
ਸੀਜੀਸੀ ਝੰਜੇੜੀ ਵਿੱਚ ਫਰੈਸ਼ਰ ਡੇਅ ਪਾਰਟੀ ਮੌਕੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ
ਵਿਦਿਆਰਥੀ ਆਪਣੇ ਸਫਲ ਭਵਿੱਖ ਲਈ ਸਖ਼ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਤੇ ਸਮੇਂ ਦੇ ਪਾਬੰਦ ਹੋਣ: ਧਾਲੀਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ। ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਸਿੱਖਿਆ ਹਾਸਲ ਕਰਨ ਆਏ ਵਿਦਿਆਰਥੀਆਂ ਨੇ ਆਪਣੇ ਰਾਜਾਂ ਦੇ ਲੋਕ ਨ੍ਰਿਤਾਂ ਰਾਹੀਂ ਇਸ ਦਿਹਾੜੇ ਨੂੰ ਯਾਦਗਾਰੀ ਬਣਾ ਦਿੱਤਾ। ਵੱਖ-ਵੱਖ ਕਲਾ ਦੀਆਂ ਵੰਨਗੀਆਂ ਨਾਲ ਸੱਜੀ ਇਸ ਪਾਰਟੀ ਵਿਚ ਕੰਪਿਊਟਰ, ਇੰਜੀਨੀਅਰਿੰਗ ਅਤੇ ਐਗਰੀਕਲਚਰਲ ਆਦਿ ਦੇ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ।
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਆਪਣੇ ਅੰਦਰ ਸਖ਼ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਅਤੇ ਸਮੇਂ ਦੇ ਪਾਬੰਦ ਹੋਣ ਦੇ ਚੰਗੇ ਗੁਣ ਪੈਦਾ ਕਰਨ ਦੀ ਪ੍ਰੇਰਨਾ ਦਿੱਤੀ। ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਝੰਜੇੜੀ ਕਾਲਜ ਵਿਚ ਬੈੱਸਟ ਸਟਾਫ਼ ਅਤੇ ਅਤਿ ਆਧੁਨਿਕ ਲੈਬ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਸਿੱਖਿਆ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਮੈਨੇਜਮੈਂਟ ਵੱਲੋਂ ਹਰ ਤਰਾਂ ਦੀ ਮਦਦ ਕੀਤੀ ਜਾਂਦੀ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਰਾਜਾਂ ਦੇ ਡਾਂਸ ਪੇਸ਼ ਕਰ ਕੇ ਅਲੱਗ ਅਲੱਗ ਸੱਭਿਆਚਾਰਾਂ ਦੀ ਦਿੱਖ ਨੂੰ ਸਭ ਦੇ ਸਨਮੁੱਖ ਪੇਸ਼ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਇਕ ਫ਼ੈਸ਼ਨ ਸ਼ੋ ਦਾ ਵੀ ਆਯੋਜਨ ਕੀਤਾ ਗਿਆ। ਜਿਸ ਦੇ ਜੱਜ ਗਗਨ ਵਰਮਾ, ਰਾਵੀ ਕੋਰ ਬਲ, ਆਕਕਸ਼ਾ ਸਰੀਨ ਵਰਮਾ ਸਨ।
ਇਸ ਖ਼ੂਬਸੂਰਤ ਦਿਹਾੜੇ ਦੀ ਖਿੱਚ ਦਾ ਮੁੱਖ ਕੇਂਦਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਸੀ। ਜਿਸ ਵਿੱਚ ਬੀ ਟੈੱਕ ਰੋਬਟਿਕਸ ਦਾ ਸਨੰਦਨ ਅਤੇ ਬੀਸੀਏ ਵਿਭਾਗ ਦੀ ਐੱਚਹੋਕ ਮਿਸਟਰ ਅਤੇ ਮਿਸ ਫਰੈਸ਼ਰ ਚੁਣੇ ਗਏ। ਜਦਕਿ ਬੀਬੀਏ ਦੇ ਮਨਨ ਅਤੇ ਬੀਸੀਏ ਦੀ ਐਵਾਲਾਈਨ ਨੂੰ ਬੈੱਸਟ ਡਰੈੱਸ ਦਾ ਖ਼ਿਤਾਬ, ਬੀਐੱਸਸੀ ਦੀ ਗਰਿਮਾ ਨੂੰ ਖ਼ੂਬਸੂਰਤ ਚਿਹਰਾ ਅਤੇ ਇਸ਼ਿਤਾ ਨੂੰ ਮਿਸ ਚਾਰਮਿੰਗ ਚੁਣਿਆ ਗਿਆ। ਜੂਨੀਅਰ ਵਿਦਿਆਰਥੀਆਂ ਦੀ ਹਾਸ-ਰਸ ਪੇਸ਼ਕਸ਼ ਜਿੱਥੇ ਨੇ ਸਾਰਿਆਂ ਨੂੰ ਖਿੜ ਖੜਾਂ ਕੇ ਹੱਸਣ ਲਈ ਮਜਬੂਰ ਕਰ ਦਿੱਤਾ, ਉੱਥੇ ਹੀ ਨਵੇਂ ਆਏ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਪੱਛਮੀ ਡਾਂਸ ਨੇ ਵੀ ਸਮਾਗਮ ਵਿਚ ਖੂਬ ਰੰਗ ਬੰਨਿਆ। ਜਦੋਂਕਿ ਸਮਾਗਮ ਦਾ ਮੁੱਖ ਆਕਰਸ਼ਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਅਤੇ ਭੰਗੜਾ ਰਿਹਾ। ਇਸ ਰੰਗਾ-ਰੰਗ ਪ੍ਰੋਗਰਾਮ ਦੇ ਅੰਤ ਵਿੱਚ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।