nabaz-e-punjab.com

ਜੰਡਿਆਲਾ ਗੁਰੂ ਵਿਚ ਆਜ਼ਾਦੀ ਦਿਵਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਲਹਿਰਾਇਆ ਰਾਸ਼ਟਰੀ ਝੰਡਾ
ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 15 ਅਗਸਤ:
ਆਜ਼ਾਦੀ ਦਿਵਸ ਅੱਜ ਦਫਤਰ ਨਗਰ ਕੌਂਸਲ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਪੰਜਾਬ ਪੁਲਿਸ ਦੀ ਟੀਮ ਵਲੋਂ ਇਸ ਮੌਕੇ ਝੰਡੇ ਨੂੰ ਸਲਾਮੀ ਦਿਤੀ ਗਈ । ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਲੋਂ ਰਾਸ਼ਟਰੀ ਗੀਤ ਗਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਆਏ ਹੋਏ ਹੋਰ ਸਕੂਲਾਂ ਦੇ ਬੱਚਿਆਂ ਨੇ ਵੱਖ ਵੱਖ ਸਕਿੱਟਾਂ, ਗੀਤ, ਸ਼ਬਦ ਆਦਿ ਪੇਸ਼ ਕੀਤੇ । ਅਪਨੇ ਭਾਸ਼ਣ ਦੌਰਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਆਜ਼ਾਦੀ ਦਿਵਸ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਸਾਨੂੰ ਉਹਨਾ ਸੂਰਵੀਰ ਯੋਧਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਕੁਰਬਾਨੀ ਸਦਕਾ ਅਸੀ ਇਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਉਹਨਾਂ ਨੇ ਆਈ ਹੋਈ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਨਾਲ ਮੀਟਿੰਗ ਉਪਰੰਤ ਜਲਦੀ ਹੀ ਸ਼ਹਿਰ ਵਾਸੀਆਂ ਦੀ ਜਰੂਰੀ ਮੰਗ ਫਾਇਰ ਬ੍ਰਿਗੇਡ ਦੀ ਇਕ ਗੱਡੀ ਨਗਰ ਕੌਂਸਲ ਦੇ ਸਪੁਰਦ ਕਰ ਦਿਤੀ ਜਾਵੇਗੀ । ਉਹਨਾਂ ਕਿਹਾ ਕਿ ਸ਼ਹਿਰ ਨੂੰ ਦੋ ਜੋਨਾਂ ਵਿਚ ਵੰਡਕੇ ਵਿਕਾਸ ਅਤੇ ਹੋਰ ਸ਼ਿਕਾਇਤਾਂ ਦੇ ਹੱਲ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਇਸ ਦੌਰਾਨ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਉਹਨਾਂ ਦੇ ਸਾਥੀ ਕੌਂਸਲਰਾਂ ਵਲੋਂ ਐਮ ਐਲ ਏ ਡੈਨੀ ਨੂੰ ਸਨਮਾਨਿਤ ਕੀਤਾ ਗਿਆ । ਅਪਨੇ ਭਾਸ਼ਣ ਦੌਰਾਨ ਰਾਜਕੁਮਾਰ ਮਲਹੋਤਰਾ ਨੇ ਕਿਹਾ ਕਿ ਇਲਾਕੇ ਨੂੰ ਬਹੁਤ ਹੀ ਹੋਣਹਾਰ ਨੌਜਵਾਨ ਵਿਧਾਇਕ ਮਿਲਿਆ ਹੈ ਅਤੇ ਪੂਰੀ ਲਗਨ ਨਾਲ ਉਹਨਾਂ ਵਲੋਂ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕੀਤੇ ਜਾ ਰਹੇ ਹਨ । ਈ ਉ ਜਗਤਾਰ ਸਿੰਘ ਅਤੇ ਸਮੂਹ ਨਗਰ ਕੌਂਸਲ ਦੇ ਸਟਾਫ ਵਲੋਂ ਡੀ ਐਸ ਪੀ ਗੁਰਪ੍ਰਤਾਪ ਸਿੰਘ ਸਹੋਤਾ ਨੂੰ ਸਨਮਾਨਿਤ ਕੀਤਾ ਗਿਆ । ਸਟੇਜ ਦੀ ਭੂਮਿਕਾ ਅੰਮ੍ਰਿਤ ਲਾਲ ਖੰਨਾ ਵਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ਆਏ ਹੋਏ ਪਤਵੰਤੇ ਸੱਜਣਾਂ ਵਿਚ ਸ੍ਰ ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ, ਸ੍ਰ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕੁਲਵਿੰਦਰ ਸਿੰਘ ਕਿੰਦਾ ਕੌਂਸਲਰ, ਰਣਧੀਰ ਸਿੰਘ ਕੌਂਸਲਰ, ਸ਼੍ਰੀਮਤੀ ਨੀਸ਼ਾ ਮਲਹੋਤਰਾ ਕੌਂਸਲਰ, ਭੁਪਿੰਦਰ ਸਿੰਘ ਹੈਪੀ ਕੌਂਸਲਰ, ਸ਼੍ਰੀਮਤੀ ਡਿੰਪਲ ਕੌਂਸਲਰ, ਚਰਨਜੀਤ ਸਿੰਘ ਟੀਟੂ, ਸੰਜੀਵ ਕੁਮਾਰ ਲਵਲੀ, ਆਸ਼ੂ ਵਿਨਾਇਕ, ਨਿਰਮਲ ਸਿੰਘ ਨਿੰਮਾ ਸਾਬਕਾ ਮੀਤ ਪ੍ਰਧਾਨ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ, ਸੰਜੀਵ ਕੁਮਾਰ ਚੋਪੜਾ, ਚਾਚਾ ਦਰਸ਼ਨ ਸਿੰਘ, ਮੁਨੀਸ਼ ਕੁਮਾਰ ਗੈਸ ਏਜੇਂਸੀ, ਇੰਦਰ ਸਿੰਘ ਮਲਹੋਤਰਾ ਸਾਬਕਾ ਕੌਂਸਲਰ, ਰਿੰਕੂ ਜੰਡਿਆਲਾ, ਵਿਕਾਸਪਾਲ ਪ੍ਰਿੰਸ ਪਾਸੀ, ਪਰਮਦੀਪ ਸਿੰਘ ਹੈਰੀ, ਸਰਬਜੋਤ ਸਿੰਘ ਮਲਹੋਤਰਾ, ਅਵਤਾਰ ਸਿੰਘ ਟਰਾਂਸਪੋਰਟ ਵਾਲੇ, ਐਸ ਐਚ ਉ ਜੰਡਿਆਲਾ ਹਰਜਿੰਦਰ ਸਿੰਘ, ਏ ਐਸ ਆਈ ਨਰੇਸ਼ ਕੁਮਾਰ, ਐਡਵੋਕੇਟ ਸਰਬਜੀਤ ਸਿੰਘ, ਗੁਲਸ਼ਨ ਜੈਨ, ਰੋਸ਼ਨ ਜੈਨ, ਰਾਕੇਸ਼ ਕੁਮਾਰ ਸੂਰੀ, ਸੰਨੀ ਆਨੰਦ, ਆਦਿ ਹਾਜਿਰ ਸਨ । ਨਗਰ ਕੌਂਸਲ ਵਲੋਂ ਆਏ ਹੋਏ ਸ਼ਹਿਰ ਵਾਸੀਆਂ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …