ਪੈਰਿਸ ਦੇ ਏਅਰ ਪੋਰਟ ਤੇ ਗੋਲੀਬਾਰੀ ਵਿੱਚ ਇਕ ਦੀ ਮੌਤ, ਪੂਰਾ ਇਲਾਕਾ ਸੀਲ

ਨਬਜ਼-ਏ-ਪੰਜਾਬ ਬਿਊਰੋ, ਪੈਰਿਸ, 19 ਮਾਰਚ:
ਫਰਾਂਸ ਦੀ ਰਾਜਧਾਨੀ ਪੈਰਿਸ ਦੇ ਆਰਲੀ ਏਅਰਪੋਰਟ ਤੇ ਸੁਰੱਖਿਆ ਗਾਰਡ ਤੋੱ ਹਥਿਆਰ ਖੋਹਣ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਵਿਅਕਤੀ ਨੂੰ ਮਾਰੇ ਜਾਣ ਤੋੱ ਬਾਅਦ ਦਹਿਸ਼ਤ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਪੂਰੇ ਏਅਰ ਪੋਰਟ ਨੂੰ ਖਾਲੀ ਕਰਵਾ ਲਿਆ ਗਿਆ। ਚਸ਼ਮਦੀਦਾਂ ਮੁਤਾਬਕ ਸ਼ੱਕੀ ਵਿਅਕਤੀ ਨੇ ਏਅਰ ਪੋਰਟ ਤੇ ਮੌਜੂਦ ਇਕ ਸੁਰੱਖਿਆ ਗਾਰਡ ਤੋੱ ਉਸ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋੱ ਬਾਅਦ ਗਾਰਡ ਨੇ ਉੱਥੇ ਹੀ ਗੋਲੀਆਂ ਮਾਰ ਕੇ ਸ਼ੱਕੀ ਵਿਅਕਤੀ ਨੂੰ ਢੇਰ ਕਰ ਦਿੱਤਾ। ਅਜੇ ਤੱਕ ਫਿਲਹਾਲ ਕਿਸੇ ਵੀ ਯਾਤਰੀ ਨੂੰ ਏਅਰ ਪੋਰਟ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਪੂਰੇ ਏਅਰ ਪੋਰਟ ਨੂੰ ਸੀਲ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋੱ ਬਚਣ ਲਈ ਏਅਰ ਪੋਰਟ ਤੇ ਬੰਬ ਨਿਰੋਧੀ ਦਸਤੇ ਨੂੰ ਵੀ ਬੁਲਾ ਲਿਆ ਗਿਆ ਹੈ ਅਤੇ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇੱਥੇ ਜਿਕਰਯੋਗ ਹੈ ਕਿ ਆਰਲੀ ਏਅਰ ਪੋਰਟ ਪੈਰਿਸ ਦਾ ਦੂਜਾ ਸਭ ਤੋੱ ਵੱਡਾ ਏਅਰ ਪੋਰਟ ਹੈ। ਇਹ ਘਟਨਾ ਏਅਰ ਪੋਰਟ ਦੇ ਦੱਖਣੀ ਟਰਮੀਨਲ ਤੇ ਵਾਪਰੀ। ਇਹ ਘਟਨਾ ਅਜਿਹੇ ਸਮੇੱ ਵਾਪਰੀ ਜਦੋੱ ਪੈਰਿਸ ਵਿਚ ਇੰਗਲੈਂਡ ਦੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਵੀ ਮੌਜੂਦ ਹਨ। ਇੱਥੇ ਉਹ ਬ੍ਰਿਟਿਸ਼ ਰਾਜਦੂਤ ਦੇ ਘਰ ਵਿਚ ਠਹਿਰੇ ਹੋਏ ਹਨ। ਇੱਥੇ ਉਨ੍ਹਾਂ ਦੀ ਯੋਜਨਾ ਅੱੱਤਵਾਦੀ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਦੀ ਹੈ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…