ਸਿਹਤ ਮੰਤਰੀ ਦੇ ਨਿਰਦੇਸ਼ਾਂ ਤਹਿਤ ਸਮੱਸਿਆਵਾਂ ਦੇ ਹੱਲ ਲਈ ਬਲੌਂਗੀ ਵਿੱਚ ਖੋਲ੍ਹਿਆ ਦਫ਼ਤਰ

ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਨੇ ਕੀਤਾ ਉਦਘਾਟਨ, ਕੌਂਸਲਰ ਬਲਜੀਤ ਕੌਰ ਨੂੰ ਲਗਾਇਆ ਦਫ਼ਤਰ ਇੰਚਾਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਪਿੰਡ ਬਲੌਗੀ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਕੰਮ-ਕਾਜ ਲਈ ਇੱਧਰ ਉੱਧਰ ਦੀ ਭੱਜ ਨੱਠ ਤੋਂ ਬਚਾਉਣ ਲਈ ਅੱਜ ਪਿੰਡ ਬਲੌਂਗੀ ਵਿਖੇ ਇੱਕ ਦਫ਼ਤਰ ਖੋਲ੍ਹਿਆ ਗਿਆ। ਪਿੰਡ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਖੋਲ੍ਹੇ ਗਏ ਇਸ ਦਫ਼ਤਰ ਦਾ ਉਦਘਾਟਨ ਅੱਜ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਕੀਤਾ ਗਿਆ। ਵਾਰਡ ਨੰਬਰ-7 ਤੋਂ ਨਿਗਮ ਕੌਂਸਲਰ ਬੀਬੀ ਬਲਜੀਤ ਕੌਰ ਨੂੰ ਦਫ਼ਤਰ ਇੰਚਾਰਜ ਲਗਾਇਆ ਗਿਆ। ਇਸ ਮੌਕੇ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਿੰਡ ਬਲੌਂਗੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਇੱਥੋਂ ਦੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬਲੌਂਗੀ ਦਾ ਡਰੇਨੇਜ ਸਿਸਟਮ ਬਹੁਤ ਜਲਦ ਅਪਗ੍ਰੇਡ ਕੀਤਾ ਜਾ ਰਿਹਾ ਹੈ। ਅੱਜ ਖੋਲ੍ਹੇ ਗਏ ਦਫ਼ਤਰ ਬਾਰੇ ਮੇਅਰ ਨੇ ਕਿਹਾ ਕਿ ਲੋਕਾਂ ਨੂੰ ਨੀਲੇ ਕਾਰਡ, ਬੁਢਾਪਾ ਤੇ ਵਿਧਵਾ ਪੈਨਸ਼ਨਾਂ ਆਦਿ ਸਮੇਤ ਹਰ ਪ੍ਰਕਾਰ ਦੇ ਕੰਮਾਂ ਦੇ ਫਾਰਮ ਆਦਿ ਭਰਨ ਵਿੱਚ ਮੱਦਦ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਇੱਧਰ ਉੱਧਰ ਭੱਜ ਦੌੜ ਨਾ ਕਰਨੀ ਪਵੇ ਅਤੇ ਨਾ ਹੀ ਗਰੀਬ ਲੋਕਾਂ ਨੂੰ ਇਨ੍ਹਾਂ ਛੋਟੇ-ਛੋਟੇ ਕੰਮਾਂ ਲਈ ਪੈਸੇ ਖਰਚ ਕਰਨੇ ਪੈਣ।
ਇਸ ਤੋਂ ਪਹਿਲਾਂ ਕੌਂਸਲਰ ਬੀਬੀ ਬਲਜੀਤ ਕੌਰ ਦੀ ਅਗਵਾਈ ਹੇਠ ਲੋਕਾਂ ਵੱਲੋਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਾ ਫੁੱਲਾਂ ਦੇ ਬੁੱਕਿਆਂ ਨਾਲ ਸਵਾਗਤ ਕੀਤਾ। ਬੀਬੀ ਬਲਜੀਤ ਕੌਰ ਨੇ ਸਿਹਤ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਦਾ ਇੱਥੇ ਦਫ਼ਤਰ ਖੋਲ੍ਹਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਲੋਕਾਂ ਦੀ ਹਰ ਸਮੱਸਿਆ ਦੇ ਹੱਲ ਇਸ ਦਫ਼ਤਰ ਰਾਹੀਂ ਕੀਤੇ ਜਾਣਗੇ।
ਇਸ ਮੌਕੇ ਕੁਲਦੀਪ ਸਿੰਘ ਬਿੱਟੂ, ਮਨਜੀਤ ਸਿੰਘ, ਰਿਸ਼ੀ ਬਾਵਾ, ਵੀਰ ਪ੍ਰਤਾਪ, ਸਤਨਾਮ ਸਿੰਘ, ਕੁਲਵੰਤ ਰਾਣਾ, ਭਿੰਦਰ ਕੌਰ ਸਾਬਕਾ ਸਰਪੰਚ, ਮਨਦੀਪ, ਬੰਸਲ ਅਸ਼ੋਕ, ਬਹਾਦਰ ਸਿੰਘ ਸਰਪੰਚ, ਕੰਗ ਪੰਚ, ਰਾਜੂ ਸਰਪੰਚ, ਸਤਨਾਮ ਨੰਬਰਦਾਰ, ਰਾਣਾ, ਰਾਮਨਾਥ, ਦਲੀਪ ਸਿੰਘ, ਬਾਲਾ ਜੀ (ਸਾਰੇ ਪੰਚ), ਕਰਮਜੀਤ ਸਿੰਘ ਸੈਣੀ, ਅਵਤਾਰ ਸਿੰਘ ਆਦਿ ਵੀ ਹਾਜ਼ਰ ਸਨ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…