ਗਿਆਨ ਜਯੋਤੀ ਇੰਸਟੀਚਿਊਟ ਵਿੱਚ ‘ਫਰੈਸ਼ਰ ਡੇਅ’ ਮੌਕੇ ਮੁਟਿਆਰਾਂ ਨੇ ਰੈਂਪ ’ਤੇ ਦਿਖਾਏ ਜਲਵੇ

ਸਖ਼ਤ ਮਿਹਨਤ, ਅਨੁਸ਼ਾਸਨ ਤੇ ਸਮੇਂ ਦਾ ਪਾਬੰਦ ਹੋਣਾ ਸਫਲ ਜ਼ਿੰਦਗੀ ਦੀ ਕੁੰਜੀ: ਜੇਐਸ ਬੇਦੀ

ਨਬਜ਼-ਏ-ਪੰਜਾਬ, ਮੁਹਾਲੀ, 30 ਸਤੰਬਰ:
ਇੱਥੋਂ ਦੇ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵਿਖੇ ਐੱਮਬੀਏ, ਐੱਮਸੀਏ, ਬੀਬੀਏ ਅਤੇ ਬੀਸੀਏ ਦੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਫਰੈਸ਼ਰ ਡੇਅ’ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਨਾਲ ਖੂਬ ਰੰਗ ਬੰਨ੍ਹਿਆ ਜਦੋਂਕਿ ਵਿਦਿਆਰਥਣਾਂ ਨੇ ਰੈਂਪ ’ਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਦੇ ਜਲਵੇ ਦਿਖਾਏ।
ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਕਿ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਮੇਂ ਦਾ ਪਾਬੰਦ ਹੋਣਾ ਹੀ ਜ਼ਿੰਦਗੀ ਦੀ ਅਸਲ ਕੁੰਜੀ ਹੈ। ਡਾਇਰੈਕਟਰ ਡਾ. ਅਨੀਤ ਬੇਦੀ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਇੰਸਟੀਚਿਊਟ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।

ਇਸ ਮੌਕੇ ਵਿਦਿਆਰਥਣਾਂ ਨੇ ਇੱਕ ਸ਼ਕਤੀਸ਼ਾਲੀ ਡਾਂਸ ਦਾ ਪ੍ਰਦਰਸ਼ਨ ਕੀਤਾ। ਉਪਰੰਤ ਇਲੈਕਟ੍ਰਿਫਾਇੰਗ ਫੀਅਰਲੈੱਸ ਫਿਊਜ਼ਨ ਅਤੇ ਅੌਰਾ ਬਲੈਂਡਰ, ਨੇ ਆਪਣੀ ਸਹਿਜ ਕੋਰੀਓਗ੍ਰਾਫੀ ਅਤੇ ਊਰਜਾ ਨਾਲ ਦਰਸ਼ਕਾਂ ਨੂੰ ਮੋਹ ਲਿਆ। ਵਿਦਿਆਰਥੀਆਂ ਨੇ ਵੱਖ ਵੱਖ ਰਾਜਾਂ ਦਾ ਡਾਂਸ ਪੇਸ਼ ਕੀਤਾ। ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ। ਨੌਜਵਾਨਾਂ ਅਤੇ ਮੁਟਿਆਰਾਂ ਨੇ ਰੈਂਪ ਉੱਤੇ ਆਪਣੇ ਜਲਵੇ ਦਿਖਾਏ ਅਤੇ ਜੱਜਾਂ ਨੇ ਪ੍ਰਸ਼ਨ-ਉੱਤਰ ਦੇ ਸੈਸ਼ਨ ਵਿੱਚ ਉਨ੍ਹਾਂ ਦੀ ਬੁੱਧੀ ਦੀ ਪਰਖ ਕੀਤੀ। ਬੀਸੀਏ ਦੀ ਭਵਪ੍ਰੀਤ ਕੌਰ ਨੂੰ ਮਿਸ ਫਰੈਸ਼ਰ ਬੀਸੀਏ ਦੇ ਗੁਰਲੀਨ ਸਿੰਘ ਨੂੰ ਅੰਡਰ ਗਰੈਜੂਏਸ਼ਨ ਵਿੱਚ ਮਿਸਟਰ ਫਰੈਸ਼ਰ ਚੁਣਿਆ ਗਿਆ। ਪੋਸਟ ਗਰੈਜੂਏਸ਼ਨ ਤੋਂ ਵੰਸ਼ਿਕਾ ਸੋਨੀ ਨੂੰ ਮਿਸ ਫਰੈਸ਼ਰ ਅਤੇ ਪੀਜੀ ਤੋਂ ਪ੍ਰਥਮ ਕੁਮਾਰ ਨੂੰ ਪੋਸਟ-ਗਰੈਜੂਏਸ਼ਨ ਸਟ੍ਰੀਮ ਵਿੱਚ ਮਿਸਟਰ ਫਰੈਸ਼ਰ ਚੁਣਿਆ ਗਿਆ। ਯੂਜੀ ਤੋਂ ਸ਼ਿਵਮ ਕੁਮਾਰ ਬੀਬੀਏ ਅਤੇ ਪੀਜੀ ਤੋਂ ਚਾਰਲਸ ਐਮਬੀਏ ਨੂੰ ਮਿਸਟਰ ਹੈਂਡਸਮ ਚੁਣਿਆ ਗਿਆ। ਯੂਜੀ ਤੋਂ ਰੂਪਨਪ੍ਰੀਤ ਕੌਰ ਬੀ.ਕਾਮ ਅਤੇ ਪੀਜੀ ਤੋਂ ਦਮਨ ਐਮਸੀਏ ਨੇ ਮਿਸ ਐਲੀਗੈਂਟ ਦਾ ਤਾਜ ਆਪਣੇ ਨਾਮ ਕੀਤਾ। ਅਖੀਰ ਵਿੱਚ ਭੰਗੜੇ ਦੀ ਪੇਸ਼ਕਾਰੀ ਨਾਲ ਪ੍ਰੋਗਰਾਮ ਸਮਾਪਤ ਹੋਇਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀ ‘ਆਪ’ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੱੁਕਰੀ: ਡਾ. ਵਾਲੀਆ

ਪੰਜਾਬ ਦੀ ‘ਆਪ’ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੱੁਕਰੀ: ਡਾ. ਵਾਲੀਆ ਨਬਜ਼-ਏ-ਪੰਜਾਬ, ਮੁਹਾਲੀ, 6 ਅਕਤੂਬਰ: …