Share on Facebook Share on Twitter Share on Google+ Share on Pinterest Share on Linkedin ‘ਪ੍ਰਭ ਆਸਰਾ’ ਵਿੱਚ ਸਾਂਝ ਕੇਂਦਰ ਦੇ ਅਧਿਕਾਰੀਆਂ ਨੇ ਕੀਤਾ ਪੁਲੀਸ ਮੋਬਾਈਲ ਐਪ ਬਾਰੇ ਜਾਗਰੂਕ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਅਕਤੂਬਰ: ਜਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਤੇ ਪਬਲਿਕ ਤੇ ਪੁਲਿਸ ਦੇ ਵਿੱਚ ਵਧੀਆ ਸਬੰਧ ਕਾਇਮ ਕਰਨ ਲਈ ਮੁਹਿੰਮ ਆਰੰਭੀ ਮੁਹਿੰਮ ਤਹਿਤ ਅਮਰੋਜ ਸਿੰਘ ਡੀ.ਐਸ.ਪੀ. ਦੀ ਨਿਗਰਾਨੀ ਹੇਠ ਇੰਚਾਰਜ ਸਾਂਝ ਕੇਂਦਰ ਕੁਰਾਲੀ ਦੇ ਇੰਚਾਰਜ ਮੋਹਣ ਸਿੰਘ ਸਹਾਇਕ ਥਾਣੇਦਾਰ ਵੱਲੋਂ ‘ਪ੍ਰਭ ਆਸਰਾ’ ਸੰਸਥਾ ਦੇ ਕਰਮਚਾਰੀਆਂ ਨੂੰ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੀਆਂ ਮੋਬਾਇਲ ਐਪ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਪੁਲਿਸ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਮੋਹਣ ਸਿੰਘ ਨੇ ਮੋਬਾਇਲ ਐਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਮਚਾਰੀਆਂ ਨੂੰ ਇਹ ਐਪ ਆਪਣੇ ਫੋਨਾਂ ਵਿੱਚ ਡਾਊਨਲੋਡ ਕਰਵਾਈਆ ਤੇ ਇਨ੍ਹਾਂ ਐਪਸ ਸਬੰਧੀ ਹੋਰਨਾਂ ਨੂੰ ਵੀ ਜਾਣੂ ਕਰਵਾਉਣ ਲਈ ਪ੍ਰੇਰਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਤੁਸੀ ਆਪਣੇ ਫੋਨ ਤੇ ਡਾਊਨਲੋਡ ਕਰਕੇ ਪੰਜਾਬ ਪੁਲਿਸ ਦੇ ਸਾਰੇ ਅਫਸਰਾਂ ਦੇ ਸਮੇਤ ਮੋਬਾਇਲ ਨੰਬਰ ਪ੍ਰਾਪਤ ਕਰ ਸਕਦੇ ਹੋ, ਤੇ ਤੁਹਾਡੇ ਨੇੜੇ ਕਿਹੜੇ-ਕਿਹੜੇ ਪੁਲਿਸ ਥਾਣੇ ਪੈਂਦੇ ਹਨ,ਉਸ ਸਮੇਂ ਤੁਸੀ ਕਿਸ ਥਾਣੇ ਦੇ ਏਰੀਏ ਵਿੱਚ ਹੋ, ਤੁਹਾਡੇ ਨੇੜੇ ਦੇ ਸਾਂਝ ਕੇਂਦਰ ਕਿਹੜੇ ਹਨ ਤੇ ਉਥੇ ਕਿਹੜੇ-ਕਿਹੜੇ ਅਫਸਰ ਲੱਗੇ ਹਨ, ਸਮੇਤ ਮੋਬਾਇਲ ਨੰਬਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਨੇ ਐਪ ਤੇ ਪੁਲਿਸ ਵੱਲੋਂ ਦਿੱਤੀ ਜਾਣ ਵਾਲੀ ਸਹੂਲਤ ਜਿਵੇਂ ਆਰਟੀਕਲ ਦੀ ਗੁੰਮਸੁਦਗੀ ਦੀ ਡੀ.ਡੀ.ਆਰ ਦਰਜ ਕਰਨੀ, ਅਨਟਰੇਸ ਕਾਪੀ, ਪਾਸਪੋਰਟ ਦੀ ਸਥਿਤੀ, ਐਨ.ਓ.ਸੀ, ਪੀ.ਸੀ.ਸੀ.,ਆਪਣੀ ਸਿਕਾਇਤ ਦੀ ਸਥਿਤੀ,ਅਨਕਲੇਮਡ ਵਹੀਕਲ,ਚੋਰੀ ਹੋਏ ਵਾਹਨ,ਗੁਆਚੇ ਵਿਅਕਤੀਆਂ ਦੀ ਲਿਸਟ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਨ੍ਹਾਂ ਐਪਸ ਦੀ ਵਰਤੋਂ ਕਰਨ ਨਾਲ ਆਪਣੇ ਸਮੇਂ ਨੂੰ ਵੀ ਬਚਾਇਆ ਜਾ ਸਕਦਾ ਹੈ ਤੇ ਰਿਸਵਤ ਖੋਰੀ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ