ਦੇਸੀ ਕੱਟੇ ਨਾਲ ਇੱਕ ਮੁਲਜ਼ਮ ਕਾਬੂ, ਫਰਾਰ ਸਾਥੀਆਂ ਦ ਭਾਲ ਜਾਰੀ, ਕਾਰਤੂਸ ਵੀ ਬਰਾਮਦ

ਨਬਜ਼-ਏ-ਪੰਜਾਬ ਨਿਊਜ਼ ਡੈਸਕ, ਮੁਹਾਲੀ, 17 ਦਸੰਬਰ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਨਿਰਮਲ ਸਿੰਘ ਉਰਫ਼ ਨਿੰਮ੍ਹਾ ਵਾਸੀ ਮੁੰਡਾ ਪਿੰਡ, ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕੋਲੋਂ ਇੱਕ ਦੇਸੀ ਕੱਟਾ ਅਤੇ ਤਿੰਨ ਜਿੰਦਾ ਕਾਰਤੂਸ, 315 ਬੋਰ ਦੇ ਦੋ ਖੋਲ ਅਤੇ ਪਿਸਤੌਲ ਦੀ ਨੋਕ ’ਤੇ ਡੇਰਾਬੱਸੀ ’ਚੋਂ ਖੋਹੀ ਅਲਟੋ ਕਾਰ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸ.ਪੀ. (ਡੀ) ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਅਤੁਲ ਸੋਨੀ ਦੀ ਅਗਵਾਈ ਹੇਠ ਏਐਸਆਈ ਗੁਰਪ੍ਰਤਾਪ ਸਿੰਘ ਖਰੜ ਬੱਸ ਅੱਡੇ ’ਤੇ ਡਿਊਟੀ ’ਤੇ ਤਾਇਨਾਤ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਨਿਰਮਲ ਸਿੰਘ ਨਿੰਮ੍ਹਾ ਵਾਸੀ ਮੁੰਡਾ ਪਿੰਡ, ਜੁਗਰਾਜ ਸਿੰਘ ਉਰਫ਼ ਜੰਗਾ ਵਾਸੀ ਪਿੰਡ ਰਾਹਲ ਚਾਹਲ, ਕਾਲਾ ਸਿੰਘ ਵਾਸੀ ਪਿੰਡ ਧੁਨ ਅਤੇ ਜਗਵੀਰ ਸਿੰਘ ਉਰਫ਼ ਜੱਗਾ ਵਾਸੀ ਪਿੰਡ ਦਲੋਰਵਾਲਾ, ਜ਼ਿਲ੍ਹਾ ਤਰਨਤਾਰਨ ਨਾਜਾਇਜ਼ ਅਸਲੇ ਨਾਲ ਮੁਹਾਲੀ ਖੇਤਰ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 379,382,34 ਅਤੇ ਅਸਲਾ ਐਕਟ ਅਧੀਨ ਖਰੜ ਸਿਟੀ ਥਾਣਾ ਵਿੱਚ ਕੇਸ ਦਰਜ ਕਰਕੇ ਖਾਨਪੁਰ ਚੌਕ ’ਤੇ ਨਾਕਾਬੰਦੀ ਕਰਕੇ ਨਿਰਮਲ ਸਿੰਘ ਉਰਫ਼ ਨਿੰਮ੍ਹਾ ਵਾਸੀ ਮੁੰਡਾ ਪਿੰਡ, ਜ਼ਿਲ੍ਹਾ ਤਰਨਤਾਰਨ ਨੂੰ ਚਿੱਟੇ ਰੰਗ ਦੀ ਅਲਟੋ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਸ੍ਰੀ ਤੇਜਾ ਲੇ ਦੱਸਿਆ ਕਿ ਨਿੰਮ੍ਹਾ ਬਾਰ੍ਹਵੀਂ ਜਮਾਤ ਪਾਸ ਹੈ ਅਤੇ ਖੇਤੀਬਾੜੀ ਕਰਦਾ ਹੈ। ਮੁਲਜ਼ਮ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੇ ਆਪਣੇ ਬਾਕੀ ਸਾਥੀਆਂ ਜੁਗਰਾਜ ਸਿੰਘ ਉਰਫ਼ ਜੰਗਾ, ਕਾਲਾ ਸਿੰਘ, ਜਗਵੀਰ ਸਿੰਘ ਉਰਫ਼ ਜੱਗਾ ਨਾਲ ਮਿਲ ਕੇ ਬੀਤੀ 25 ਨਵੰਬਰ 2016 ਨੂੰ ਤਰਨਤਾਰਨ ਸ਼ਹਿਰ ਵਿੱਚੋਂ ਦੋ ਸਪਲੈਡਰ ਮੋਟਰ ਸਾਈਕਲ ਚੋਰੀ ਕੀਤੇ ਸਨ। ਉਨ੍ਹਾਂ ਨੇ ਮੋਟਰ ਸਾਈਕਲ ਸਵਾਰ ਹੋ ਕੇ ਚੰਡੀਗੜ੍ਹ ਅੰਬਾਲਾ ਰੋਡ ਨੇੜੇ ਡੇਰਾਬੱਸੀ ਤੋਂ ਬੀਤੀ 27 ਨਵੰਬਰ ਨੂੰ ਪਿਸਤੋਲ ਦੀ ਨੋਕ ’ਤੇ ਇੱਕ ਵਿਅਕਤੀ ਤੋਂ ਅਲਟੋ ਕਾਰ ਖੋਹੀ ਸੀ ਅਤੇ ਮੋਟਰ ਸਾਈਕਲ ਉਥੇ ਹੀ ਛੱਡ ਦਿੱਤੇ ਸਨ। ਇਸ ਸਬੰਧੀ ਮੁਲਜ਼ਮਾਂ ਦੇ ਖ਼ਿਲਾਫ਼ ਡੇਰਾਬੱਸੀ ਥਾਣੇ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਨੇ ਹੋਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਾਰ ਖੋਹੀ ਸੀ। ਐਸਪੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪੁਲੀਸ ਨੂੰ ਲੁੱਟ-ਖੋਹ ਅਤੇ ਚੋਰੀ ਦੇ ਹੋਰ ਕੇਸ ਹੱਲ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…