ਨਵੇਂ ਸਾਲ 2025 ਦੇ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ, ਸਰਬੱਤ ਦਾ ਭਲਾ ਮੰਗਿਆ
ਨਬਜ਼-ਏ-ਪੰਜਾਬ, ਮੁਹਾਲੀ, 1 ਜਨਵਰੀ:
ਗੁਰੂ ਨਾਨਕ ਮਾਰਕੀਟ ਵੈਲਫੇਅਰ ਸੁਸਾਇਟੀ (ਰਜਿ.) ਫੇਜ਼-1 ਮੁਹਾਲੀ ਵੱਲੋਂ ਨਵੇਂ ਸਾਲ ਦੀ ਆਮਦ ’ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ। ਇਸ ਦੌਰਾਨ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ ਗਈ। ਇਸ ਤੋਂ ਇਲਾਵਾ ਸਥਾਨਕ ਫੇਜ਼-3ਬੀ2 ਵਿਖੇ ਸਮੂਹ ਨਿਵਾਸੀਆਂ ਅਤੇ ਸੈਕਟਰ-69 ਦੇ ਗੁਰਦੁਆਰਾ ਸਾਹਿਬ ਵਿਖੇ ਈਕੋ ਪਲਾਂਟੇਸ਼ਨ ਐਸੋਸੀਏਸ਼ਨ ਦੁਆਰਾ ਵੀ ਨਵੇਂ ਸਾਲ ਦੀ ਆਮਦ ਮੌਕੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਮਾਗਮਾਂ ਵਿੱਚ ਵੀ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ। ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕਰਵਾਈ। ਬਲਬੀਰ ਸਿੰਘ ਸਿੱਧੂ ਨੇ ਜਿੱਥੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁਹਾਾਲੀ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰੂ ਨਾਨਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ, ਕੌਂਸਲਰ ਦਵਿੰਦਰ ਕੌਰ ਵਾਲੀਆ, ਰਜਿੰਦਰ ਸਿੰਘ ਰਾਣਾ, ਮੀਨਾ ਕੌਂਡਲ, ਸੁਮਨ ਗਰਗ, ਜਗਦੀਸ ਸਿੰਘ ਜੱਗਾ, ਰਵਿੰਦਰ ਸਿੰਘ ਪੰਜਾਬ ਮੋਟਰ, ਪਰਮਜੀਤ ਸਿੰਘ ਹੈਪੀ, ਨਛੱਤਰ ਸਿੰਘ, ਲਖਮੀਰ ਸਿੰਘ ਗੁਰਸਾਹਿਬ ਸਿੰਘ, ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਭੰਵਰਾ, ਬਲਬੀਰ ਸਿੰਘ ਟਰਾਂਸਪੋਟਰ, ਸੁਨੀਲ ਪਿੰਕਾ, ਬਲਾਕ ਕਾਂਗਰਸ ਮੁਹਾਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਗਗਨਦੀਪ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਖੋਖਰ, ਮਾ. ਰਾਮ ਸਰੂਪ ਜੋਸ਼ੀ, ਨਵਜੋਤ ਸਿੰਘ ਬਾਛਲ, ਪੀਐੱਸ ਵਿਰਦੀ, ਨਵੀ ਸੰਧੂ, ਹਰਚਰਨ ਸਿੰਘ ਗਰੇਵਾਲ, ਸ਼ੇਰ ਸਿੰਘ, ਵਿਜੈ ਪਾਲ, ਵਿਸ਼ਾਲ ਸ਼ਾਲੂ, ਅਮਿਤ ਭਾਮਾ, ਪਰਮਿੰਦਰ, ਪੱਪੂ ਮੋਂਗਾ, ਮਨਜੀਤ ਸੋਨਾ, ਨਿੱਕਾ ਰਾਮ, ਚਰਨਜੀਤ ਆਰੀਆ, ਮੋਹਨ ਲਾਲ, ਓਮ ਪ੍ਰਕਾਸ਼ ਟੀਟੂ, ਸਤਪਾਲ ਸਿੰਘ, ਮਨਜੀਤ ਮੋਂਗਾ, ਨਿੱਕਾ, ਜ਼ਕਰੀਆ ਖਾਨ ਵੀ ਹਾਜ਼ਰ ਸਨ। ਇਨ੍ਹਾਂ ਸਮਾਗਮਾਂ ਦੌਰਾਨ ਗੁਰੂ ਕਾ ਲੰਗਰ ਅਤੁੰਟ ਵਰਤਿਆ।