ਪੁਰਾਣੀ ਰੰਜਿਸ਼ ਦੇ ਚਲਦਿਆਂ ਚਲਾਈਆਂ ਗੋਲੀਆਂ, ਇਕ ਵਿਅਕਤੀ ਜਖਮੀ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 5 ਅਪ੍ਰੈਲ(ਕੁਲਜੀਤ ਸਿੰਘ):
ਅੱਜ ਦੁਪਹਿਰੇ ਤਕਰੀਬਨ ਦੋ ਵਜੇ ਦੇ ਕਰੀਬ ਜੀ ਟੀ ਰੋਡ ਉਪਰ ਸਥਿਤ ਅੰਮ੍ਰਿਤਸਰ ਕਾਲਜ ਆਫ ਇੰਜੀਨੀਅਰਿੰਗ ਦੇ ਨੇੜੇ ਬਣੇ ਸਤਨਾਮ ਢਾਬੇ ਉਪਰ ਗੋਲੀਆਂ ਚੱਲੀਆਂ। ਪ੍ਰਾਪਤ ਜਾਣਕਾਰੀ ਅਨੂਸਾਰ ਗੁਰਜੰਟ ਸਿੰਘ ਪੁਤਰ ਮੰਗਲ ਸਿੰਘ ਦੀ ਪਹਿਲਾਂ ਹੀ ਗੁਰਭੇਜ ਸਿੰਘ ਭੇਜਾ ਵਾਸੀ ਮੇਹਰਬਾਨਪੁਰਾ, ਮਨੀ ਵਾਸੀ ਠੱਠੀਆਂ ਅਤੇ ਹੈਪੀ ਵਾਸੀ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਨਾਲ ਰੰਜਿਸ਼ ਚਲਦੀ ਸੀ। ਇਸ ਰੰਜਿਸ਼ ਦੇ ਚਲਦਿਆਂ ਅੱਜ ਗੁਰਜੰਟ ਸਿੰਘ ਜੋ ਕੇ ਸਤਨਾਮ ਢਾਬੇ ਉਪਰ ਖੜਾ ਸੀ ਉਥੇ ਇਹ ਤਿਨੋਂ ਵਿਅਕਤੀ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ ਅਤੇ ਗੁਰਜੰਟ ਸਿੰਘ ਉਪਰ ਫਾਇਰ ਕਰਨ ਲੱਗੇ।ਜਿਸ ਤੇ ਗੁਰਜੰਟ ਸਿੰਘ ਆਪਣੀ ਜਾਨ ਬਚਾਉਣ ਲਈ ਢਾਬੇ ਦੇ ਅੰਦਰ ਵੱਲ ਦੌੜਿਆ ਪਰ ਇਹ ਵਿਅਕਤੀ ਉਸ ਦੇ ਪਿੱਛੇ ਦੌੜ ਕੇ ਉਸ ਉਪਰ ਫਾਇਰ ਕਰਨ ਲੱਗੇ।ਜਿਸ ਦੇ ਚਲਦਿਆਂ ਗੁਰਜੰਟ ਸਿੰਘ ਦੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ।ਉਸ ਨੂੰ ਨੇੜੇ ਹੀ ਸਥਿਤ ਸਰਕਾਰੀ ਹਸਪਤਾਲ ਮਾਨਾਵਾਲਾ ਵਿਖੇ ਲਿਜਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ।ਇਸ ਘਟਨਾ ਦਾ ਜਾਇਜ਼ਾ ਲੈਣ ਵਾਸਤੇ ਡੀ ਐਸ ਪੀ ਜੰਡਿਆਲਾ ਗੁਰੂ ਸੀਤਲ ਸਿੰਘ,ਐਸ ਐਚ ਉਜੰਡਿਆਲਾ ਗੁਰੂ ਸ਼ਿਵਦਰਸ਼ਨ ਸਿੰਘ, ਐਸ ਐਚ ਉ ਚਾਟੀਵਿੰਡ ਮੌਕੇ ‘ਤੇ ਪਹੁੰਚੇ।ਖਬਰ ਲਿਖੇ ਜਾਣ ਤੱਕ ਪੁਲਸ ਇਸ ਘਟਨਾ ਨੂੰ ਕਈ ਪਾਸਿਆਂ ਤੋਂ ਜਾਂਚ ਕਰ ਰਹੀ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …