
ਰਿਆਤ ਬਾਹਰਾ ਯੂਨੀਵਰਸਿਟੀ ਵਿੱਚ 3ਡੀ ਪ੍ਰਿੰਟਿੰਗ ਤਕਨੀਕ ਵਿਸ਼ੇ ’ਤੇ ਇੱਕ ਰੋਜ਼ਾ ਸੈਮੀਨਾਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਮਾਰਚ:
ਰਿਆਤ ਬਾਹਰਾ ਯੂਨੀਵਰਸਿਟੀ ਦੇ ਮੈਕੇਨਿਕਲ ਇੰਜੀਨਿਅਰਿੰਗ ਵਿਭਾਗ ਨੇ 3ਡੀ ਪ੍ਰਿੰਟਿੰਗ ’ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ। ਸੀ 2 ਡੀ-ਪਿੰਗ ਨੇ ਇਸ ਸੈਮੀਨਾਰ ਦਾ ਆਯੋਜਨ ਕੀਤਾ। ਸੈਮੀਨਾਰ ਦੇ ਦੌਰਾਨ 3ਡੀ ਪ੍ਰਿੰਟਿੰਗ ਨਾਲ ਜੁੜੀ ਹਰ ਤਕਨੀਕ ਅਤੇ ਪਹਿਲੂ ’ਤੇ ਚਰਚਾ ਕੀਤੀ ਗਈ। ਚਾਹੇ ਉਹ 3ਡੀ ਪ੍ਰਿੰਟਿੰਗ ਦੇ ਉਧਮ ਦੀ ਗੱਲ ਹੋਵੇ ਜਾਂ ਇਸਦੇ ਭਵਿੱਖ ਦੀ ਸੰਭਾਵਨਾਵਾਂ ’ਤੇ ਚਰਚਾ ਹੋਵੇ, ਸਾਰੀਆਂ ਪਹਿਲੂਆਂ ਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ। ਸੈਮੀਨਾਰ ਦਾ ਸ਼ੁਰੂਆਤ ਯੂਨੀਵਰਸਿਟੀ ਦੇ ਸਕੂਲ ਆਫ ਇੰਜੀਨਿਅਰਿੰਗ ਐਂਡ ਟੈਕਨੋਲੋਜੀ ਦੀ ਡੀਨ ਡਾ. ਵੀ.ਰਿਹਾਨੀ ਦੇ ਸੁਆਗਤ ਸੰਬੋਧਨ ਦੇ ਨਾਲ ਹੋਇਆ।
ਡਾ. ਰਿਹਾਨੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾ ਨੇ ਇੰਜੀਨਿਅਰਿੰਗ ਜਗਤ ਨਾਲ ਸਬੰਧਤ ਹਰ ਬਦਲਦੀ ਤਕਨੀਕ ਦੇ ਬਾਰੇ ਵਿਚ ਜਾਣੂ ਕਰਵਾਇਆ। ਇਸ ਦੌਰਾਨ ਵਿਭਾਗ ਦੇ ਪ੍ਰਧਾਨ ਸੰਜੀਵ ਧਾਮਾ ਨੇ ਮੇਕੈਨਿਕਲ ਇੰਜੀਨਿਅਰਿੰਗ ਦੇ ਖੇਤਰ ਵਿਚ ਭਾਵੀ ਪ੍ਰਚਲਨ ’ਤੇ ਚਰਚਾ ਕੀਤੀ। ਉਥੇ ਹੀ ਸੈਮੀਨਾਰ ਦੇ ਸਹਿ ਆਯੋਜਕ ਅਭਿਨਵ ਏ.ਤ੍ਰਿਪਾਠੀ ਨੇ ਵਿਦਿਆਰਥੀਆਂ ਨੂੰ ਰੇਪਿਡ ਮੈਨੂਫੇਕਚਰਿੰਗ ਤਕਨੀਕ ਨਾਲ ਰੂਬਰੂ ਕਰਵਾਇਆ। ਸੀ 2 ਡੀ-ਪਿੰਗ ਰਾਜਨ ਗੋਰਾਈ ਨੇ ਦੱਸਿਆ ਕਿ 3ਡੀ ਪ੍ਰਿੰਟਿੰਗ ਤਕਨੀਕ ਦਾ ਇਸਤੇਮਾਲ ਲੱਗਭੱਗ ਹਰ ਖੇਤਰ ਵਿਚ ਕੀਤਾ ਜਾ ਰਿਹਾ ਹੈ। ਇੰਜੀਨਿਅਰਿੰਗ, ਤਕਨੀਕ, ਚਿਕਿਤਸਾ ਵਿਗਿਆਨ, ਖਾਦ ਉਦਯੋਗ ਅਤੇ ਆਟੋਮੋਟਿਵ ਜਗਤ ਸਾਰੀਆਂ ਥਾਵਾਂ ’ਤੇ 3ਡੀ ਪ੍ਰਿੰਟਿੰਗ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਗੱਲ ’ਤੇ ਵੀ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਨਾਲ 4 ਮਹੀਨੇ ਤੋਂ ਵੀ ਜਿਆਦਾ ਸਮੇਂ ਵਿਚ ਤਿਆਰ ਹੋਣ ਵਾਲਾ ਫੋਰਵ ਮਸਟੈਂਗ ਇੰਜਨ 3 ਡੀ ਪਿੰ੍ਰਟਿੰਗ ਤਕਨੀਕ ਦੇ ਪ੍ਰਯੋਗ ਨਾਲ ਸਿਰਫ਼ 4 ਦਿਨ੍ਹਾਂ ਵਿਚ ਤਿਆਰ ਕੀਤਾ ਜਾ ਸਕਦਾ ਹੈ।
3ਡੀ ਪ੍ਰਿੰਟਿਗ ਨੂੰ ਅੱਜ ਕਲ ਸਭ ਤੋਂ ਦਿਲਚਸਪ ਅਤੇ ਬਿਹਤਰੀਨ ਤਕਨੀਕ ਸਮਝਿਆ ਜਾ ਰਿਹਾ ਹੈ, ਜੋ ਕਿ ਪਿੱਛਲੇ ਇਕ ਦਹਾਕੇ ਵਿਚ ਕਾਫ਼ੀ ਪ੍ਰਸਿੱਧ ਹੋਇਆ ਹੈ। ਲੇਕਿਨ ਭਾਰ ਸਮੇਤ ਵਿਕਾਸਸ਼ੀਲ ਦੇਸ਼ਾਂ ਵਿਚ 3 ਡੀ ਪ੍ਰਿੰਟਿੰਗ ਦਾ ਜੁਨੂਨ ਥੋੜਾ ਘੱਟ ਦੇਖਿਆ ਗਿਆ ਹੈ। ਜੇਕਰ ਭਾਰਤ ਦੀ ਆਬਾਦੀ ਦੇ ਅਨੁਪਾਤ ਨਾਲ ਦੇਖਿਆ ਜਾਵੇ, ਤਾਂ 3ਡੀ ਪ੍ਰਿੰਟਿੰਗ ਦੇ ਜਰੀਏ ਰੋਜ਼ਗਾਰ ਦੇ ਬਹੁਤੇ ਆਯਾਮ ਪੈਦਾ ਕੀਤਾ ਜਾ ਸਕਦੇ ਹਨ। ਸੈਮੀਨਾਰ ਦੇ ਆਯੋਜਨ ਦਾ ਮੰਤਵ ਵਿਦਿਆਰਥੀਆਂ ਨੂੰ ਇਨ੍ਹਾਂ ਪਹਿਲੂਆਂ ਨਾਲ ਰੂਬਰੂ ਕਰਵਾਉਣਾ ਸੀ। ਵਿਦਿਆਰਥੀਆਂ ਨੇ ਵੀ ਸੈਮੀਨਾਰ ਦੇ ਦੌਰਾਨ ਹਾਸਿਲ ਹੋਈ ਜਾਣਕਾਰੀਆਂ ਦੇ ਪ੍ਰਤਿ ਕਾਫ਼ੀ ਦਿਲਚਸਪੀ ਦਿਖਾਈ।