Share on Facebook Share on Twitter Share on Google+ Share on Pinterest Share on Linkedin ਜੇਕਰ ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਬਦਲੀ ਬਾਰਡਰ ’ਤੇ ਹੋਵੇਗੀ: ਜਗਮੋਹਨ ਕੰਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 3 ਜੂਨ ਜੇਕਰ ਕਿਸੇ ਅਫਸਰ ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂ ਕੰਮਾਂ ਨੂੰ ਲਟਕਾਇਆ ਤਾਂ ਬਦਲੀ ਅੰਮ੍ਰਿਤਸਰ ਬਾਰਡਰ ਦੀ ਹੋਵੇਗੀ। ਇਹ ਤਾੜਨਾ ਭਰੇ ਸ਼ਬਦ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਬਲਾਕ ਮਾਜਰੀ ਦਫਤਰ ਵਿਖੇ ਅਫ਼ਸਰਾਂ ਅਤੇ ਵਰਕਰਾਂ ਦੀ ਸਾਝੀਂ ਮੀਟਿੰਗ ਦੌਰਾਨ ਕਹੇ। ਕੰਗ ਨੇ ਕਿਹਾ ਕਿ ਅਜੇ ਵੀ ਕੁਝ ਅਫਸਰਾਂ ਅਤੇ ਕਰਮਚਾਰੀਆਂ ਦੇ ਦਿਮਾਗਾਂ ਵਿੱਚ ਅਕਾਲੀ ਭਾਜਪਾ ਦਾ ਹੀ ਫਾਤੂਰ ਬੈਠਾ ਹੋਇਆ ਹੈ, ਜੋ ਕਿ ਕੱਢਣਾ ਬਹੁਤ ਜਰੂਰੀ ਹੈ। ਉਨ੍ਹਾਂ ਸਪਸਟ ਕੀਤਾ ਕਿ ਮੈਂ ਵਿਤਕਰੇ ਬਾਜੀ ਤੋਂ ਉਪਰ ਉਠਕੇ ਹਮੇਸ਼ਾ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਇਲਾਕੇ ਦੇ ਹਰ ਪਿੰਡ ਵਿੱਚ ਸੜਕਾਂ ਦੀ ਤਰਸਯੋਗ ਹਾਲਤ ਹੈ। ਇਸ ਮੌਕੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਡੀ.ਕੇ ਸਾਲਦੀ, ਬੀ.ਡੀ.ਪੀ.ਓ ਦਿਲਾਵਰ ਕੌਰ, ਤਹਿਸੀਲਦਾਰ ਖਰੜ ਸੇਖੋਂ, ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਸਿੰਘ ਧੂਤ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਿਰ ਸਨ। ਇਸ ਮੌਕੇ ਚੇਅਰਮੈਨ ਸਰਪੰਚ ਬਲਕਾਰ ਸਿੰਘ ਭੰਗੂ ਕਿਸਾਨ ਮਜ਼ਦੂਰ ਸੈਲ ਜਿਲ੍ਹਾ ਮੁਹਾਲੀ, ਰਾਣਾ ਕੁਸਲਪਾਲ ਪ੍ਰਧਾਨ ਯੂਥ ਕਾਂਗਰਸ, ਯੂਥ ਆਗੂ ਰਵਿੰਦਰ ਸਿੰਘ ਬਿੱਲਾ ਗੁਰ ਫਤਿਹ ਟਿੰਬਰ ਕੁਰਾਲੀ, ਰਣਜੀਤ ਸਿੰਘ ਖੱਦਰੀ, ਹਰਜੀਤ ਸਿੰਘ ਮਾਣਕਪੁਰ ਸਰੀਫ਼, ਬਾਬਾ ਰਾਮ ਸਿੰਘ ਮਾਣਕਪੁਰ, ਰਣਜੀਤ ਸਿੰਘ ਨਗਲੀਆਂ, ਗੁਰਮੀਤ ਸਿੰਘ ਢਕੋਰਾਂ, ਸਰਪੰਚ ਹਰਕੀਰਤ ਸਿੰਘ ਵਜੀਦਪੁਰ ਆਦਿ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ