Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਇਲੈਕਟ੍ਰਿਕ ਕਾਰਾਂ ਤੇ ਬੱਸਾਂ ਚਲਾਉਣ ਨੂੰ ਲੈ ਕੇ ਚੀਨ ਦੀ ਵੱਡੀ ਕੰਪਨੀ ਜ਼ਿਨਲੌਂਗ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਵਿੱਤੀ ਮਦਦ ਲਈ ਕਰੇਗੀ ਕਰਾਰ, ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਮੋਬਾਈਲ ਫੋਨਾਂ ਲਈ ਬਣਾਏਗੀ ਪ੍ਰਸਤਾਵ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ: ਰਾਜ ਸਰਕਾਰ ਦੀਆਂ ਪੰਜਾਬ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਚੀਨ ਦੀ ਵੱਡੀ ਨਾਮੀ ਕੰਪਨੀ ਜ਼ਿਨਲੌਂਗ ਨੇ ਅੰਮ੍ਰਿਤਸਰ ਵਿੱਚ ਇਲੈਕਟ੍ਰਿਕ ਕਾਰਾਂ ਅਤੇ ਬੱਸਾਂ ਚਲਾਉਣ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਜਿਹੜਾ ਕਿ ਬਾਅਦ ਵਿੱਚ ਦੂਜੇ ਸਮਾਰਟ ਸ਼ਹਿਰਾਂ ਜਲੰਧਰ ਅਤੇ ਲੁਧਿਆਣਾ ਵਿੱਚ ਵੀ ਲਾਗੂ ਹੋਵੇਗਾ। ਕੰਪਨੀ ਵੱਲੋਂ ਰਾਜ ਵਿੱਚ ਇਲੈਕਟ੍ਰੀਕਲ ਵ੍ਹੀਕਲ ਮੈਨੂਫੈਕਚਰਿੰਗ ਦੀ ਸਥਾਪਨਾ ਵੀ ਪ੍ਰਸਤਾਵ ਵਿੱਚ ਸ਼ਾਮਲ ਕੀਤੀ ਗਈ। ਕੰਪਨੀ ਵੱਲੋਂ ਲੜੀਵਾਰ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਜਿਨ੍ਹਾਂ ਵਿੱਚ ਸਮਾਰਟ ਸ਼ਹਿਰਾਂ ਲਈ ਸਮਾਰਟ ਤਕਨਾਲੋਜੀ, ਕਾਰੋਬਾਰ ਦੀ ਸਥਾਪਤੀ ਲਈ ਫੰਡ ਮੁਹੱਈਆ ਕਰਾਉਣੇ, ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਵਿਕਾਸ, ਸ਼ੁਰੂੁਆਤੀ ਸਰਗਰਮੀਆਂ, ਈ-ਪ੍ਰਗਤੀ ਆਦਿ ਦੇ ਖੇਤਰ ਵਿੱਚ ਮਾਲੀ ਮਦਦ ਲਈ ਪੰਜਾਬ ਸਰਕਾਰ ਨਾਲ ਮੈਸ. ਜ਼ੈਡ.ਟੀ.ਈ.ਸੋਫਟ ਤਕਨਾਲੋਜੀ ਕੰਪਨੀ ਰਾਹੀਂ ਕਰਾਰ ਕੀਤਾ ਜਾਵੇਗਾ। ਇਹ ਫੈਸਲਾ ਜ਼ੂਹਹਾਏ ਜ਼ਿਨਲੌਂਗ ਕੰਪਨੀ ਦੇ ਭਾਰਤ ਵਿੱਚ ਸੀ.ਈ.ਓ. ਐਲੈਕਸ ਲੀਅ ਸਮੇਤ ਆਏ ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਵਿਚਾਰਾਂ ਉਪਰੰਤ ਲਿਆ। ਪੰਜਾਬ ਵਿੱਚ ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਦਿੱਤੇ ਜਾਣ ਵਾਲੇ ਮੋਬਾਇਲ ਸੈਟਾਂ ਸਬੰਧੀ ਕੰਪਨੀ ਵੱਲੋਂ ਪ੍ਰਸਤਾਵ ਰੱਖਿਆ ਗਿਆ ਕਿ ਉਹ ਆਪਣੇ ਬ੍ਰੈਂਡ ਲੀਕੋ ਹੇਠ, ਇਹ ਸਕੀਮ ਜੋ ਸਰਕਾਰ ਵੱਲੋਂ ਜਲਦ ਲਾਗੂ ਕੀਤੀ ਜਾ ਰਹੀ ਹੈ, ਮੋਬਾਇਲ ਫੋਨ ਮੁਹੱਈਆ ਕਰਵਾਏਗੀ। ਇਲੈਕਟ੍ਰਿਕ ਬੱਸਾਂ ਅਤੇ ਕਾਰਾਂ ਚਲਾਉਣ ਦੇ ਪ੍ਰਸਤਾਵ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜ਼ਿਨਲੌਂਗ ਇਹ ਸਕੀਮ ਅੰਮ੍ਰਿਤਸਰ ਵਿੱਚ ਪਾਇਲਟ ਪ੍ਰੋਜੈਕਟ ਰਾਹੀਂ ਸ਼ੁਰੂ ਕਰੇਗਾ ਜੋ ਅਗਲੇ ਪੜਾਅ ਵਿੱਚ ਦੂਜੇ ਸਮਾਰਟ ਸ਼ਹਿਰਾਂ ਵਿੱਚ ਵੀ ਲਾਗੂ ਹੋਵੇਗੀ। ਇਹ ਸਕੀਮ ਪਹਿਲਾਂ ਹੀ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਲੀਜ਼ ਮਾਡਲ ’ਤੇ ਲਾਗੂ ਹੋਣ ਦੇ ਪੈਟਰਨ ’ਤੇ ਸ਼ੁਰੂ ਕਰਨ ਦਾ ਪ੍ਰਸਤਾਵ ਹੈ ਜਿਸ ਨਾਲ ਵਪਾਰਕ ਇਲੈਕਟ੍ਰਿਕ ਵ੍ਹੀਕਲਾਂ ਦੀਆਂ ਟਿਕਟਾਂ ਦੀ ਵਿਕਰੀ ਰਾਹੀਂ ਮਾਲੀਆ ਪੈਦਾ ਕੀਤਾ ਜਾ ਸਕਦਾ ਹੈ। ਸ੍ਰੀ ਲੀਅ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੈਟ੍ਰੋਲ-ਡੀਜ਼ਲ ਵਾਲੇ ਵ੍ਹੀਕਲਾਂ ਦੀ ਥਾਂ ਅੰਮ੍ਰਿਤਸਰ ਵਰਗੇ ਸ਼ਹਿਰ ਵਿੱਚ ਇਲੈਕਟ੍ਰਿਕ ਵ੍ਹੀਕਲ ਬਹੁਤ ਕਾਮਯਾਬ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਸਬੰਧੀ ਕੰਪਨੀ ਵੱਲੋਂ ਨਮੂਨੇ ਵਜੋਂ ਇਲੈਕਟ੍ਰਿਕ ਵ੍ਹੀਕਲ ਸਮਾਰਟ ਸ਼ਹਿਰਾਂ ਵਿੱਚ ਲਿਆਂਦੇ ਜਾਣਗੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਵ੍ਹੀਕਲਾਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। ਇਸੇ ਤਰ੍ਹਾਂ ਉਨ੍ਹਾਂ ਊਰਜਾ ਸਟੋਰੇਜ ਸਿਸਟਮ ਵਿੱਚ ਵੀ ਡੂੰਘੀ ਦਿਲਚਸਪੀ ਦਿਖਾਉਂਦਿਆਂ ਕਿਹਾ ਕਿ ਇਸ ਨਾਲ ਰਾਜ ਦਾ ਵਾਤਾਵਰਨ ਸਾਫ, ਹਰਿਆ-ਭਰਿਆ ਅਤੇ ਪ੍ਰਦੂਸ਼ਨ ਰਹਿਤ ਕੀਤਾ ਜਾ ਸਕਦਾ ਹੈ। ਸ੍ਰੀ ਲੀਅ ਨੇ ਪੰਜਾਬ ਵਿੱਚ ਇਲੈਕਟ੍ਰਿਕ ਵ੍ਹੀਕਲ ਬਣਾਉਣ ਵਾਲਾ ਯੂਨਿਟ ਸਥਾਪਤ ਕਰਨ ਸਬੰਧੀ ਪ੍ਰਸਤਾਵ ਵੀ ਰੱਖਿਆ। ਕੈਪਟਨ ਅਮਰਿੰਦਰ ਸਿੰਘ ਨੇ ਕੰਪਨੀ ਨੂੰ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਫੈਕਟਰੀ ਲਗਾਉਣ ਲਈ ਮਦਦ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਨੀਤੀ ਘੜ ਰਹੀ ਹੈ ਕਿਉਂਕਿ ਇਸ ਨਾਲ ਊਰਜਾ ਦੀ ਬੱਚਤ ਦੇ ਨਾਲ-ਨਾਲ ਵਾਤਾਵਰਨ ਵੀ ਸਿਹਤਮੰਦ ਰਹੇਗਾ। ਉਨ੍ਹਾਂ ਇਲੈਕਟ੍ਰਿਕ ਵ੍ਹੀਕਲਾਂ ਦੀ ਵਪਾਰਕ ਅਤੇ ਨਿੱਜੀ ਵਰਤੋਂ ਨੂੰ ਹੁਲਾਰਾ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਕੰਪਨੀ ਨੂੰ ਇਸ ਸਬੰਧੀ ਲੋਕਲ ਭਾਈਵਾਲੀ ਦੀ ਵੀ ਪੇਸ਼ਕਸ਼ ਕੀਤੀ। ਸ੍ਰੀ ਲੀਅ ਵੱਲੋਂ ਰੱਖੇ ਪ੍ਰਸਤਾਵ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਅਮਲੀ ਜਾਮਾ ਪਹਿਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੰਪਨੀ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਵਿੱਚ ਵਪਾਰਕ ਸਰਗਰਮੀਆਂ ਦੇ ਅਸੀਮ ਮੌਕਿਆਂ ਦੇ ਨਾਲ-ਨਾਲ ਨਿਵੇਸ਼ ਦੇ ਸਾਜ਼ਗਾਰ ਵਾਤਾਵਰਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਅੰਦਰ ਪੇਸ਼ੇਵਰ ਕਾਰੀਗਰਾਂ ਦੀ ਵੀ ਭਰਮਾਰ ਹੈ ਜੋ ਕੰਪਨੀ ਦੇ ਪ੍ਰੋਜੈਕਟ ਨੂੰ ਕਾਮਯਾਬ ਕਰਨ ਵਿੱਚ ਸਹਾਈ ਹੋਣਗੇ। ਉਨ੍ਹਾਂ ਸ੍ਰੀ ਲੀਅ ਨੂੰ ਦੱਸਿਆ ਕਿ ਪ੍ਰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਤਹਿਤ ਸਰਕਾਰ ਵੱਲੋਂ ਸਿੰਗਲ ਵਿੰਡੋ ਸਿਸਟਮ ਰਾਹੀਂ ਸਾਰੇ ਸਬੰਧਤ ਮਹਿਕਮਿਆਂ ਦੀਆਂ ਮੰਜੂਰੀਆਂ ਸਮਾਂਬਧ ਢੰਗ ਨਾਲ ਬਿਨਾਂ ਕਿਸੇ ਅੜਚਨ ਤੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੰਪਨੀ ਨਾਲ ਵਪਾਰਕ ਮਾਡਲ ’ਤੇ ਦੋਵਾਂ ਧਿਰਾਂ ਨੂੰ ਮੰਜ਼ੂਰ ਕਰਾਰ ਕਰਨ ਲਈ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਲੀਅ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਨਵੀਂ ਉਦਯੋਗਿਕ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਨਾਲ ਯਕੀਨਣ ਨਿਵੇਸ਼ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਨਿਵੇਸ਼ ਦੇ ਮੱਦੇਨਜ਼ਰ ਦਿੱਤੀਆਂ ਜਾ ਰਹੀਆਂ ਕਈ ਰਿਆਇਤਾਂ ਨਾਲ ਰਾਜ ਅੰਦਰ ਵੱਡੇ ਪੱਧਰ ’ਤੇ ਉਦਯੋਗ ਸੁਰਜੀਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਨਾਮੀ ਉਦਯੋਗਾਂ ਜਿਨ੍ਹਾਂ ’ਚ ਮਹਿੰਦਰਾ, ਟਾਟਾ, ਅੰਬਾਨੀ ਆਦਿ ਨੇ ਪਹਿਲਾਂ ਹੀ ਰਾਜ ਅੰਦਰ ਨਿਵੇਸ਼ ਲਈ ਸੂਬਾ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਮਹਿੰਦਰਾ ਦਾ ਇਲੈਕਟ੍ਰਿਕ ਵ੍ਹੀਕਲ ਪ੍ਰੋਜੈਕਟ ਪਹਿਲਾਂ ਹੀ ਸਰਕਾਰ ਦੇ ਵਿਚਾਰ ਅਧੀਨ ਹੈ ਜੋ ਕਿ ਜਲਦ ਹੀ ਨੇਪਰੇ ਚੜ੍ਹ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜ਼ੂਹਹਾਏ ਜ਼ਿਨਲੌਂਗ ਨਿਊ ਐਨਰਜੀ ਕੰਪਨੀ ਵੱਲੋਂ ਸੂਬੇ ਵਿੱਚ ਨਿਵੇਸ਼ ਨਾਲ ਪੰਜਾਬ ਦੇ ਉਦਯੋਗਿਕ ਮੁਹਾਂਦਰੇ ਨੂੰ ਨਵਾਂ ਰੂਪ ਮਿਲਣ ਦੇ ਨਾਲ-ਨਾਲ ਲੋਕਲ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਥਾਪਤ ਇਸ ਦੇ ਸਹਾਇਕ ਉਦਯੋਗਾਂ ਨੂੰ ਵੀ ਭਾਰੀ ਫਾਇਦਾ ਹੋਵੇਗਾ ਜਿਸ ਨਾਲ ਰੋਜ਼ਗਾਰ ਦੇ ਵੱਡੇ ਪੱਧਰ ’ਤੇ ਮੌਕੇ ਸਥਾਪਤ ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਣਕਾਰੀ ਦੇਣ ਉਪਰੰਤ ਸ੍ਰੀ ਲੀਅ ਨੇ ਦੂਰਸੰਚਾਰ, ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਸਾਂਝੇ ਉਪਰਾਲੇ ਕਰਨ ਲਈ ਵੀ ਭਾਰੀ ਦਿਲਚਸਪੀ ਵਿਖਾਈ। ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਨਿਵੇਸ਼ ਨੂੰ ਹੋਰ ਉਤਸ਼ਾਹਤ ਕਰਨ ਦੇ ਮਕਸਦ ਨਾਲ ਚੀਨ ਦਾ ਦੌਰਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉੱਥੇ ਹੋਰਨਾਂ ਵਿਸ਼ਵ ਪੱਧਰੀ ਉਦਯੋਗਿਕ ਇਕਾਈਆਂ ਨਾਲ ਗੱਲਬਾਤ ਰਾਹੀਂ ਨਿਵੇਸ਼ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਅਤੇ ਵਿੱਤ ਸ੍ਰੀ ਅਨੀਰੁਧ ਤਿਵਾੜੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਸਕੱਤਰ ਉਦਯੋਗ ਤੇ ਵਣਜ ਸ੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਪੀ.ਬੀ.ਆਈ.ਪੀ. ਦੇ ਸੀ.ਈ.ਓ. ਸ੍ਰੀ ਡੀ.ਕੇ. ਤਿਵਾੜੀ ਦੇ ਨਾਲ ਵਫਦ ਵਿੱਚ ਐਮ.ਡੀ.ਜ਼ੈਡਟੀਈ ਸੋਫਟ ਭਾਰਤ ਅਤੇ ਦੱਖਣੀ ਏਸ਼ੀਆ ਸ੍ਰੀ ਪ੍ਰਸੂਨ ਸ਼ਰਮਾ, ਗਲੋਬਲ ਸੇਲਜ਼ ਹੈਡ ਸੁਆਨ ਲਿਨ, ਸੇਲਜ਼ ਹੈੱਡ ਅਮਰੀਕਾ ਰੀਜਨ ਸ੍ਰੀ ਲੀਓ ਵੂ ਅਤੇ ਜ਼ੈਡਟੀਈ ਸੋਫਟ ਦੇ ਜੀ.ਐਮ ਸ੍ਰੀ ਅਭਿਮੰਨਯੂ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ