Nabaz-e-punjab.com

ਸੋਹਾਣਾ ਹਸਪਤਾਲ ਵਿੱਚ ਕੀਤੀ 90 ਸਾਲਾਂ ਬਜ਼ੁਰਗ ਦੀ ਹਾਈ ਰਿਸਕ ਸਫਲ ਸਰਜਰੀ

ਚੰਡੀਗੜ੍ਹ ਵਾਸੀ ਹਰਚਰਨਜੀਤ ਸਿੰਘ ਮਹਿਜ਼ 7 ਦਿਨਾਂ ’ਚ ਸੰਪੂਰਨ ਤੰਦਰੁਸਤ ਹੋ ਕੇ ਘਰ ਪਰਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਅਹਿਮ ਉਪਲਬਧੀਆਂ ਕਰ ਚੁੱਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਦੇ ਕਾਰਡਿਕ ਵਿਭਾਗ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀਗ ਜਦੋਂ ਹਸਪਤਾਲ ਦੇ ਡਾਕਟਰਾਂ ਡਾ. ਰਾਜਿੰਦਰ ਨਾਹਰ ਅਤੇ ਡਾਕਟਰ ਅਜੇ ਅੱਤਰੀ ਵੱਲੋਂ ਚੰਡੀਗੜ੍ਹ ਵਾਸੀ ਹਰਚਰਨਜੀਤ ਸਿੰਘ ਦੇ ਦਿਲ ਦਾ ਸਫਲ ਇਲਾਜ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਜਦੋਂ 90 ਸਾਲਾ ਬਜ਼ੁਰਗ ਹਰਚਰਨਜੀਤ ਸਿੰਘ ਹਸਪਤਾਲ ਵਿੱਚ ਆਏ ਸਨ ਤਾਂ ਉਨ੍ਹਾਂ ਦੀ ਮੇਨ ਬਲੱਡ ਦੀ ਨਾੜ ਬੰਦ ਸੀ ਅਤੇ ਖੂਨ ਦੀ ਸਪਲਾਈ ਦਾ ਸਰਕਲ ਨਹੀਂ ਚੱਲ ਰਿਹਾ ਸੀ। ਜਿਸ ਕਾਰਨ ਮਰੀਜ਼ ਦੀ ਹਾਲਤ ਬਹੁਤ ਗੰਭੀਰ ਸੀ। ਹਰਚਰਨਜੀਤ ਸਿੰਘ ਨੇ ਚੰਡੀਗੜ੍ਹ ਦੇ ਹੋਰ ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਪਹੁੰਚ ਕੀਤੀ ਪ੍ਰੰਤੂ ਉਨ੍ਹਾਂ ਨੂੰ ਹਰ ਥਾਂ ਤੋਂ ਜਵਾਬ ਮਿਲ ਗਿਆ ਸੀ।
ਕੀਤੀ ਗਈ ਇਸ ਸਫਲ ਸਰਜਰੀ ਦੇ ਸਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਸੂਰੀ ਨੇ ਦੱਸਿਆ ਕਿ ਜਦੋਂ ਨੱਬੇ ਸਾਲਾ ਬਜ਼ੁਰਗ ਹਰਚਰਨਜੀਤ ਸਿੰਘ ਹਸਪਤਾਲ ਵਿੱਚ ਆਏ ਸਨ ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਬੇਹੱਦ ਪ੍ਰੇਸ਼ਾਨ ਸੀ ਪ੍ਰੰਤੂ ਸਾਡੇ ਮਾਹਿਰ ਡਾਕਟਰਾਂ ਦੀ ਟੀਮ ਦੀ ਦੇਖ-ਰੇਖ ਹੇਠ ਹਰਚਰਨਜੀਤ ਸਿੰਘ ਦਾ ਸਫਲ ਇਲਾਜ ਕੀਤਾ ਗਿਆ, ਜੋ ਕਿ ਸਾਡੇ ਕਾਰਡੀਅਕ ਵਿਭਾਗ ਦੀ ਇੱਕ ਵੱਡੀ ਉਪਲਬਧੀ ਹੈ। ਉਨ੍ਹਾਂ ਦੱਸਿਆ ਕਿ ਹਰ ਚਰਨਜੀਤ ਸਿੰਘ ਹੁਣ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹਨ ਉਨ੍ਹਾਂ ਨੂੰ ਮਹਿਜ਼ ਇੱਕ ਹਫ਼ਤੇ ਦੇ ਅੰਦਰ ਛੁੱਟੀ ਦੇ ਦਿੱਤੀ ਗਈ ਸੀ।
ਹਸਪਤਾਲ ਦੇ ਟਰੱਸਟ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਉੱਚ ਦਰਜੇ ਦੀਆਂ ਸਿਹਤ ਸੁਵਿਧਾਵਾਂ ਦੇਣ ਦੇ ਲਈ ਵਚਨਬੱਧ ਹੈ। ਹਸਪਤਾਲ ਦੇ ਡਾਕਟਰਾਂ ਦੀ ਮਾਹਰ ਟੀਮ, ਅਤਿ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬੁਨਿਆਦੀ ਢਾਂਚੇ ਸਦਕਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਇੱਥੇ ਆਉਣ ਵਾਲਾ ਹਰ ਮਰੀਜ਼ ਤੰਦਰੁਸਤ ਹੋ ਕੇ ਹੀ ਘਰ ਵਾਪਸ ਪਰਤਦਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …