nabaz-e-punjab.com

ਏਟੀਐਮ ’ਚੋਂ ਪੈਸੇ ਕਢਵਾਉਣ ਆਇਆ ਬਜ਼ੁਰਗ ਨੌਸ਼ਰਬਾਜ਼ ਦੀ ਠੱਗੀ ਦਾ ਸ਼ਿਕਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਅਗਸਤ:
ਸਥਾਨਕ ਸ਼ਹਿਰ ਦੇ ਨਿਹੋਲਕਾ ਰੋਡ ਤੇ ਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਵਿੱਚੋਂ ਪੈਸੇ ਕਢਵਾਉਣ ਲਈ ਆਇਆ ਬਜ਼ੁਰਗ ਨੌਸ਼ਰਬਾਜ਼ ਦੀ ਠੱਗੀ ਦਾ ਸ਼ਿਕਾਰ ਹੋ ਗਿਆ, ਨੌਸ਼ਰਬਾਜ਼ ਨੇ ਬਜ਼ੁਰਗ ਦਾ ਏ.ਟੀ.ਐਮ ਬਦਲਕੇ ਖਾਤੇ ਵਿੱਚੋਂ 15 ਹਜ਼ਾਰ ਰੁਪਏ ਕਢਵਾ ਲਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਬਹਾਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਕਾਕਰੋਂ ਨੇ ਦੱਸਿਆ ਕਿ ਉਹ ਬੀਤੇ ਰੋਜ਼ ਆਪਣੀ ਪਤਨੀ ਕਮਲਜੀਤ ਕੌਰ ਦੇ ਏ.ਟੀ.ਐਮ ਰਾਂਹੀ ਪੈਸੇ ਕਢਵਾਉਣ ਲਈ ਕੁਰਾਲੀ ਦੇ ਨਿਹੋਲਕ ਰੋਡ ’ਤੇ ਏ.ਟੀ.ਐਮ ਵਿੱਚ ਪਹੁੰਚਿਆ। ਜਿੱਥੇ ਉਸ ਨੇ ਪੈਸੇ ਕਢਾਵਉਣ ਦੀ ਕੋਸ਼ਿਸ਼ ਕੀਤੀ ਪਰ ਪੈਸੇ ਨਹੀਂ ਨਿਕਲੇ। ਇਸ ਦੌਰਾਨ ਪੈਸੇ ਕਢਵਾਉਣ ਆਏ ਇੱਕ ਲੜਕੇ ਤੋਂ ਬਜ਼ੁਰਗ ਨੇ ਮਦਦ ਲਈ ਤਾਂ ਉਸ ਨੌਸ਼ਰਬਾਜ਼ ਨੇ ਬਜ਼ੁਰਗ ਦਾ ਏ.ਟੀ.ਐਮ ਬਦਲ ਲਿਆ ਅਤੇ ਉਸ ਵਿੱਚੋਂ 15 ਹਜ਼ਾਰ ਰੁਪਏ ਕਢਵਾ ਲਏ ਜਿਸ ਦਾ ਪਤਾ ਪੀੜਤ ਨੂੰ ਤੀਜੇ ਦਿਨ ਪਤਾ ਲੱਗਾ ਜਦੋਂ ਉਹ ਪੈਸੇ ਕਢਵਾਉਣ ਲਈ ਰੋਪੜ ਦੇ ਏ.ਟੀ.ਐਮ ’ਤੇ ਪਹੁੰਚਿਆ ਜਿਥੇ ਉਸ ਨੂੰ ਏ.ਟੀ.ਐਮ ਬਦਲਣ ਬਾਰੇ ਪਤਾ ਲੱਗਿਆ।
ਬਜ਼ੁਰਗ ਬਹਾਦਰ ਸਿੰਘ ਨੇ ਦੱਸਿਆ ਕਿ ਨੌਸ਼ਰਬਾਜ਼ ਨੇ ਉਸ ਦਾ ਏ.ਟੀ.ਐਮ ਬਦਲ ਲਿਆ ਜਿਸ ਤੋਂ ਬਾਅਦ ਉਸ ਦੇ ਖਾਤੇ ਵਿਚੋਂ ਸਾਰੇ ਪੈਸੇ ਕਢਾ ਲਏ ਜੋ ਉਸਨੇ ਆਪਣੀ ਕਿਸੇ ਕਰਜ਼ਦਾਰ ਨੂੰ ਦੇਣੇ ਸਨ। ਪੀੜਤ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਸਬੰਧਿਤ ਬੈਂਕ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਪਰ ਉਥੇ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਥਾਣਾ ਕੁਰਾਲੀ ਦੀ ਪੁਲੀਸ ਕੋਲ ਪਹੁੰਚਿਆ ਜਿਥੇ ਉਸ ਨੂੰ ਪੁਲੀਸ ਵੱਲੋਂ ਕਈ ਦਿਨਾਂ ਤੋਂ ਲਾਰੇ ਲਾਕੇ ਦਿਨ ਲੰਘਾਏ ਜਾ ਰਹੇ ਹਨ। ਪੀੜਤ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਸੀ.ਸੀ.ਟੀ.ਵੀ ਦੀ ਫੁਟੇਜ਼ ਰਾਂਹੀ ਨੌਸ਼ਰਬਾਜ਼ ਦੀ ਪਹਿਚਾਣ ਕਰੇ ਤਾਂ ਜੋ ਉਸਦੇ ਮਿਹਨਤ ਨਾਲ ਕਮਾਏ ਪੈਸੇ ਵਾਪਸ ਮਿਲ ਸਕਣ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…