ ਨਾਹਰ, ਹਨੀ ਮੱਟੂ, ਸੁਨੀਲ ਕੁਮਾਰ ਜੀਵਨ ਦਾਸ ਗਿੱਲ, ਆਸ਼ਾ ਰਾਣੀ, ਰਾਜਨ ਪ੍ਰੋਚੇ, ਲਵਲੀ ਅਛੂਤ, ਰਜਿੰਦਰ ਮੱਟੂ, ਖੁਸ਼ਵਿੰਦਰ ਕਲਿਆਣ, ਰਾਮ ਚੰਦਰ ਟਾਂਕ, ਚਮਨ ਲਾਲ ਟਾਂਕ, ਈਸ਼ ਕੁਮਾਰ, ਹਨੀ ਭੱਲਾ, ਰਾਜੀਵ ਗਾਂਮਾ ਆਦਿ ਇਨ੍ਹਾਂ ਸਾਰਿਆ ਨੇ ਪੁਜੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅੇਤ ਸਾਰੇ ਹੀ ਆਗੂ ਸਹਿਬਾਨਾਂ ਵੱਲੋਂ ਸ਼ੋਭਾ ਯਾਤਰਾ ਵਿੱਚ ਪੁਜੇ ਵਾਲਮੀਕਿ ਭਾਈ ਚਾਰੇ ਨੂੰ ਪ੍ਰਗਟ ਦਿਵਸ ਦੇ ਮੌਕੇ ਤੇ ਵਧਾਈਆਂ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …